ਬੱਚਿਆਂ ਨੂੰ ਮੈਚ ਖਿਡਾ ਕੇ ਖੇਡ ਅਧਿਆਪਕਾਂ ਅਤੇ ਕੋਚਾਂ ਨੂੰ ਥਕਾਵਟ ਘੱਟ ਅਤੇ ਸਕੂਨ ਜਿਆਦਾ ਮਿਲਦਾ ਹੈ: ਕੋਚ ਅਮਰਜੋਤ ਸਿੰਘ ਪਟਿਆਲਾ

ਖੇਡਾਂ

ਸਵੇਰ ਤੋਂ ਸ਼ਾਮ ਤੱਕ ਚੱਲਦੇ ਮੈਚਾਂ ਵਿੱਚ ਖਿਡਾਰੀਆਂ ਦੇ ਨਾਲ ਨਾਲ ਮੈਚ ਆਫੀਸ਼ੀਅਲ ਵੀ ਸਾਰਾ ਦਿਨ ਰੁੱਝੇ ਰਹੇ: ਜਸਪਾਲ ਸਿੰਘ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ

ਪਟਿਆਲਾ 22 ਨਵੰਬਰ,ਬੋਲੇ ਪੰਜਾਬ ਬਿਊਰੋ :

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਪਟਿਆਲਾ ਸ਼ਹਿਰ ਦੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਅਤੇ ਮਿਡਲ ਬ੍ਰਾਂਚ ਪੰਜਾਬੀ ਬਾਗ ਵਿੱਚ ਕੌਮੀ ਪੰਜਾਬ ਸਕੂਲ ਖੇਡਾਂ 2024-25 ਦੇ ਬਾਸਕਿਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਦੇ ਲੀਗ ਮੁਕਾਬਲੇ ਤੀਜੇ ਦਿਨ ਵੀ ਜਾਰੀ ਰਹੇ। ਡਾ: ਰਵਿੰਦਰਪਾਲ ਸਿੰਘ ਡਿਪਟੀ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਨੇ ਕਿਹਾ ਕਿ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਦੀ ਦੇਖ-ਰੇਖ ਹੇਠ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਮੁਕਾਬਲਿਆਂ ਦਾ ਨਿਰਧਾਰਤ ਸ਼ਡਿਊਲ ਅਨੁਸਾਰ ਚਲ ਰਿਹਾ ਹੈ। ਕੋਚ ਅਮਰਜੋਤ ਸਿੰਘ ਪਟਿਆਲਾ ਨੇ ਕਿਹਾ ਕਿ ਵੱਖ-ਵੱਖ ਰਾਜਾਂ ਤੋਂ ਆਏ ਅੰਡਰ-19 ਖਿਡਾਰੀ ਬਾਸਕਿਟਬਾਲ ਖੇਡ ਦੇ ਮੈਦਾਨਾਂ ਵਿੱਚ ਮੈਚ ਦੌਰਾਨ ਪੂਰੀ ਖੇਡ ਭਾਵਨਾ ਨਾਲ ਖੇਡ ਰਹੇ ਹਨ। ਇਹਨਾਂ ਦੇ ਨਾਲ ਹੀ ਮੈਚ ਆਫੀਸ਼ੀਅਲ ਵੀ ਆਪਣੇ ਕੌਸ਼ਲ ਅਤੇ ਯੋਗਤਾ ਦਾ ਪ੍ਰਗਟਾਵਾ ਕਰਦਿਆਂ ਸਾਰਾ ਦਿਨ ਵਿਅਸਤ ਰਹਿੰਦੇ ਹਨ। ਇਸ ਮਹੱਤਵਪੂਰਨ ਡਿਊਟੀ ਦੌਰਾਨ ਬੱਚਿਆਂ ਨੂੰ ਮੈਚ ਖਿਡਾ ਕੇ ਥਕਾਵਟ ਘੱਟ ਅਤੇ ਸਕੂਨ ਜਿਆਦਾ ਮਿਲਦਾ ਹੈ। ਜਸਪਾਲ ਸਿੰਘ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਨੇ ਦੱਸਿਆ ਕਿ ਇਸ ਮੌਕੇ ਰਾਜੀਵ ਪੁਰੀ ਬਾਸਕਟਬਾਲ ਖਿਡਾਰੀ ਅਤੇ ਸਾਬਕਾ ਸਹਾਇਕ ਕਮਿਸ਼ਨਰ ਆਮਦਨ ਕਰ ਨੇ ਟੂਰਨਾਮੈਂਟ ਦੌਰਾਨ ਆ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ।


ਇਸ ਮੌਕੇ ਆਬਜ਼ਰਵਰ ਅਜੀਤਪਾਲ ਗਿੱਲ, ਦਲਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੌਰ ਟੂਰਨਾਮੈਂਟ ਆਰਗੇਨਾਈਜ਼ਰ, ਪ੍ਰਿੰਸੀਪਲ ਵਿਜੈ ਕਪੂਰ, ਆਬਜ਼ਰਵਰ ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਸਕੂਲ ਆਫ ਐਮੀਨੈਂਸ ਫੀਲਖਾਨਾ, ਪ੍ਰਿੰਸੀਪਲ ਮਨਮੋਹਨ ਸਿੰਘ ਬਾਠ, ਹੈਡ ਮਾਸਟਰ ਜੀਵਨ ਕੁਮਾਰ, ਲਲਿਤ ਸਿੰਗਲਾ ਹੈੱਡ ਮਾਸਟਰ, ਸ਼ੈਲੀ ਸ਼ਰਮਾ ਸਹਸ ਖੇੜੀ ਮੁਸਲਮਾਨੀਆਂ, ਮਿੰਨੀ ਜੋਸ਼ੀ ਹੈੱਡ ਮਿਸਟ੍ਰੈਸ ਸਹਸ ਦੂਧਨ ਸਾਧਾਂ, ਜਗਜੀਤ ਸਿੰਘ ਵਾਲੀਆ, ਕੰਵਲਦੀਪ ਸਿੰਘ ਕੋਚ ਪਟਿਆਲਾ, ਭਵਖੰਡਨ ਸਿੰਘ ਕੋਚ ਜਲੰਧਰ, ਜਸਪਾਲ ਸਿੰਘ ਕੋਚ ਫਰੀਦਕੋਟ, ਗੁਰਪ੍ਰੀਤ ਸਿੰਘ ਕੋਚ ਪਟਿਆਲਾ, ਸ਼ਾਹਬਾਜ਼, ਪਰਮਜੀਤ ਕੌਰ ਪਟਿਆਲਾ, ਰਾਜਵਿੰਦਰ ਕੌਰ ਜਲੰਧਰ, ਸਵੀਟੀ ਮੋਹਾਲੀ, ਅਨੂਪ ਕੌਰ ਜਲੰਧਰ, ਸੰਜੇ ਠਾਕੁਰ ਹਿਮਾਚਲ ਪ੍ਰਦੇਸ਼ ਬੀ ਐਫ ਆਈ ਰੈਫਰੀ, ਰਾਜ ਕੁਮਾਰ ਪਾਲ ਹਿਮਾਚਲ ਪ੍ਰਦੇਸ਼ ਬੀਐਫਆਈ ਰੈਫਰੀ, ਸਨੀ ਬਹਿਲ ਦਿੱਲੀ ਬੀਐਫਆਈ ਰੈਫਰੀ, ਸਹਿਜਦੀਪ ਸਿੰਘ ਪਟਿਆਲਾ ਬੀਐਫਆਈ ਰੈਫਰੀ, ਜਤਿੰਦਰ ਵਰਮਾ ਕੋਚ ਐਸਏਐਸ ਨਗਰ, ਮੁਕੇਸ਼ ਦਿੱਲੀ, ਬਲਵਿੰਦਰ ਸਿੰਘ ਜੱਸਲ ਪਟਿਆਲਾ, ਸੰਦੀਪ ਖਾਨ ਫਰੀਦਕੋਟ ਬੀਐਫਆਈ ਰੈਫਰੀ, ਰਣਜੀਤ ਸਿੰਘ ਫਰੀਦਕੋਟ ਬੀਐਫਆਈ ਰੈਫਰੀ, ਕੰਵਰਦੀਪ ਹਰਿਆਣਾ, ਰਮਨੀਕ ਕੋਚ ਪਟਿਆਲਾ, ਗੁਰਮੀਤ ਸਿੰਘ ਕੋਚ ਪਟਿਆਲਾ, ਦਲਜਿੰਦਰ ਸਿੰਘ ਕੋਚ ਸਨਾਵਰ ਸਕੂਲ, ਮਨਜੀਤ ਇੰਡੀਅਨ ਰੇਲਵੇ, ਵਿਜੇ ਇੰਡੀਅਨ ਰੇਲਵੇ, ਜਸਵਿੰਦਰ ਸੋਡੀ ਬੀਐਫਆਈ ਰੈਫਰੀ ਕਪੂਰਥਲਾ, ਹਰਦੀਪ ਰਾਜ ਗੁਰਦਾਸਪੁਰ, ਹਰਦੀਪ ਹੁਸ਼ਿਆਰਪੁਰ, ਰਾਕੇਸ਼ ਕਪੂਰਥਲਾ, ਵਿਨੇ ਪਟਿਆਲਾ, ਹਰਜਿੰਦਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਸਿੰਘ ਖੱਟੜਾ, ਅਮਿਤ ਕੁਮਾਰ ਹੈੱਡ ਮਾਸਟਰ, ਅਮਨਿੰਦਰ ਸਿੰਘ ਬਾਬਾ, ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਪਟਿਆਲਾ, ਜਸਵਿੰਦਰ ਸਿੰਘ ਗੱਜੂਮਾਜਰਾ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

ਲੀਗ ਮੈਚਾਂ ਦਾ ਨਤੀਜਾ:

ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅੰਡਰ 19 ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੀਬੀਐਸਈ ਨੇ ਪੱਛਮੀ ਬੰਗਾਲ ਨੂੰ 69-49, ਸੀਆਈਐਸਈ ਨੇ ਮੱਧ ਪ੍ਰਦੇਸ਼ ਨੂੰ 67-47, ਗੁਜਰਾਤ ਨੇ ਤੇਲਨਗਾਨਾ ਨੂੰ, 69-27, ਚੰਡੀਗੜ੍ਹ ਨੇ ਪੌਂਡੀਚੇਰੀ ਨੂੰ 74-04, ਹਿਮਾਚਲ ਪ੍ਰਦੇਸ਼ ਨੇ ਝਾਰਖੰਡ ਨੂੰ 46-36, ਦਿੱਲੀ ਨੇ ਡੀਏਵੀ ਨੂੰ 78-50, ਹਰਿਆਣਾ ਨੇ ਪਾਂਡੀਚੇਰੀ ਨੂੰ 57-15, ਰਾਜਸਥਾਨ ਨੇ ਆਈਬੀਐਸਓ ਨੂੰ 60-20, ਹਿਮਾਚਲ ਪ੍ਰਦੇਸ਼ ਨੇ ਪੱਛਮੀ ਬੰਗਾਲ ਨੂੰ 67-55, ਉੜੀਸਾ ਨੇ ਸੀਬੀਐਸਈ ਨੂੰ 33-14 ਨਾਲ ਹਰਾਇਆ।

ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੀਆਂ ਅੰਡਰ 19 ਵਿੱਚ ਮੁਕਾਬਲਿਆਂ ਵਿੱਚ ਆਈਬੀਐਸਓ ਨੇ ਵਿਦਿਆ ਭਾਰਤੀ ਨੂੰ 39-14 , ਮਹਾਰਾਸ਼ਟਰ ਨੇ ਸੀਬੀਐਸਈ ਨੂੰ 34-13, ਤਾਮਿਲਨਾਡੂ ਨੇ ਉੱਤਰਾਖੰਡ ਨੂੰ 54-12, ਹਰਿਆਣਾ ਨੇ ਵਿਦਿਆ ਭਾਰਤੀ ਨੂੰ 39-7 ਨਾਲ ਹਰਾਇਆ।

Leave a Reply

Your email address will not be published. Required fields are marked *