ਡਿਊਟੀ ਦੌਰਾਨ ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀਆਂ ਮੰਗਾਂ, ਮੁੱਖ ਇੰਜੀਨੀਅਰ ਭਾਖੜਾ ਡੈਮ ਦੀ ਹਿਟਲਰ ਸ਼ਾਹੀ ਰਵੱਏ ਵਿਰੁੱਧ ਤਿੱਖੇ ਸੰਘਰਸ਼ ਦਾ ਹੋਵੇਗਾ ਐਲਾਨ

ਪੰਜਾਬ

ਡਿਊਟੀ ਦੌਰਾਨ ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਪਰਿਵਾਰਾਂ ਦੀਆਂ ਮੰਗਾਂ, ਮੁੱਖ ਇੰਜੀਨੀਅਰ ਭਾਖੜਾ ਡੈਮ ਦੀ ਹਿਟਲਰ ਸ਼ਾਹੀ ਰਵੱਏ ਵਿਰੁੱਧ ਤਿੱਖੇ ਸੰਘਰਸ਼ ਦਾ ਹੋਵੇਗਾ ਐਲਾਨ


ਨੰਗਲ ,24, ਨਵੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜਿਲ੍ਹਾ ਰੋਪੜ ਦੀ ਮੀਟਿੰਗ ਪ੍ਰਧਾਨ ਪੂਨਮ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਪੂਨਮ ਸ਼ਰਮਾਂ, ਚੇਅਰਪਰਸਨ ਆਸ਼ਾ ਜੋਸ਼ੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੇ ਮਸਲਿਆਂ ਸਬੰਧੀ ਮੁੱਖ ਇੰਜੀਨੀਅਰ ਭਾਖੜਾ ਡੈਮ ਨੂੰ ਕਈ ਵਾਰ ਮੰਗ ਪਤਰ ਭੇਜੇ ਗਏ, ਕਈ ਵਾਰ ਡੈਪੂਟੇਸ਼ਨ , ਮੰਗ ਪੱਤਰ ਦਿੱਤੇ ,ਮ੍ਰਿਤਕਾਂ ਦੇ ਪਰਿਵਾਰਾਂ ਦੇ ਮਸਲਿਆਂ ਬਾਰੇ ਜਾਣੂ ਕਰਵਾਇਆ। ਉਹਨਾਂ ਵਲੋ ਮਸਲਿਆਂ ਨੂੰ ਹੱਲ ਕਰਾਉਣ ਦਾ ਭਰੋਸਾ ਦਵਾਉਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ। ਇਹਨਾਂ ਦੇ ਸਮੇਂ ਵਿਚ ਕਿਸੇ ਵੀ ਵਰਕਰ ਜਾ ਮ੍ਰਿਤਕਾਂ ਦੇ ਪਰਿਵਾਰਾਂ ਆਦਿ ਦਾ ਕੋਈ ਵੀ ਮਸਲਾ ਸਮੇਂ ਪਰ ਹੱਲ ਨਹੀਂ ਕੀਤਾ ਜਾ ਰਿਹਾ ,ਜਦੋਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਮ੍ਰਿਤਕਾਂ ਦੇ ਪਰਿਵਾਰਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਮੌਜੂਦਾ ਚੀਫ ਤੋਂ ਪਰੇਸ਼ਾਨ ਹੋ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੁੰਦੀ ਹੈ ਤਾਂ ਇਹ ਕਹਿੰਦੇ ਹਨ ਕਿ ਇਹ ਸਾਡੀਆਂ ਵਰਕਰ ਨਹੀਂ ਹਨ ।ਇਹ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੀਆਂ, , ਇਨ੍ਹਾਂ ਦੱਸਿਆ ਕਿ ਜੇਕਰ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਵਰਕਰਾਂ ਆਦਿ ਦੇ ਮਸਲਿਆਂ ਦਾ ਹੱਲ ਸਮੇਂ ਪਰ ਹੋ ਜਾਂਦਾ ਤਾ ਸਾਡੇ ਪਰਿਵਾਰ ਸੰਘਰਸ਼ ਲਈ ਕਿਉਂ ਮਜ਼ਬੂਰ ਹੁੰਦੇ। ਇਹਨਾਂ ਦੱਸਿਆ ਕਿ ਮਹਿਲਾ ਤਾਲਮੇਲ ਸ਼ੰਘਰਸ਼ ਇਕ ਜਨਤਕ ਜਥੇਬੰਦੀ ਹੈ। ਜੋ ਆਪਣੇ ਪਰਿਵਾਰਾਂ ਦੇ ਮਸਲਿਆਂ ਸਮੇਤ ਔਰਤ ਵਰਗ ਅਤੇ ਜਨਤਕ ਮਸਲੇ ਹੱਥ ਲੈਂਦੀ ਹੈ। ਭਾਰਤ ਦੇ ਇਤਿਹਾਸ ਸ੍ਰੀ ਰਾਮ ਚੰਦਰ ਤੋਂ ਲੈ ਕੇ ਮੁਗਲ ਸਾਮਰਾਜ ਸਿੱਖ ਲਹਿਰ , ਅੰਗਰੇਜ਼ ਸਾਮਰਾਜ ਤੋਂ ਭਾਰਤ ਦੀ ਮੁਕਤੀ ਲਈ ਚੱਲੀ ਕੌਮੀ ਮੁਕਤੀ ਲਹਿਰ ਵਿੱਚ ਔਰਤਾਂ ਦਾ ਵਿਸ਼ੇਸ਼ ਰੋਲ ਰਿਹਾ ਹੈ । ਮੁੱਖ ਇੰਜੀਨੀਅਰ ਵਲੋਂ ਆਪਣੇ ਚਹੇਤਿਆਂ ਦੇ ਕਹਿਣ ਤੇ ਇਮਾਨਦਾਰ ਤੇ ਮਿਹਨਤੀ ਵਰਕਰਾਂ ਨੂੰ ਬਿਨ੍ਹਾਂ ਵਜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ।ਇਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਇਮਾਨਦਾਰ ਤੇ ਮਿਹਨਤੀ ਵਰਕਰਾਂ ਤੇ ਡੇਲੀਵੇਜ਼ ਵਰਕਰਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਸੰਘਰਸ਼ ਕਮੇਟੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਅਤੇ ਮੁੱਖ ਇੰਜੀਨੀਅਰ ਦੇ ਦਫਤਰ ਦਾ ਘਰਾਓ ਅਤੇ ਫੀਲਡ ਵਿੱਚ ਆਉਣ ਤੇ ਬਿਨਾਂ ਚਿਤਾਵਨੀ ਦਿੱਤੇ ਘਿਰਾਓ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਮੁੱਖ ਇੰਜੀਨੀਅਰ ਦੀ ਹੋਵੇਗੀ
ਮੀਟਿੰਗ ਵਿੱਚ ਹਾਜ਼ਰ ਸਨ- ਕਾਂਤਾ ਦੇਵੀ, ਆਸ਼ਾ ਜੋਸ਼ੀ, ਅਨੀਤਾ ਜੋਸ਼ੀ,ਸੁਰਿੰਦਰ ਕੌਰ, ਚਰਨਜੀਤ ਕੌਰ,ਨਿਰਮਲਾ ਦੇਵੀ ਆਦੀ ਹਾਜਰ ਸਨ।

Leave a Reply

Your email address will not be published. Required fields are marked *