ਅੰਮ੍ਰਿਤਸਰ ਏਅਰਪੋਰਟ ’ਤੇ ਦੁੁਬਈ ਤੋਂ ਆਏ ਯਾਤਰੀ ਕੋਲੋਂ ਡੇਢ ਕਰੋੜ ਦਾ ਸੋਨਾ ਬਰਾਮਦ

ਪੰਜਾਬ

ਅੰਮ੍ਰਿਤਸਰ ਏਅਰਪੋਰਟ ’ਤੇ ਦੁੁਬਈ ਤੋਂ ਆਏ ਯਾਤਰੀ ਕੋਲੋਂ ਡੇਢ ਕਰੋੜ ਦਾ ਸੋਨਾ ਬਰਾਮਦ

ਅੰਮ੍ਰਿਤਸਰ ਸਾਹਿਬ, 25 ਨਵੰਬਰ ,ਬੋਲੇ ਪੰਜਾਬ ਬਿਊਰੋ :

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੇਢ ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਕਸਟਮ ਵਿਭਾਗ ਨੇ ਦੁਬਈ ਦੇ ਇੱਕ ਯਾਤਰੀ ਤੋਂ ਜ਼ਬਤ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯਾਤਰੀ ਨੇ ਇਹ ਸੋਨਾ ਆਪਣੇ ਅੰਡਰਵੀਅਰ ’ਚ ਛੁਪਾ ਲਿਆ ਸੀ। ਉਸ ਨੂੰ ਕਸਟਮ ਵਿਭਾਗ ਨੇ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਲਿਆ।

ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਏਅਰਪੋਰਟ ‘ਤੇ ਦੁਬਈ ਤੋਂ ਆਈ ਫਲਾਈਟ ‘ਚ ਇਕ ਯਾਤਰੀ ਆਪਣੇ ਅੰਡਰਵੀਅਰ ‘ਚ ਲੁਕੋ ਕੇ 2 ਕਿੱਲੋ ਦੇ ਲਗਭਗ ਸੋਨਾ ਲੈ ਕੇ ਆਇਆ ਸੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਿਵੇਂ ਹੀ ਫਲਾਈਟ ਲੈਂਡ ਹੋਈ, ਚੈਕਿੰਗ ਦੌਰਾਨ ਯਾਤਰੀ ਫੜਿਆ ਗਿਆ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।