ਕੌਮੀ ਸਕੂਲ ਖੇਡਾਂ: ਬਾਸਕਟਬਾਲ ਅੰਡਰ-19
ਕੁੰਡੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੇ ਵੜੇਵੇਂ ਖਾਣੀ
ਬਾਸਕਟਬਾਲ ਅੰਡਰ-19 ਲੜਕਿਆਂ ਦੇ ਫਾਈਨਲ ਵਿੱਚ ਪੰਜਾਬ ਦਾ ਮੁਕਾਬਲਾ ਰਾਜਸਥਾਨ ਨਾਲ ਹੋਵੇਗਾ
ਮੈਚਾਂ ਦੌਰਾਨ ਖੇਡ ਜਗਤ ਦੀਆਂ ਪ੍ਰਸਿੱਧ ਸ਼ਖਸ਼ੀਅਤਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ
ਟੂਰਨਾਮੈਂਟ ਦੌਰਾਨ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਦੀ ਸੁਵਿਧਾ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਾ ਪੁਖਤਾ ਇੰਤਜ਼ਾਮ ਰਿਹਾ
ਪਟਿਆਲਾ 25 ਨਵੰਬਰ,ਬੋਲੇ ਪੰਜਾਬ ਬਿਊਰੋ :
ਕੌਮੀ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕੇ ਅਤੇ ਲੜਕੀਆਂ ਦਾ ਬਾਸਕਟਬਾਲ ਟੂਰਨਾਮੈਂਟ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਖੇਡਿਆ ਜਾ ਰਿਹਾ ਹੈ। ਅਮਰਜੋਤ ਸਿੰਘ ਕੋਚ ਪਟਿਆਲਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਦੀ ਦੇਖ-ਰੇਖ ਹੇਠ ਕੌਮੀ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਅੰਡਰ-19 ਲੜਕਿਆਂ ਦਾ ਫਾਈਨਲ ਮੁਕਾਬਲਾ ਅਤੇ ਲੜਕੀਆਂ ਦੇ ਬਾਸਕਟਬਾਲ ਟੂਰਨਾਮੈਂਟ ਦਾ ਫਾਇਨਲ ਮੁਕਾਬਲਾ 26 ਨਵੰਬਰ ਨੂੰ ਖੇਡਿਆ ਜਾਵੇਗਾ। ਪ੍ਰਿੰਸੀਪਲ ਜਸਪਾਲ ਸਿੰਘ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਨੇ ਦੱਸਿਆ ਕਿਡਾ: ਰਵਿੰਦਰਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਪ੍ਰੋ: ਤਰਲੋਕ ਸਿੰਘ ਸੰਧੂ ਓਲੰਪੀਅਨ ਬਾਸਕਟਬਾਲ, ਪ੍ਰਦੀਪ ਕੁਮਾਰ ਟੋਪਲ ਉੱਘੇ ਬਾਸਕਟਬਾਲ ਖਿਡਾਰੀ ਅਤੇ ਹੋਰ ਸਨਮਾਨਿਤ ਸ਼ਖਸੀਅਤਾਂ ਨੇ ਵੱਖ-ਵੱਖ ਕੁਆਰਟਰ ਫਾਈਨਲ ਮੈਚਾਂ ਦੌਰਾਨ ਬਾਸਕਟਬਾਲ ਕੋਰਟਾਂ ਵਿੱਚ ਪਹੁੰਚ ਕੇ ਬਾਸਕਟਬਾਲ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਪਟਿਆਲਾ ਨੇ ਦੱਸਿਆ ਕਿ ਦੇਸ਼ ਭਰ ਤੋਂ ਆਏ ਖਿਡਾਰੀਆਂ ਅਤੇ ਉਹਨਾਂ ਨਾਲ ਆਏ ਕੋਚਾਂ ਦੇ ਰਹਿਣ, ਖਾਣੇ ਅਤੇ ਲੋੜੀਂਦੀ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ ਹੈ। ਜਿਹੜੀਆਂ ਟੀਮਾਂ ਰਿਹਾਇਸ਼ ਸਥਾਨ ਤੋਂ ਵਾਪਸ ਜਾਣੀਆਂ ਹਨ ਉਹਨਾਂ ਲਈ ਰੇਲਵੇ ਸ਼ਟੇਸ਼ਨ ਅਤੇ ਬੱਸ ਸਟੈਂਡ ਪਟਿਆਲਾ ਤੱਕ ਮੁਫ਼ਤ ਟਰਾਂਸਪੋਰਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਉਪਲਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਸਮੁੱਚੇ ਟੂਰਨਾਮੈਂਟ ਦੌਰਾਨ ਸਿਹਤ ਵਿਭਾਗ ਦੀ ਟੀਮ ਅਤੇ ਐਂਬੂਲੈਂਸ ਦੀ ਸੁਵਿਧਾ ਅਤੇ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਾ ਪੁਖਤਾ ਇੰਤਜ਼ਾਮ ਰਿਹਾ।
ਕੁਆਰਟਰ ਫਾਈਨਲ ਨਤੀਜੇ:
ਕੌਮੀ ਸਕੂਲ ਖੇਡਾਂ ਬਾਸਕਟਬਾਲ ਅੰਡਰ-19 ਲੜਕਿਆਂ ਦੇ ਬਾਸਕਟਬਾਲ ਕੁਆਰਟਰ ਫਾਈਨਲ ਮੈਚਾਂ ਵਿੱਚ ਪੰਜਾਬ ਨੇ ਹਰਿਆਣਾ ਨੂੰ 94-72 ਅੰਕਾਂ ਨਾਲ, ਰਾਜਸਥਾਨ ਨੇ ਦਿੱਲੀ ਨੂੰ 95-91 ਅੰਕਾਂ ਨਾਲ ਹਰਾਇਆ। ਚੰਡੀਗੜ੍ਹ ਦੇ ਲੜਕਿਆਂ ਨੇ ਸੀਆਈਐਸਸੀਈ ਦੇ ਲੜਕਿਆਂ ਨੂੰ 77-73 ਅੰਕਾਂ ਨਾਲ ਹਰਾਇਆ। ਕੇਰਲਾ ਨੇ ਤਾਮਿਲਨਾਡੂ ਨੂੰ 77-73 ਅੰਕਾਂ ਨਾਲ ਹਰਾਇਆ।
ਕੌਮੀ ਸਕੂਲ ਖੇਡਾਂ ਬਾਸਕਟਬਾਲ ਅੰਡਰ-19 ਲੜਕੀਆਂ ਦੇ ਬਾਸਕਟਬਾਲ ਕੁਆਰਟਰ ਫਾਈਨਲ ਮੈਚਾਂ ਵਿੱਚ ਪੰਜਾਬ ਨੇ ਸੀਆਈਐਸਸੀਈ ਨੂੰ 65-44 ਅੰਕਾਂ ਨਾਲ, ਰਾਜਸਥਾਨ ਨੇ ਹਰਿਆਣਾ ਨੂੰ 62-43 ਅੰਕਾਂ ਨਾਲ ਹਰਾਇਆ। ਤਾਮਿਲਨਾਡੂ ਨੇ ਕਰਨਾਟਕਾ ਨੂੰ 42-41 ਅੰਕਾਂ ਨਾਲ, ਮਹਾਰਾਸ਼ਟਰਾ ਨੇ ਸੀਬੀਐਸਈ ਨੂੰ 84-68 ਅੰਕਾਂ ਨਾਲ ਹਰਾਇਆ।
ਬਾਸਕਟਬਾਲ ਅੰਡਰ-19 ਲੜਕਿਆਂ
ਪੰਜਾਬ ਦੇ ਲੜਕਿਆਂ ਨੇ ਕੇਰਲ ਦੇ ਲੜਕਿਆਂ ਨੂੰ ਪਹਿਲੇ ਸੈਮੀਫਾਈਨਲ ਵਿੱਚ 71-48 ਅੰਕਾਂ ਨਾਲ ਹਰਾ ਕੇ ਅਤੇ
ਰਾਜਸਥਾਨ ਦੇ ਲੜਕਿਆਂ ਨੇ ਚੰਡੀਗੜ੍ਹ ਦੇ ਲੜਕਿਆਂ ਨੂੰ ਦੂਜੇ ਸੈਮੀਫਾਈਨਲ ਵਿੱਚ 94-80 ਅੰਕਾਂ ਨਾਲ ਹਰਾ ਕੇ ਫਾਇਨਲ ਵਿੱਚ ਥਾਂ ਪੱਕੀ ਕੀਤੀ।
ਬਾਸਕਟਬਾਲ ਅੰਡਰ-19 ਲੜਕਿਆਂ ਦੇ ਫਾਈਨਲ ਵਿੱਚ ਪੰਜਾਬ ਦਾ ਮੁਕਾਬਲਾ ਰਾਜਸਥਾਨ ਨਾਲ ਹੋਵੇਗਾ।
ਇਸ ਮੌਕੇ ਅਜੀਤਪਾਲ ਗਿੱਲ ਆਬਜ਼ਰਵਰ, ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਪਟਿਆਲਾ, ਪ੍ਰਿੰਸੀਪਲ ਰਜਨੀਸ਼ ਗੁਪਤਾ, ਪ੍ਰਿੰਸੀਪਲ ਮਨਮੋਹਨ ਸਿੰਘ ਬਾਠ, ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਮਨੋਹਰ ਲਾਲ ਸਿੰਗਲਾ, ਪ੍ਰਿੰਸੀਪਲ ਜੱਗਾ ਸਿੰਘ, ਪ੍ਰਿੰਸੀਪਲ ਵਿਕਰਮਜੀਤ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਰਾਕੇਸ਼ ਕੁਮਾਰ ਬੱਬਰ, ਪ੍ਰਿੰਸੀਪਲ ਸੀਮਾ ਉੱਪਲ, ਪ੍ਰਿੰਸੀਪਲ ਡਾ: ਕਰਮਜੀਤ ਕੌਰ, ਹੈਡ ਮਾਸਟਰ ਰਾਜੀਵ ਕੁਮਾਰ, ਹੈਡ ਮਾਸਟਰ ਰਾਜਿੰਦਰ ਸਿੰਘ ਖਹਿਰਾ, ਹੈਡ ਮਾਸਟਰ ਹਰਪ੍ਰੀਤ ਸਿੰਘ, ਹੈੱਡ ਮਾਸਟਰ ਨਾਇਬ ਸਿੰਘ, ਹਰਿੰਦਰ ਗਰੇਵਾਲ, ਰਵੀ ਧਿਆਨ, ਚਰਨਜੀਤ ਸਿੰਘ ਭੁੱਲਰ, ਜਸਪਾਲ ਸ਼ਰਮਾ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ, ਅਮਨਿੰਦਰ ਸਿੰਘ ਬਾਬਾ ਰਾਜਿੰਦਰ ਸਿੰਘ ਚਾਨੀ, ਜਸਵਿੰਦਰ ਸਿੰਘ ਗੱਜੂਮਾਜਰਾ, ਹਰੀਸ਼ ਕੁਮਾਰ ਵੀ ਮੌਜੂਦ ਰਹੇ।