ਦੇਸ਼ ਭਗਤ ਯੂਨੀਵਰਸਿਟੀ ਦੇ ਵਫ਼ਦ ਨੇ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਪੰਜਾਬ

ਡਾ ਜ਼ੋਰਾ ਸਿੰਘ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਡਾ. ਰਾਲਫ਼ ਗੋਨਸਾਲਵਿਸ ਨੂੰ ਕੀਤਾ ਸਨਮਾਨਿਤ

ਮੰਡੀ ਗੋਬਿੰਦਗੜ੍ਹ, 23 ਨਵੰਬਰ,ਬੋਲੇ ਪੰਜਾਬ ਬਿਊਰੋ :

ਦੇਸ਼ ਭਗਤ ਯੂਨੀਵਰਸਿਟੀ ਨੇ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਅਤੇ ਡੀ.ਬੀ.ਯੂ. ਅਮਰੀਕਾ ਦੇ ਅੰਤਰਰਾਸ਼ਟਰੀ ਸੰਚਾਲਨ ਦੇ ਨਿਰਦੇਸ਼ਕ ਅਰੁਣ ਮਲਿਕ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ (ਅਮਰੀਕਾ) ਦੇ ਪ੍ਰਧਾਨ ਮੰਤਰੀ ਡਾ. ਰਾਲਫ਼ ਗੋਨਸਾਲਵਿਸ ਨਾਲ ਮੁਲਾਕਾਤ ਕਰਕੇ ਅਹਿਮ ਮੁਦਿਆਂ ਉਪਰ ਗੱਲਬਾਤ ਕੀਤੀ ਗਈ। ਇਹ ਮੀਟਿੰਗ ਸੇਂਟ ਵਿਨਸੈਂਟ ਵਿੱਚ ਯੂਨੀਵਰਸਿਟੀ ਦੇ ਨਵੇਂ ਸਥਾਪਿਤ ਕੀਤੇ ਗਏ ਡੀਬੀਯੂ ਅਮੇਰਿਕਾ ਸਕੂਲ ਆਫ਼ ਮੈਡੀਸਨ ਦੇ ਆਲੇ-ਦੁਆਲੇ ਕੇਂਦਰਿਤ ਸੀ, ਜੋ ਇੱਕ ਗਲੋਬਲ ਦ੍ਰਿਸ਼ਟੀਕੋਣ ਨਾਲ ਵਿਸ਼ਵ ਪੱਧਰੀ ਡਾਕਟਰੀ ਸਿੱਖਿਆ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤੀ ਗਈ ਇੱਕ ਮੋਹਰੀ ਪਹਿਲਕਦਮੀ ਹੈ।

ਪ੍ਰਧਾਨ ਮੰਤਰੀ ਡਾ. ਗੋਂਸਾਲਵੇਸ ਨੇ ਦੇਸ਼ ਭਗਤ ਯੂਨੀਵਰਸਿਟੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਦੀ ਤਾਰੀਫ਼ ਕਰਦਿਆਂ ਡਾ ਜ਼ੋਰਾ ਸਿੰਘ ਅਤੇ ਡਾ: ਤਜਿੰਦਰ ਕੌਰ ਦੀ ਸਿੱਖਿਆ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਕੂਲ ਆਫ਼ ਮੈਡੀਸਨ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਗੱਲਬਾਤ ਕਰਦਿਆਂ ਇਸ ਦੇ ਵਿਕਾਸ ਅਤੇ ਸਫਲਤਾ ਦੀ ਸਹੂਲਤ ਲਈ ਸਰਕਾਰ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਇਸ ਮੌਕੇ ਆਪਸੀ ਸਨਮਾਨ ਅਤੇ ਸਹਿਯੋਗ ਦੇ ਸੰਬੰਧ ਵਿੱਚ ਡੀਬੀਯੂ ਦੇ ਵਫ਼ਦ ਨੇ ਸਿੱਖਿਆ ਅਤੇ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਲਈ ਦੋਵਾਂ ਸੰਸਥਾਵਾਂ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਡਾ. ਰਾਲਫ਼ ਗੋਨਸਾਲਵਿਸ ਨੂੰ ਸਨਮਾਨਿਤ ਕੀਤਾ। ਡੀਬੀਯੂ ਦੇ ਵਫ਼ਦ ਨੇ ਦੱਸਿਆ ਕਿ ਅਮਰੀਕਾ ਸਕੂਲ ਆਫ਼ ਮੈਡੀਸਨ ਉਮੀਦ ਅਤੇ ਤਰੱਕੀ ਦੀ ਇੱਕ ਰੋਸ਼ਨੀ ਵਜੋਂ ਖੜ੍ਹਾ ਹੈ ਜੋ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ‘ਤੇ ਯੋਗ ਮੈਡੀਕਲ ਪੇਸ਼ੇਵਰ ਬਣਨ ਲਈ ਸ਼ਕਤੀ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *