ਮੋਹਾਲੀ, 23 ਨਵੰਬਰ, ਬੋਲੇ ਪੰਜਾਬ ਬਿਊਰੋ :
ਰਾਜ ਵਿੱਦਿਅਕ ਖੋਜ ਤੇ ਸਿਖਲਾਈ ਕੌਂਸਲ (ਐੱਸ.ਸੀ.ਈ.ਆਰ.ਟੀ.) ਵੱਲੋਂ ਕੌਮੀ ਸਿੱਖਿਆ ਨੀਤੀ ਅਧੀਨ ਸੀ.ਈ.ਪੀ. (Competency enhancement plan) ਨਾਮ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਇੱਕ ਪਾਸੇ ਜਿੱਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਈ ਮਹੀਨਿਆਂ ਤੋਂ ਤਹਿਸ਼ੁਦਾ ਸਿਲੇਬਸ ਤੋਂ ਦੂਰ ਕਰਕੇ ਸਿੱਖਣ ਸਿਖਾਉਣ ਦੇ ਬੁਣਾਇਦੀ ਕੰਮ ਤੋਂ ਲਾਂਭੇ ਕੀਤਾ ਹੋਇਆ ਹੈ, ਉੱਥੇ ਦੂਜੇ ਪਾਸੇ ਚੈਕਿੰਗਾਂ ਦੇ ਨਾਮ ਹੇਠ ਸਿੱਖਿਆ ਵਰਗੇ ਸੰਵੇਦਨਸ਼ੀਲ ਅਦਾਰੇ ਵਿੱਚ ਦਬਾਅ ਦਾ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ ਪਿਛਲੇ ਦਿਨੀਂ ਸੀਈਪੀ ਦੀ ਜਾਂਚ ਦੇ ਆੜ ਵਿੱਚ ਮੁਅੱਤਲ ਕੀਤੇ ਪਟਿਆਲਾ ਜਿਲ੍ਹੇ ਦੇ ਈਟੀਟੀ ਅਧਿਆਪਕ ਸ੍ਰੀ ਰਾਮ ਦਾਸ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਜਥੇਬੰਦੀਆਂ ਦੇ ਸਮੂਹਿਕ ਵਫ਼ਦ ਵਿੱਚ ਸ਼ਾਮਿਲ 100 ਤੋਂ ਵਧੇਰੇ ਅਧਿਆਪਕਾਂ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, 6635 ਈਟੀਟੀ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਜਰਨੈਲ ਸਿੰਘ ਨਾਗਰਾ, ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਮੁੱਖ ਆਗੂ ਅਵਤਾਰ ਸਿੰਘ ਮਾਨ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪਟਿਆਲਾ ਦੀ ਅਗਵਾਈ ਵਿੱਚ ਅੱਜ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਤੇ ਐੱਸ.ਸੀ.ਈ.ਆਰ.ਟੀ. ਦੇ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਅਤੇ ਮੁਅੱਤਲ ਸਾਥੀ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਗਈ।
ਡੀ.ਐੱਸ.ਈ. (ਐਲੀਮੈਂਟਰੀ) ਦੇ ਨਿੱਜੀ ਸਹਾਇਕ ਨੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਮੌਕੇ ‘ਤੇ ਡੀ.ਐੱਸ.ਈ. ਨਾਲ ਫੋਨ ‘ਤੇ ਕਰਵਾਈ ਗੱਲਬਾਤ ਦੇ ਅਧਾਰ ‘ਤੇ 26 ਨਵੰਬਰ (ਮੰਗਲਵਾਰ) ਤੱਕ ਇਸ ਮੁਅੱਤਲੀ ਨੂੰ ਵਾਪਿਸ ਲੈਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਸਕੂਲਾਂ ਦੀ ਜਾਂਚ ਪੜਤਾਲ ਨੂੰ ਵਿੱਦਿਅਕ ਮਨੋਵਿਗਿਆਨ ਅਨੁਸਾਰ ਰੱਖਣ ਤੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਫੌਰੀ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਉਪਰੰਤ ਸੀ.ਈ.ਪੀ. ਬਹਾਨੇ ਸਕੂਲਾਂ ਵਿੱਚ ਦਬਾਅ ਦਾ ਮਾਹੌਲ ਬਣਾਉਣ ਅਤੇ ਨਵੀਂ ਸਿੱਖਿਆ ਨੀਤੀ-2020 ਰਾਹੀਂ ਸਿੱਖਿਆ ਦਾ ਉਜਾੜਾ ਕਰਨ ਖਿਲਾਫ਼ ਡੀ.ਐੱਸ.ਈ. ਦਫ਼ਤਰ ਦੇ ਬਾਹਰ ਸੰਕੇਤਕ ਧਰਨੇ ਦੇ ਰੂਪ ਵਿੱਚ ਰੋਸ ਪ੍ਰਗਟਾਉਂਇਆ ਐਲਾਨ ਕੀਤਾ ਕਿ ਜੇਕਰ ਇਸ ਦਬਾਅ ਦੇ ਮਾਹੌਲ ਨੂੰ ਖਤਮ ਨਾ ਕੀਤਾ ਗਿਆ ਤਾਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਵੱਡੇ ਸਘੰਰਸ਼ ਦਾ ਬਿਗੁਲ ਵਜਾਇਆ ਜਾਵੇਗਾ।ਇਸ ਮੌਕੇ ਜਸਵਿੰਦਰ ਸਿੰਘ ਸਮਾਣਾ, ਹਰਵਿੰਦਰ ਸਿੰਘ ਰੱਖੜਾ,ਲਛਮਣ ਸਿੰਘ ਨਬੀਪੁਰ, ਦੀਦਾਰ ਸਿੰਘ, ਹਿੰਮਤ ਸਿੰਘ ਖੋਖ, ਰਵਿੰਦਰ ਸਿੰਘ ਪੱਪੀ ਮੋਹਾਲੀ, ਪਰਮਜੀਤ ਸਿੰਘ ਪਟਿਆਲਾ, ਜਸਵਿੰਦਰ ਬਾਤਿਸ਼, ਅਨਿਲ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਕਾਲੀ,ਰਿੰਕੂ ਸਿੰਘ, ਬਲਜੀਤ ਸਿੰਘ, ਅਮਰੀਕ ਮੋਹਾਲੀ, ਗੁਰਪ੍ਰੀਤ ਗੁਰੂ, ਸ਼ੰਕਰ ਸਿੰਘ, ਰਾਜਿੰਦਰ ਸਮਾਣਾ, ਸੁਖ ਮਨਵਿੰਦਰ ਸਿੰਘ,ਜਗਤਾਰ ਜੱਗੀ, ਰਣਜੀਤ ਸਿੰਘ, ਨਾਰੰਗ ਸਿੰਘ, ਗੁਰਜੀਤ ਸਿੰਘ, ਸ਼ਿਵ ਸ਼ੰਕਰ ਸ਼ਰਮਾ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨੋਹਰ ਸਿੰਘ, ਰਾਜਵਿੰਦਰ ਸਿੰਘ ਧਨੋਆ, ਗੁਰਵਿੰਦਰ ਖੱਟੜਾ, ਵਿਕਰਮਜੀਤ ਅਲੂਣਾ, ਕ੍ਰਿਸ਼ਨ ਚੁਹਾਣਕੇ, ਗੁਰਮੀਤ ਸਿੰਘ ਅਤੇ ਰਣਜੀਤ ਹਠੂਰ ਤੋਂ ਇਲਾਵਾ ਵੱਡੀ ਗਿਣਤੀ ਹੋਰ ਅਧਿਆਪਕ ਆਗੂ ਵੀ ਮੌਜੂਦ ਰਹੇ।