ਸੁਰੱਖਿਆ ਬਲਾਂ ਨੇ ਮੁੱਠਭੇੜ ‘ਚ 10 ਨਕਸਲੀ ਮਾਰ ਮੁਕਾਏ
ਸੁਕਮਾ, 22 ਨਵੰਬਰ,ਬੋਲੇ ਪੰਜਾਬ ਬਿਊਰੋ :
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਭੀਜੀ ਥਾਣਾ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਜਾਣਕਾਰੀ ਮਿਲੀ ਹੈ ਕਿ ਮੁਕਾਬਲੇ ‘ਚ 10 ਨਕਸਲੀ ਮਾਰੇ ਗਏ ਹਨ। ਸੁਰੱਖਿਆ ਬਲਾਂ ਨੇ ਮੌਕੇ ਤੋਂ ਤਿੰਨ ਆਟੋਮੈਟਿਕ ਰਾਈਫਲਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਨਕਸਲੀਆਂ ਨਾਲ ਮੁੱਠਭੇੜ ਹੋਈ।ਜਵਾਨਾਂ ਨੂੰ ਸੂਚਨਾ ਮਿਲੀ ਸੀ ਕਿ ਕਈ ਨਕਸਲੀ ਉੜੀਸਾ ਦੇ ਰਸਤੇ ਛੱਤੀਸਗੜ੍ਹ ‘ਚ ਦਾਖਲ ਹੋ ਰਹੇ ਹਨ। ਡੀਆਰਜੀ ਦੀ ਟੀਮ ਨਕਸਲੀਆਂ ਨੂੰ ਘੇਰਨ ਲਈ ਨਿਕਲੀ ਸੀ। ਦੋਵਾਂ ਪਾਸਿਆਂ ਤੋਂ ਸੈਂਕੜੇ ਰਾਉਂਡ ਗੋਲੀਬਾਰੀ ਹੋਈ। ਕਈ ਆਟੋਮੈਟਿਕ ਹਥਿਆਰ ਵੀ ਮਿਲੇ ਹਨ।
ਇਹ ਮੁਕਾਬਲਾ ਕੋਰਾਜੁਗੁਡਾ, ਦਾਂਤੇਸਪੁਰਮ, ਨਾਗਰਮ, ਭੰਡਾਰਪਦਾਰ ਦੇ ਜੰਗਲ-ਪਹਾੜੀਆਂ ਵਿੱਚ ਹੋਇਆ।ਜਵਾਨ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਨੇ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਕਾਫੀ ਦੇਰ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ। ਬਸਤਰ ਦੇ ਆਈਜੀ ਪੀ ਸੁੰਦਰਰਾਜ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ।