ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕਾਲਜ ਜਾ ਰਹੇ ਦੋ ਨੌਜਵਾਨਾਂ ‘ਤੇ ਜਾਨਲੇਵਾ ਹਮਲਾ, 12 ਖਿਲਾਫ ਪਰਚਾ ਦਰਜ

ਪੰਜਾਬ

ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕਾਲਜ ਜਾ ਰਹੇ ਦੋ ਨੌਜਵਾਨਾਂ ‘ਤੇ ਜਾਨਲੇਵਾ ਹਮਲਾ, 12 ਖਿਲਾਫ ਪਰਚਾ ਦਰਜ


ਜਗਰਾਓਂ, 25 ਨਵੰਬਰ,ਬੋਲੇ ਪੰਜਾਬ ਬਿਊਰੋ :


ਜਗਰਾਉਂ ਦੇ ਗੁਰਦੁਆਰਾ ਗੁਰੂਸਰ ਵਿਖੇ ਮੱਥਾ ਟੇਕ ਕੇ ਕਾਲਜ ਜਾ ਰਹੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਰਸਤੇ ‘ਚ ਕੁਝ ਨੌਜਵਾਨਾਂ ਨੇ ਘੇਰ ਲਿਆ, ਜਿਨ੍ਹਾਂ ‘ਤੇ ਹਮਲਾ ਕਰ ਦਿੱਤਾ। ਰੌਲਾ ਪਾਉਣ ‘ਤੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ 12 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸੁਧਾਰ ਦੇ ਏ.ਐਸ.ਆਈ ਗੁਰਚਰਨ ਸਿੰਘ ਅਨੁਸਾਰ ਹਰਜੀਤ ਸਿੰਘ ਵਾਸੀ ਬੁਰਜ ਲਿੱਟਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਗੁਰਦੁਆਰਾ ਗੁਰੂਸਰ ਵਿਖੇ ਮੱਥਾ ਟੇਕਣ ਉਪਰੰਤ ਬਾਈਕ ‘ਤੇ ਆਪਣੇ ਦੋਸਤ ਨਾਲ ਕਾਲਜ ਜਾ ਰਿਹਾ ਸੀ
ਜਦੋਂ ਉਸ ਦਾ ਬਾਈਕ ਕਾਲਜ ਨੇੜੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਦੇ ਅੱਗੇ ਮੋਟਰਸਾਈਕਲ ਲਗਾ ਕੇ ਉਸ ਨੂੰ ਰੋਕ ਲਿਆ। ਜਦੋਂ ਉਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਰੋਕਣ ਦਾ ਕਾਰਨ ਪੁੱਛਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਕੇ ਸੜਕ ‘ਤੇ ਡਿੱਗ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।