ਪੰਜਾਬ ਦੀਆਂ ਚਾਰੇ ਜਿਮਨੀ ਚੋਣਾਂ ’ਚ 30 ਉਮੀਦਵਾਰ NOTA ਤੋਂ ਨਾਂ ਵੱਧ ਲੈ ਸਕੇ ਵੋਟਾਂ

ਪੰਜਾਬ

ਪੰਜਾਬ ਦੀਆਂ ਚਾਰੇ ਜਿਮਨੀ ਚੋਣਾਂ ’ਚ 30 ਉਮੀਦਵਾਰ NOTA ਤੋਂ ਨਾਂ ਵੱਧ ਲੈ ਸਕੇ ਵੋਟਾਂ

ਚੰਡੀਗੜ੍ਹ, 23 ਨਵੰਬਰ, ਬੋਲੇ ਪੰਜਾਬ ਬਿਊਰੋ :

ਪੰਜਾਬ ਵਿੱਚ 4 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਦੇ ਨਤੀਜੇ 3 ਵਿਧਾਨ ਸਭਾ ਹਲਕਿਆਂ ਵਿੱਚ ਝਾੜੂ ਦਾ ਚੱਲਿਆ ਜਾਦੂ ਅਤੇ ਇਕ ‘ਚ ‘ਕਾਂਗਰਸ ਦੀ ਹੋਈ ਜਿੱਤ ।ਚਾਰੇ ਵਿਧਾਨ ਸਭਾ ਸੀਟਾਂ ਉਤੇ ਕੁਲ 45 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨ੍ਹਾਂ ਵਿਚੋਂ 30 ਉਮੀਦਵਾਰ ਅਜਿਹੇ ਹਨ ਜਿਹੜੇ NOTA ਤੋਂ ਨਾਂ ਵੱਧ ਲੈ ਸਕੇ ਵੋਟਾਂ।

ਵਿਧਾਨ ਸਭਾ ਹਲਕਾ ਬਰਨਾਲਾ ਵਿੱਚ 14 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ। ਆਜ਼ਾਦ ਉਮੀਦਵਾਰ ਰਾਜੂ ਨੂੰ 367 ਵੋਟਾਂ, ਤਰਸੇਮ ਸਿੰਘ ਨੂੰ 366 ਵੋਟਾਂ, ਸੁਖਚੈਨ ਸਿੰਘ ਅਤਲਾ ਨੂੰ 347 ਵੋਟਾਂ, ਯਾਦਵਿੰਦਰ ਸਿੰਘ ਨੂੰ 299 ਵੋਟਾਂ, ਪੱਪੂ ਕੁਮਾਰ ਨੂੰ 299 ਵੋਟਾਂ, ਬੱਗਾ ਸਿੰਘ ਨੂੰ 253 ਵੋਟਾਂ, ਜੈ ਰਾਮ ਨੂੰ 195 ਵੋਟਾਂ, ਜਗਮੋਹਨ ਸਿੰਘ ਨੂੰ 124 ਵੋਟਾਂ ਅਤੇ ਸਰਦੂਲ ਸਿੰਘ ਨੂੰ 75 ਵੋਟਾਂ ਪਈਆਂ ਤੇ ਨੋਟਾ ਨੂੰ 618 ਵੋਟਾਂ,।

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਕੁਲ 11 ਉਮੀਦਵਾਰ ਸਨ, ਜਿੰਨਾਂ ਵਿਚੋਂ 7 ਨੋਟਾ ਤੋਂ ਹਾਰ ਗਏ। ਆਜ਼ਾਦ ਉਮੀਦਵਾਰ ਰਣਜੀਤ ਸਿੰਘ ਨੂੰ 462 ਵੋਟਾਂ, ਨਵਪ੍ਰੀਤ ਸਿੰਘ ਨੂੰ 284 ਵੋਟਾਂ, ਸੰਤ ਸੇਵਕ ਨੂੰ 283 ਵੋਟਾਂ, ਸਤਨਾਮ ਸਿੰਘ ਨੂੰ 197 ਵੋਟਾਂ, ਅਯੂਬ ਮਸੀਹ ਨੂੰ 214 ਵੋਟਾਂ, ਜਤਿੰਦਰ ਕੌਰ ਰੰਧਾਵਾ ਨੂੰ 161 ਵੋਟਾਂ ਅਤੇ ਪਾਲਾ ਸਿੰਘ ਨੂੰ 124 ਵੋਟਾਂ ਪਈਆਂ, ਜਦੋਂ ਕਿ ਨੋਟਾ ਨੂੰ 875 ਵੋਟਾਂ ਪਈਆਂ,ਇਸ ਤਰ੍ਹਾਂ 7 ਨੋਟਾ ਤੋਂ ਹਾਰ ਗਏ।

ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿੱਥੇ 11 ਉਮੀਦਵਾਰ ਨੋਟਾਂ ਤੋਂ ਹਾਰ ਗਏ। ਇੱਥੇ ਨੋਟਾ ਨੂੰ 889 ਵੋਟਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸੁਖਰਾਜ ਕਰਨ ਸਿੰਘ ਨੂੰ 715 ਵੋਟਾਂ, ਆਜ਼ਾਦ ਉਮੀਦਵਾਰ ਰਾਜੇਸ਼ ਗਰਗ ਨੂੰ 558 ਵੋਟਾਂ, ਮੁਨੀਸ਼ ਵਰਮਾ ਨੂੰ 418,  ਗੁਰਪ੍ਰੀਤ ਕੋਟਲੀ ਨੂੰ 297, ਇਕਬਾਲ ਸਿੰਘ ਨੂੰ 259, ਹਰਦੀਪ ਸਿੰਘ ਨੂੰ 209, ਮਨਪ੍ਰੀਤ ਸਿੰਘ ਨੂੰ 141, ਗੁਰਪ੍ਰੀਤ ਸਿੰਘ ਰੰਘੇਟਾ 115 ਵੋਟਾਂ, ਸੁਖਦੇਵ ਸਿੰਘ ਨੂੰ 84 ਵੋਟਾਂ, ਪ੍ਰਵੀਨ ਹਿਤੇਸ਼ੀ ਨੂੰ 67 ਵੋਟਾਂ ਅਤੇ ਓਮ ਪ੍ਰਕਾਸ਼ ਨੂੰ 50 ਵੋਟਾਂ ਪਈਆਂ।

ਚੱਬੇਵਾਲ ਵਿੱਚ ਕੁਲ 6 ਉਮੀਦਵਾਰ ਮੈਦਾਨ ਵਿੱਚ ਸਨ। ਜਿੱਥੇ 3 ਉਮੀਦਵਾਰ ਨੋਟਾ ਤੋਂ ਵੀ ਘੱਟ ਰਹੇ। ਨੋਟਾ ਨੂੰ 884 ਵੋਟਾਂ, ਦਵਿੰਦਰ ਸਿੰਘ ਸਰੋਆ ਨੂੰ 307, ਦਵਿੰਦਰ ਸਿੰਘ ਘੀਰਾ ਨੂੰ 226 ਵੋਟਾਂ ਅਤੇ ਰੋਹਿਤ ਕੁਮਾਰ ਟਿੰਕੂ ਨੂੰ 176 ਵੋਟਾਂ ਪਈਆਂ।

Leave a Reply

Your email address will not be published. Required fields are marked *