ਨੌਕਰੀ ਪੇਸ਼ਾ ਔਰਤਾਂ ਕਿਉਂ ਰਹਿੰਦੀਆਂ ਹਨ ਸਟ੍ਰੈਸ ਚ ! ਕਿੰਝ ਹੋ ਸਕਦਾ ਘੱਟ ?

ਸਾਹਿਤ

ਨੌਕਰੀ ਪੇਸ਼ਾ ਔਰਤਾਂ ਕਿਉਂ ਰਹਿੰਦੀਆਂ ਹਨ ਸਟ੍ਰੈਸ ਚ ! ਕਿੰਝ ਹੋ ਸਕਦਾ ਘੱਟ ?

                       

ਵੇਖਿਆ ਗਿਆ ਹੈ ਕੇ ਨੌਕਰੀ ਪੇਸ਼ਾ ਔਰਤਾਂ ਆਮ ਤੌਰ ਤੇ ਸਟ੍ਰੈਸ  ਚ ਰਹਿੰਦੀਆਂ ਹਨ। ਕਿਉਂਕਿ ਉਹਨਾਂ ਉੱਤੇ ਘਰੇਲੂ ਔਰਤਾਂ ਦੇ ਮੁਕਾਬਲੇ ਕੰਮ ਦਾ ਡਬਲ ਟ੍ਰਿਪਲ ਸਟ੍ਰੈਸ ਹੁੰਦਾ ਹੈ। ਜਿੱਥੇ ਇਕ ਪਾਸੇ ਉਨ੍ਹਾਂ ਨੂੰ ਘਰੇਲੂ ਕੰਮ ਕਰਨਾ ਪੈਂਦਾ ਹੈ। ਉਥੇ ਦੁਜੇ ਪਾਸੇ ਨੌਕਰੀ ਦਾ ਸਟ੍ਰੈਸ ਬਣਿਆ ਰਹਿੰਦਾ ਹੈ।ਤੀਸਰਾ ਬੱਚਿਆਂ ਦੇ ਪਾਲਣ ਪੋਸ਼ਣ ਦਾ ਸਟ੍ਰੈਸ ਵੀ ਘਰੇਲੂ ਔਰਤ ਦੇ ਮੁਕਾਬਲੇ ਨੌਕਰੀ ਪੇਸ਼ਾ ਔਰਤਾਂ ਤੇ ਵਧੇਰੇ ਰਹਿੰਦਾ ਹੈ। ਘਰੇਲੂ ਔਰਤ ਉੱਤੇ ਬੱਚਿਆਂ ਨੂੰ ਲੈ ਕੇ ਸਟ੍ਰੈਸ ਕੋਈ ਜਿਆਦਾ ਨਹੀਂ ਹੁੰਦਾ। ਜਿਸਦੀ ਵਜ੍ਹਾ ਇਹ ਹੁੰਦੀ ਹੈ ਕੇ ਘਰੇਲੂ ਔਰਤ ਨੇ ਘਰ ਹੀ ਰਹਿਣਾ ਹੁੰਦਾ ਹੈ। ਉਹ ਘਰ ਰਹਿ ਕੇ ਬੱਚਿਆਂ ਦੀ ਦੇਖ ਭਾਲ ਕਰ ਸਕਦੀ ਹੈ। ਜਦੋ ਕੇ ਇਕ ਨੌਕਰੀ ਪੇਸ਼ਾ ਔਰਤ ਨੇ ਸਵੇਰੇ ਤਿਆਰ ਹੋ ਕੇ ਜੋਬ ਉੱਤੇ ਸਮੇ ਸਿਰ ਪਹੁੰਚਣਾ ਹੁੰਦਾ ਹੈ। ਜਿਸ ਕਰਕੇ ਉਹ ਬੱਚਿਆਂ  ਨੂੰ ਖਾਣਾ ਖਵਾਉਣ ਤੋ ਲੈ ਕੇ ਤਿਆਰ ਕਰਨ ਤੇ ਸਕੂਲ ਭੇਜਣ ਤੱਕ ਜਾਂ ਕ੍ਰੈਚ ਚ ਛੱਡਣ ਤੱਕ ਤੇ ਫਿਰ ਆਪਣੀ ਡਿਊਟੀ ਉੱਤੇ ਵਕਤ ਸਿਰ ਪੁੱਜਣ ਦਾ ਸਟ੍ਰੈਸ ਹੁੰਦਾ ਹੈ।ਫਿਰ ਡਿਊਟੀ ਉੱਤੇ ਜਾ ਕੇ ਇਮਾਨਦਾਰੀ ਨਾਲ ਡਿਊਟੀ ਨਿਭਾਉਣੀ ਵੀ ਇਕ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ।ਜਿਸ ਕਰਕੇ ਨੌਕਰੀ ਪੇਸ਼ੇ ਵਾਲੀ ਔਰਤ ਇਕ ਆਮ ਘਰੇਲੂ ਔਰਤ ਦੇ ਮੁਕਾਬਲੇ ਜਿਆਦਾ ਸਟ੍ਰੈਸ ਚ ਰਹਿੰਦੀ ਹੈ। ਡਿਊਟੀ ਪਿੱਛੋਂ ਸ਼ਾਮ ਨੂੰ ਘਰ ਵਾਪਸੀ ਤੇ ਘਰਦੇ ਕੰਮ ਨੌਕਰੀ ਕਰਨ ਵਾਲੀ ਔਰਤ ਉੱਤੇ ਸਟ੍ਰੈਸ ਬਣਾਈ ਰੱਖਦੇ ਹਨ।ਅਗਰ ਉਹ ਸਕੂਲ ਚ ਟੀਚਰ ਦੀ ਜੋਬ ਕਰਦੀ ਹੈ ਫੇਰ ਭਾਂਵੇ ਸਟ੍ਰੈਸ ਥੋੜਾ ਘੱਟ ਹੋ ਸਕਦਾ ਹੈ। ਜਿਸ ਦਾ ਕਰਨ ਇਹ ਹੈ ਕੇ ਸਕੂਲ ਡਿਊਟੀ ਘੱਟ ਸਮੇ ਦੀ ਹੁੰਦੀ ਹੈ,ਮਤਲਬ 6 ਘੰਟੇ  ਦੀ।ਜਦੋ ਕੇ ਹੋਰ ਵਿਭਾਗਾਂ ਚ ਡਿਊਟੀ ਸਵੇਰੇ 9 ਤੋਂ ਸ਼ਾਮ 5 ਵਜੇ ਤਕ ਕਰਨੀ ਪੈਂਦੀ ਹੈ।ਜਿਸ ਕਰਕੇ ਉਹ ਸ਼ਾਮ ਨੂੰ ਘਰ ਪਹੁੰਚਦੀਆਂ ਹਨ। ਘਰ ਜਾ ਕੇ ਪਹਿਲਾਂ ਬੱਚਿਆਂ ਦੀ ਦੇਖ ਭਾਲ ਤੇ ਫਿਰ ਰਾਤ ਦਾ ਖਾਣਾ ਤਿਆਰ ਕਰਨਾ ਹੁੰਦਾ ਹੈ।ਇਸ ਲਈ ਉਸਦਾ ਹਰ ਵਕਤ ਸਟ੍ਰੈਸ ਚ ਰਹਿਣਾ ਸੁਭਾਵਿਕ ਹੈ। ਨੌਕਰੀ ਪੇਸ਼ਾ ਔਰਤ ਨੂੰ ਜੇ ਕੁਝ ਰੈਸਟ ਮਿਲਦੀ ਹੈ ਤਾਂ ਸਿਰਫ ਛੁੱਟੀ ਵਾਲੇ ਦਿਨ ਮਿਲਦੀ ਹੈ।ਨਹੀਂ ਤਾਂ ਹਫ਼ਤੇ ਦੇ  ਸੱਤੇ ਦਿਨ ਉਸ ਉੱਤੇ ਨੌਕਰੀ ਤੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਸਟ੍ਰੈਸ  ਸਦਾ ਬਣਿਆ ਰਹਿੰਦਾ ਹੈ।

      ਬੇਸ਼ੱਕ ਨੌਕਰੀ ਪੇਸ਼ਾ ਔਰਤਾਂ ਜਿਆਦਾਤਰ ਸਟ੍ਰੈਸ ਚ ਰਹਿੰਦੀਆਂ ਹਨ।ਫਿਰ ਵੀ ਉਹ ਦੋ ਚਾਰ ਗੱਲਾਂ ਵੱਲ ਥੋੜਾ ਧਿਆਨ ਦੇ ਕੇ ਆਪਣੇ ਸਟ੍ਰੈਸ ਨੂੰ ਘੱਟ ਕਰ ਸਕਦੀਆਂ ਹਨ।ਜਿਵੇਂ ਉਹਨਾਂ ਨੂੰ ਚਾਹੀਦਾ ਹੈ ਕੇ ਉਹ ਆਪਣੇ ਹਰ ਰੋਜ਼ ਦੇ ਸਾਰੇ ਕੰਮ ਨੂੰ 

ਕਿਵੇਂ ਕੀਤਾ ਜਾਵੇ  ? ਉਹ ਵਾਸਤੇ ਪੂਰੇ ਹਫ਼ਤੇ ਦਾ ਟਾਈਮ ਟੇਬਲ ਬਣਾ ਲੈਣ। ਹਰ ਕੰਮ ਨੂੰ ਕਿੰਨੇ ਟਾਈਮ ਚ ਖ਼ਤਮ ਕਰਨਾ ਤੇ ਕਦੋਂ ਅਗਲਾ ਕੰਮ ਕਰਨਾ ਹੈ? ਇਸ ਸਭ ਦੀ ਵਿਉਂਤਬੰਦੀ ਕਰਨ।ਜਿਸ ਨਾਲ ਉਨਾਂ ਤੇ ਸਟ੍ਰੈਸ ਘਟੇਗਾ । ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕੇ ਇਕ ਕੰਮ ਕਿੰਨੇ ਟਾਈਮ ਚ ਖ਼ਤਮ ਕਰਕੇ  ਤੇ ਅਗਲਾ ਕੰਮ ਸ਼ੁਰੂ ਕਰਨਾ ਹੈ । ਫਿਰ ਜਦੋ ਕਿਸੇ ਕੰਮ ਦੌਰਾਨ ਤੁਹਾਨੂੰ ਟਾਈਮ ਫ੍ਰੀ ਮਿਲਦਾ ਤਾ ਉਸ ਟਾਈਮ ਚ ਕੋਈ ਮਨੋਰੰਜਨ ਕਰ ਸਕਦੇ ਹੋ।ਮੋਬਾਈਲ ਵਗ਼ੈਰਾ ਉੱਤੇ ਸੰਗੀਤ ਸੁਣ ਸਕਦੇ ਹੋ ਜੋ ਤੁਹਾਡੇ ਸਟ੍ਰੈਸ ਨੂੰ ਘੱਟ ਕਰਨ ਚ ਮੱਦਤ ਕਰੇਗਾ। ਇਸ ਤੋ ਇਲਾਵਾ ਕੰਮ ਦੌਰਾਨ ਥੋੜਾ ਫ੍ਰੀ ਸਮਾ ਕੱਢ ਕੇ ਰਾਫਰੈਸ਼ਮੈਂਟ ਲੈ ਸਕਦੇ ਹੋ । ਫ੍ਰੀ ਟਾਈਮ  ਚ ਕਿਸੇ ਨਾਲ ਦੇ ਕੁਲੀਗ ਨਾਲ ਗੱਲ ਕੀਤੀ ਜਾ ਸਕਦੀ ਹੈ। ਜਿਸ ਨਾਲ ਮਨ ਫਰੈਸ਼ ਹੁੰਦਾ ਹੈ। ਇਸ ਨਾਲ ਵੀ ਮਨ ਨੂੰ ਸਕੂਨ ਮਿਲਦਾ ਹੈ ਤੇ ਸਟ੍ਰੈਸ ਘਟਦਾ ਹੈ। ਅਗਲੀ ਗੱਲ ਡਿਊਟੀ ਤੋਂ ਛੁੱਟੀ ਵਾਲੇ ਦਿਨ ਫੁੱਲ ਇੰਜੋਏ ਕਰੋ। ਜੋ ਤੁਹਾਡੇ ਸਟ੍ਰੈਸ ਨੂੰ ਘੱਟ ਕਰਨ ਚ ਸਹਾਈ ਹੁੰਦਾ ਹੈ। ਫ੍ਰੀ ਵਕਤ ਨੂੰ ਆਪਣੇ ਪਤੀ ਤੇ ਬੱਚਿਆਂ ਨਾਲ ਗੁਜ਼ਰੋ ।ਜਿਸ ਨਾਲ ਸਕੂਨ ਮਿਲੂਗਾ ਸਟ੍ਰੈਸ ਘਟੁਗਾ। ਇਕ ਗੱਲ ਹੋਰ ਆਪਣੇ ਕੁਲੀਗ ਨਾਲ ਸੰਬੰਧਾਂ ਨੂੰ ਹਮੇਸ਼ਾ ਸੁਖਾਂਵੇ ਰੱਖੋ। ਜਿਸ ਨਾਲ ਤੁਹਾਡਾ ਸਟ੍ਰੇਸ ਘਟਣ ਚ ਤੁਹਾਨੂੰ ਮੱਦਤ ਮਿਲੇਗੀ।ਬਾਕੀ ਸਦਾ ਚੰਗਾ ਸੋਚੋ। ਚੰਗਾ ਖਾਓ। ਚੰਗਾ ਪਾਓ । ਕਿਸੇ ਦਾ ਦਿਲ ਨਾ ਦਖਾਓ । ਖੁਸ਼ ਰਹੋ ।ਇਸ ਨਾਲ ਸਟ੍ਰੈਸ ਘਟਾਉਣ ਚ ਜਰੂਰ ਮਦੱਤ ਮਿਲੇਗੀ।

         ਲੈਕਚਰਾਰ ਅਜੀਤ ਖੰਨਾ 

     ਮੋਬਾਈਲ:76967-54669 

Leave a Reply

Your email address will not be published. Required fields are marked *