ਪੰਜਾਬ ਸਰਕਾਰ ਦਾ ਵਧੀਆ ਉਪਰਾਲਾ- ਲੈਕਚਰਾਰ ਰਘਬੀਰ ਧਮੋਟ
ਖੰਨਾ,23 ਨਵੰਬਰ,ਬੋਲੇ ਪੰਜਾਬ ਬਿਊਰੋ ( ਅਜੀਤ ਖੰਨਾ):
ਦੋਰਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਹਰਵਿੰਦਰ ਰੂਪ ਰਾਏ ਦੀ ਰਹਿਨੁਮਾਈ ਹੇਠ ਸਕੂਲ ਦੇ ਨਿਟਿੰਗ ਦੇ ਵਿਦਿਆਰਥੀਆਂ ਦੀ ਇੰਟੇਗ੍ਰੇਟਿਡ ਅਪੇਅਰ ਫੈਸੀਲੀਏਸ਼ਨ ਟੈਕਨੋਲੋਜੀ ਪ੍ਰਾਈਵੇਟ ਲਿਮਿਟਿਡ ਵਿਖੇ ਜੌਬ ਟ੍ਰੇਨਿੰਗ ਲਾਈ ਗਈ ।ਜਿਸ ਦਾ ਨਰੀਖਣ ਸੰਜੀਵ ਚਾਵਲਾ (ਐਡੀਸ਼ਨਲ ਡਿਵੈਲਪਮੈਂਟ ਕਮਿਸ਼ਨਰ ਮਨਿਸਟਰੀ ਆਫ ਐਮਐਸਐਮਈ ਡੀਐੱਫਓ ਲੁਧਿਆਣਾ )ਅਤੇ ਸ੍ਰੀ ਦੀਪਕ ਚੇਚੀ (ਅਸਿਸਟੈਂਟ ਡਾਇਰੈਕਟਰ ਐਮਐਸਐਮਈ ਡੀਐੱਫਓ ਲੁਧਿਆਣਾ )ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਦੱਸਣਯੋਗ ਹੈ ਕੇ ਇਹ ਟ੍ਰੇਨਿੰਗ 21 ਨਵੰਬਰ ਤੋ ਲੈ ਕੇ 21 ਦਿਨ ਚੱਲੇਗੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਰੀਖਣ ਕਰਨ ਪੁੱਜੇ ਅਧਿਕਾਰੀਆਂ ਸ੍ਰੀ ਸੰਜੀਵ ਚਾਵਲਾ ਤੇ ਸ੍ਰੀ ਦੀਪਕ ਚੇਚੀ ਨੇ ਕਿਹਾ ਕੇ ਲੁਧਿਆਣਾ ਇੰਡਸਟਰੀ ਦੀ ਹੱਬ ਹੈ। ਇਸ ਲਈ ਨਿਟਿੰਗ ਲਈ ਜੋਬ ਟ੍ਰੇਨਿੰਗ ਲੈ ਰਹੇ ਵਿਦਿਆਰਥੀਆਂ ਲਈ ਚੰਗੇ ਮੌਕੇ ਪ੍ਰਦਾਨ ਹੋ ਸਕਦੇ ਹੈ।ਇਸ ਮੌਕੇ ਗੱਲਬਾਤ ਕਰਦੇ ਹੋਏ ਵੋਕਸ਼ਨ ਲੈਕਚਰਾਰ ਰਘਬੀਰ ਸਿੰਘ ਧਮੋਟ ਨੇ ਦੱਸਿਆ ਕੇ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਚ ਹੁਨਰ ਪੈਦਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਇਹ ਟ੍ਰੇਨਿੰਗ ਲਗਵਾਈ ਜਾ ਰਹੀ ਹੈ । ਤਾ ਜੋ ਵਿਦਿਆਰਥੀ ਇਹ ਜੋਬ ਟ੍ਰੇਨਿੰਗ ਪ੍ਰਾਪਤ ਕਰਕੇ ਭਵਿੱਖ ਚ ਰੋਜ਼ਗਾਰ ਹਾਸਲ ਕਰ ਸਕਣ ਜਾਂ ਆਪਣਾ ਕੋਈ ਕਾਰੋਬਾਰ ਸਥਾਪਤ ਕਰ ਸਕਣ ।ਇਸ ਮੌਕੇ ਰਾਜੇਸ਼ ਗੁਪਤਾ ਵਿਨੋਦ ਥਾਪਰ ਹਾਰਦੀ ਕੁਮਾਰ ਵੀ ਮੌਜੂਦ ਸਨ।