ਮੋਹਾਲੀ ਵਿਖੇ ਬ੍ਰਹਮਾਕੁਮਾਰੀਜ ਨੇ ਜ਼ੋਸੋਖਰੋਸ ਨਾਲ ਮਨਾਇਆ ਵਿਸਵ ਡਾਇਬਟੀਜ ਦਿਵਸ

ਪੰਜਾਬ

ਫੋਰਟੀਜ ਦੇ ਡਾ.ਸਚਿਨ ਮਿਤੱਲ ਡਾਇਬਟੀਜ ਬਾਰੇ ਕੀਤਾ ਜਾਗਰੂਕ

ਦਿੱਲੀ ਦੇ ਬ੍ਰਹਮਾਕੁਮਾਰ ਪੀਯੂਸ ਨੇ ਸਬੰਧਾ ਵਿਚ ਹਾਰਮਨੀ ਲਈ ਦਸੀਆਂ ਜੁਗਤਾਂ

ਮੋਹਾਲੀ, 24 ਨਵੰਬਰ ,ਬੋਲੇ ਪੰਜਾਬ ਬਿਊਰੋ :

ਬ੍ਰਹਮਾਕੁਮਾਰੀਜ ਦੀ ਅੰਤਰਕੌਮੀ ਸੰਸਥਾ ਵਲੌਂ ਕਲ  ਰਾਤ ਇਥੇ ਸੁੱਖ ਸਾਂਤੀ ਭਵਨ ਫੇਜ਼ 7 ਵਿਖੇ ਵਿਸਵ ਡਾਇਬਟੀਜ ਦਿਵਸ ਬਹੁਤ ਜੋਸੋ ਖਰੋਸ ਨਾਲ ਮਨਾਇਆ ਗਿਆ ਜਿਸ ਵਿਚ ਕੁਰਾਲੀ, ਖਰੜ ਅਤੇ ਮੋਹਾਲੀ ਏਰੀਆ ਦੇ  350 ਉਘੇ ਵਿਅਕਤੀਆਂ ਨੇ ਭਾਗ ਲਿਆ । ਸਮਾਗਮ ਦੀ ਪ੍ਰਧਾਨਗੀ ਮੋਹਾਲੀ&ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇਨਚਾਰਜ ਬ੍ਰਹਮਾ ਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਕੀਤੀ ਜਦਕਿ ਮੋਹਾਲੀ ਫੋਰਟੀਜ ਹਸਪਤਾਲ ਦੇ ਡਾਇਬਟਾਲੋਜਿਸਟ ਡਾ. ਸਚਿਨ ਮਿੱਤਲ ਅਤੇ ਦਿੱਲੀ ਤੋ ਆਈ ਪ੍ਰੇਰਨਾਦਾਇਕ ਬੁਲਾਰਾ ਬ੍ਰਹਮਾਕੁਮਾਰ ਪੀਯਸ ਮੁਖ ਬੁਲਾਰੇ ਸਨ ।

                 ਇਸ ਮੌਕੇ ਤੇ ਡਾ.ਸਚਿਨ ਮਿੱਤਲ ਨੇ ਕਿਹਾ ਕਿ ਮੌਜੂਦਾ ਸਮੇ ਡਾਇਬਟੀਜ ਬੀਮਾਰੀ ਬਾਰੇ ਲੋਕ ਜਾਗਰੂਕ ਨਹੀਂ ਹਨ ਇਸ ਲਈ ਉਹ ਇਸ ਬੀਮਾਰੀ ਦੇ ਨੁਕਸਾਨ ਤੌ ਬੇਖਬਰ ਹਨ ਜਿਸ ਕਾਰਣ ਉਹ ਸਮੇ ਸਮੇ ਸਿਰ  ਇਸਦੇ ਟੈਸਟ ਨਹੀ਼ਂ ਕਰਵਾਉ਼ਦੇ। ਡਾ. ਸਚਿਨ ਨੇ ਕਿਹਾ ਕਿ 20 ਸਾਲ ਪਹਿਲਾਂ ਇਸ ਬੀਮਾਰੀ ਨਾਲ ਭਾਰਤ ਵਿਚ 3 ਕਰੋੜ ਮਰੀਜ ਸਨ ਪਰ ਹੁਣ ਹਰ 5ਵਾਂ ਭਾਰਤਵਾਸੀ ਇਸਦਾ ਮਰੀਜ ਹੈ। 50 ਪ੍ਰ਼ਤੀਸਤ ਲੋਕਾਂ ਨੂੰ ਇਸ ਰੋਗ ਦਾ ਪਤਾ ਹੀ ਨਹੀ ਲਗਦਾ ਕਿਉਂਕਿ ਇਸਦੇ ਸਿਪਟਨ ਹੀ ਨਜਰ ਨਹੀ ਆਉਂਦੇ ਪਰ ਇਸਦੇ ਟੈਸਟ ਹਰ 3 3 ਮਹੀਨੇ ਬਾਅਦ ਕਰਵਾਉਣੇ ਚਾਹੀਦੇ ਹਨ । ਇਹ ਟੈਸਟ ਖਾਲੀ ਪੇਟ, ਖਾਣਾ ਖਾਣ ਤੋ ਬਾਅਦ ਅਤੇ 3 ਮਹੀਨਿਆਂ ਵਾਲੇਤ ਕਰਵਾਉਣੇ ਜਰੂਰੀ ਹਨ। ਡਾ. ਸਚਿਨ ਨੇ ਦਸਿਆ ਕਿ ਐਚ ਬੀ ਏ 1 ਸੀ ਟੈਸਟ ਵਿਚ 5 ਪ੍ਰ਼ਤੀਸਤ ਤੌ ਘਟ ਵਾਲੇ ਨੂੰ ਸੁਘਰ ਦਾ ਮਰੀਜ ਨਹੀ ਦਿਹਾ ਜਾਂਦਾ, 5.5 ਤੌ 7 ਪ੍ਰਤੀਸਤ ਤੱਕ ਨੂੰ ਪ੍ਰੀ ਸੁਗਰ ਅਤੇ 7 ਪ੍ਰਤੀਸਤ ਤੌਂ ਉਪਰ ਨੂੰ ਸੁਗਰ ਦਾ ਮਰੀਜ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਕਾਰਣ ਅੱਖਾਂ, ਦਿੱਲ ਅਤੇ ਕਿਡਨੀਆਂ ਤੇ ਭੈੜਾ ਅਸਰ ਪੈਂਦਾ ਹੈ । ਇਸ ਬੀਮਾਰੀ ਦੇ ਮਰੀਜ ਨੂੰ ਬਾਰ ਬਾਰ ਪਿਆਸ ਲਗਦੀ ਹੈ,ਵਾਰ ਵਾਰ ਯੂਰੀਨ, ਥਕਾਵਟ ਅਤੇ ਚਮੜੀ ਤੇ ਇਨਫੈਕਸਨ ਆਦਿ ਹੁੰਦੀ ਹੈ । ਉਨ੍ਹਾਂ ਇਸਨੂੰ ਸੁਰੂ ਤੌ ਹੀ ਕੰਟਰੋਲ ਕਰਨ ਦੀ ਸਲਾਹ ਦਿੱਤੀ ।

                ਮੋਹਾਲੀ—ਰੋਪੜ ਖੇਤਰ ਦੇ ਰਾਜਯੋਗ ਕੇਂਦਰਾਂ ਦੀ ਇਨਚਾਰਜ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਆਪਣੇ ਅਸੀਰਵਚਨਾ ਵਿਚ ਕਿਹਾ ਦਿ ਮੌਜੂਦਾ ਸਮੇਂ ਅਨੇਕ ਤਰ੍ਹਾਂ ਦੀ ਸਮਸਿਆਵਾਂ, ਬੀਮਾਰੀਆਂ ਅਤੇ ਜਿੰਦਗੀ ਦੇ ਉਤਾਰ ਚੜਾੳ ਕਾਰਣ ਮਨੁੱਖੀ ਜੀਵਨ ਆਤਮਿਕ ਸੁੱਖ, ਸਾਂਤੀ ਅਤੇ ਅਨੰਦ ਦੀ ਸਥਿਤੀ ਤੌ ਵਿਚਲਤ ਹੋ ਰਿਹਾ ਹੈ ਜਿਸ ਕਾਰਨ ਉਸਦੀ ਨਕਾਰਾਤਮਿਕ ਸੋਚ ਦਾ ਅਸਰ ਉਸਦੇ ਪਰਿਵਾਰ ਦੇ ਸਬੰਧਾ ਤੇ ਪੈ ਰਿਹਾ  ਹੈ । ਪਰਿਵਾਰ ਵਿਚ ਰਹਿੰਦੇ ਹੋਏ ਭੀ ਸਾਨੂੰ ਪਰਮਾਤਮਾ ਦੀ ਸੰਤਾਨ ਸਮਝ ਕੇ ਚਲਣ ਅਤੇ ਆਪਣੀ ਇਛਾਵਾਂ, ਤਮਨਾਵਾਂ ਨੂੰ ਘਟ ਕਰਨ ਨਾਲ ਸਬੰਧਾ ਵਿਚ ਸੁਧਾਰ ਹੋ ਸਕਦਾ ਹੈ । ਉਨ੍ਹਾਂ ਘਟ ਬੋਲਣ, ਮਿਠਾ ਬੋਲਣ ਅਤੇ ਹੋਲੀ ਬੋਲਣ ਦੀ ਆਦਤ ਬਨਾਉਣ ਦੀ ਸਲਾਹ ਦਿੱਤੀ । ਉਨ੍ਹਾਂ ਸਦਾ ਸਕਾਰਾਤਮਿਕ ਸੋਚ ਰਖਣ ਲਈ ਭੀ ਕਿਹਾ ।

                ਇਸ ਮੌਕੇ ਤੇ ਦਿੱਲੀ ਤੌ ਆਏ ਪ੍ਰੇਰਨਾਦਾਈ ਬੁਲਾਰੇ ਅਤੇ ਵਿਗਿਆਨ ਅਤੇ ਇੰਜੀਨੀਅਰ ਵਿੰਗ ਦੇ ਦਿੱਲੀ ਜ਼ੋਨ ਦੇ ਜੋਨਲ ਕੋਆਰਡੀਨੇਟਰ ਬ੍ਰਹਮਾਕੁਮਾਰ ਪੀਯੂਸ ਨੇ ਸਬੰਧਾ ਵਿਚ ਸੁਧਾਰ ਬਾਰੇ ਕਿਹਾ ਕਿ ਸਾਨੂੰ ਆਪਸ ਵਿਚ ਪਿਆਰ, ਸਹਿਨਸੀਲਤਾ,ਧੀਰਜ,ਸਹਿਯੋਗ ਅਤੇ ਸੁਭ ਭਾਵਨਾ ਅਤੇ ਸੁਭ ਕਾਮਨਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਤਾਂ ਹੀ ਸਬੰਧ ਠੀਕ ਰਹਿ ਸਕਦੇ ਹਨ।  ਉਨ੍ਹਾਂ ਕਿਹਾ ਕਿ ਸਾਨੂੰ ਹੰਕਾਰ ਦਾ ਤਿਆਗ ਕਰਕੇ ਅਤੇ  ਸਭਨੂੰ ਸਤਿਕਾਰ ਦੇਣ ਦੀ ਆਦਤ ਬਣਾਉਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇੰਟਰਨੈਟ ਦਾ ਉਪਯੋਗ ਘਟ ਅਤੇ ਇਨਰਨੈਟ ਦਾ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ।ਪਿਛਲੀਆ ਗਲਾਂ ਨੂੰ ਭੁੱਲਕੇ ਮੋਜ਼ੁਦਾ ਸਮੇ ਵਿਚ ਜੀਉਣ ਦੀ ਆਦਤ ਅਪਨਾਉਣੀ ਚਾਹੀਦੀ ਹੈ ਜਿਵੇਂ ਛੋਟਾ ਬੱਚਾ ਦਿਨ ਵਿਚ 400 ਵਾਰ ਮੁਸਕਰਾਉਂਂਦਾ ਹੈ ਪਰ ਵਡੇ ਹੋਣ ਤੇ ਤੇਰੇ ਮੇਰੇ ਕਾਰਨ ਮੁਸਕਾਉਣਾ ਹੀ  ਭੁੱਲ ਜਾਂਦਾ ਹੈ ਅਤੇ ਆਪਣੇ ਸਬੰਧ ਭੀ ਬਿਗਾੜ ਬੈਠਦਾ ਹੈ ।ਉਨ੍ਹਾ ਕਿਹਾ ਕਿ ਅਧਿਆਤਮਿਕਤਾ ਅਪਣਾ ਕੇ ਆਪਣੇ ਸਬੰਧਾ ਨੂੰ ਸੁਧਾਰਿਆ ਜਾ ਸਕਦਾ ਹੈ । ਇਸ ਮੰਤਵ ਲਈ ਰਾਜਯੌਗ ਸਿੱਖਣਾ ਚਾਹੀਦਾ ਹੈ ।

                ਕੁਮਾਰੀ ਨਵਿਆ ਅਤੇ ਕੁਮਾਰੀ ਰਿਆਂਸੀ ਨੇ ਡਾਂਸ ਅਤੇ ਬੀ.ਕੇ.ਪਰਵੀਨ ਨੇ ਦਿਵਿਆ ਗੀਤ ਪੇਸ ਕੀਤਾ

Leave a Reply

Your email address will not be published. Required fields are marked *