ਵਿਆਹ ਸਮਾਗਮ ਵਿਚ ਅੱਗ ਲੱਗਣ ਕਾਰਨ ਇਕ ਔਰਤ ਦੀ ਮੌਤ

ਪੰਜਾਬ

ਵਿਆਹ ਸਮਾਗਮ ਵਿਚ ਅੱਗ ਲੱਗਣ ਕਾਰਨ ਇਕ ਔਰਤ ਦੀ ਮੌਤ

ਖਮਾਣੋਂ, 23 ਨਵੰਬਰ,ਬੋਲੇ ਪੰਜਾਬ ਬਿਊਰੋ :

ਥਾਣਾ ਖੇੜੀਨੌਧ ਸਿੰਘ ਦੇ ਪਿੰਡ ਮੁਸਤਫਾਬਾਦ ਵਿਖੇ ਇਕ ਵਿਆਹ ਸਮਾਗਮ ਵਿਚ ਅੱਗ ਲੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਔਰਤਾਂ ਸਮੇਤ ਦੋ ਮਰਦ ਗੰਭੀਰ ਜ਼ਖਮੀ ਹੋ ਗਏ ਜੋ ਕਿ ਚੰਡੀਗੜ੍ਹ ਦੇ ਗੌਰਮਿੰਟ ਹਸਪਤਾਲ ਸੈਕਟਰ 32 ਵਿਖੇ ਜ਼ੇਰੇ ਇਲਾਜ ਹਨ।

ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਵਿਆਹ ਸਮਾਗਮ ਮੌਕੇ ਖਾਣਾ ਬਣਾ ਰਿਹਾ ਲੜਕੀ ਦਾ ਨਾਨਾ ਜੋ ਕਿ ਖੁਦ ਹਲਵਾਈ ਸੀ, ਜਦੋਂ ਗੈਸ ਸਿਲੰਡਰ ਬਦਲ ਕੇ ਹਟਿਆ ਸੀ, ਉਪਰੰਤ ਹਾਦਸਾ ਵਾਪਰਿਆ, ਜਿਸ ਦੌਰਾਨ ਭਿਆਨਕ ਅੱਗ ਲੱਗਣ ਕਾਰਨ ਕੁੱਲ ਛੇ ਲੋਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਵਿਚ ਗੁਰਦੀਸ਼ ਕੌਰ 50 ਸਾਲਾ ਇਕ ਔਰਤ ਦੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।