ਸਰਪੰਚ ਦੇ ਘਰ ‘ਤੇ ਗੋਲੀਬਾਰੀ, ਘਟਨਾ ਕੈਮਰੇ ‘ਚ ਕੈਦ

ਪੰਜਾਬ

ਸਰਪੰਚ ਦੇ ਘਰ ‘ਤੇ ਗੋਲੀਬਾਰੀ, ਘਟਨਾ ਕੈਮਰੇ ‘ਚ ਕੈਦ


ਕਪੂਰਥਲਾ, 22 ਨਵੰਬਰ,ਬੋਲੇ ਪੰਜਾਬ ਬਿਊਰੋ :


ਕਪੂਰਥਲਾ ‘ਚ ਗੋਲੀਬਾਰੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਦੇ ਪਿੰਡ ਬਲੇਰਖਾਨਪੁਰ ‘ਚ ਸਰਪੰਚ ਦੇ ਘਰ ‘ਤੇ ਗੋਲੀਬਾਰੀ ਕੀਤੀ ਗਈ। ਨਕਾਬਪੋਸ਼ ਮੁਲਜ਼ਮ ਗੋਲੀ ਚਲਾਉਣ ਤੋਂ ਬਾਅਦ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਨਕਾਬਪੋਸ਼ ਵਿਅਕਤੀ ਕੈਮਰੇ ‘ਚ ਕੈਦ ਹੋ ਗਏ ਹਨ। ਪੁਲੀਸ ਥਾਣਾ ਸਦਰ ਨੇ ਉਪਰੋਕਤ ਮਾਮਲੇ ਵਿੱਚ ਕਾਰਵਾਈ ਕਰਦਿਆਂ ਕੇਸ ਦਰਜ ਕਰ ਲਿਆ ਹੈ।
ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਸਰਪੰਚ ਸੁਖਵਿੰਦਰ ਸਿੰਘ ਵਾਸੀ ਬਲਰੇਖਾਨਪੁਰ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਦੇ ਪੁੱਤਰ ਵਿਦੇਸ਼ ਰਹਿੰਦੇ ਹਨ। ਦੇਰ ਰਾਤ ਉਸ ਦੇ ਭਤੀਜੇ ਨੇ ਦੱਸਿਆ ਕਿ ਘਰ ਦੇ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ। ਜਾ ਕੇ ਦੇਖਿਆ ਤਾਂ ਗੇਟ ‘ਤੇ ਗੋਲੀ ਦਾ ਨਿਸ਼ਾਨ ਸੀ। ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਦੋ ਨਕਾਬਪੋਸ਼ ਨੌਜਵਾਨ ਦਿਖਾਈ ਦਿੱਤੇ ਜੋ ਗੇਟ ਦੇ ਸਾਹਮਣੇ ਖੜ੍ਹੇ ਸਨ, ਗੋਲੀਆਂ ਚਲਾਈਆਂ ਅਤੇ ਭੱਜ ਗਏ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।