MIG ਸੁਪਰ ਐਸੋਸੀਏਸ਼ਨ ਵੱਲੋਂ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ, ਸਥਾਨਕ ਕਲਾਕਾਰਾਂ ਨੇ ਬੰਨ੍ਹਿਆਂ ਰੰਗ
ਮੋਹਾਲੀ, 24 ਨਵੰਬਰ : ਬੋਲੇ ਪੰਜਾਬ ਬਿਊਰੋ ;
ਸਥਾਨਕ ਟੇਲੈਂਟ ਨੂੰ ਲੋਕਾਂ ਸਾਹਮਣੇ ਪ੍ਰਗਟ ਕਰਨ ਦਾ ਐਮ ਆਈ ਜੀ ਸੁਪਰ ਐਸੋਸੀਏਸ਼ਨ ਦਾ ਇਹ ਵਿਲੱਖਣ ਉਪਰਾਲਾ ਹੈ ਜਿਸ ਵਿੱਚ ਸੁਪਰ ਮਕਾਨਾਂ ਦੇ ਵਸਿੰਦਿਆਂ ਦੀ ਗੀਤ, ਨਾਚ, ਵਿਦਵਤਾ ਰੂਪੀ ਕਲਾ ਨੁੰ ਲੋਕਾਂ ਸਾਹਮਣੇ ਪੇਸ਼ ਕਰਕੇ ਇਨ੍ਹਾਂ ਕਲਾਕਾਰਾਂ ਨੂੰ ਉਚੀ ਉਡਾਨ ਭਰਨ ਦਾ ਰਾਹ ਖੋਲ੍ਹਿਆ ਹੈ। ਐਸੋਸੀਏਸ਼ਨ ਸ਼ੁਰੂ ਤੋਂ ਹੀ ਸੱਭਿਆਚਾਰਕ, ਖੇਡਾਂ, ਲੋਕ ਭਲਾਈ ਤੇ ਸਾਂਝੇ ਤਿਉਂਹਾਰਾਂ ਨੂੰ ਮਨਾ ਕੇ ਲੋਕਾਂ ਨੂੰ ਲਗਾਤਾਰ ਉਤਸ਼ਾਹਿਤ ਕਰਦੀ ਆਈ ਹੈ ਜਿਸ ਵਿੱਚ ਐਮ ਸੀ ਸੁਖਦੇਵ ਸਿੰਘ ਪਟਵਾਰੀ, ਪ੍ਰਧਾਨ ਆਰ ਪੀ ਕੰਬੋਜ ਤੇ ਆਰ ਕੇ ਗੁਪਤਾ ਦਾ ਮਹੱਤਵਪੂਰਨ ਰੋਲ ਹੈ। ਅੱਜ ਵੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪ੍ਰੋਗਰਾਮ ਦੇ ਵੱਖ ਵੱਖ ਰੂਪਾਂ ਵਿੱਚ ਪਾਈ ਹਿੱਸੇਦਾਰੀ ਸਲਾਹੁਣਯੋਗ ਹੈ ਜੋ ਮੋਹਾਲੀ ਦੇ ਹੋਰ ਸੈਕਟਰਾਂ ਦੇ ਵਾਸੀਆਂ ਨੂੰ ਵੀ ਅਜਿਹੇ ਪ੍ਰੋਗਰਾਮ ਕਰਨ ਦੀ ਪ੍ਰੇਰਨਾ ਹੈ।
ਸੈਕਟਰ 70 ਦੇ ਐਮ ਸੀ ਸੁਖਦੇਵ ਸਿੰਘ ਪਟਵਾਰੀ ਨੇ ਸਮੂਹ ਲੋਕਾਂ ਖਾਸ ਕਰਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਆਰ ਪੀ ਕੰਬੋਜ ਨੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਐਮ ਆਈ ਜੀ ਸੁਪਰ ਵਿਚ ਬੈਰੀਕੇਡਿੰਗ ਕਰਨ ਦੀ ਗੱਲ ਕੀਤੀ, ਜਦੋਂ ਕਿ ਵਿਧਾਇਕ ਕੁਲਵੰਤ ਸਿੰਘ ਨੇ ਐਮ ਆਈ ਜੀ ਸੁਪਰ ‘’ਚ ਲਿਫਟਾਂ ਤੇ ਉਪਰ ਪਾਣੀ ਵਾਲੀਆਂ ਟੈਂਕੀਆਂ ਨੂੰ ਰਾਹ ਬਣਾਉਣ ਲਈ ਜਲਦੀ ਹੀ ਗਮਾਡਾ ਅਧਿਕਾਰੀਆਂ ਤੋਂ ਕਰਾਉਣ ਦਾ ਐਲਾਨ ਕੀਤਾ।