ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪਟਿਆਲਾ ਜਿਲ੍ਹਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੇ ਸੱਭਿਆਚਾਰ ਲੋਕ ਨਾਚਾਂ ਅਤੇ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕਰ ਰਹੇ ਹਨ

ਮਨੋਰੰਜਨ

ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ ਮਹਿਮਾਨ ਖਿਡਾਰੀ

ਪਟਿਆਲਾ 22 ਨਵੰਬਰ ,ਬੋਲੇ ਪੰਜਾਬ ਬਿਊਰੋ :

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ 68ਵੀਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਜੋ ਕਿ ਪਟਿਆਲਾ ਵਿਖੇ ਚਲ ਰਹੀਆਂ ਹਨ ਵਿੱਚ ਮਹਿਮਾਨ ਖਿਡਾਰੀ ਅਤੇ ਕੋਚ ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ।
ਸੱਭਿਆਚਾਰ ਪ੍ਰੋਗਰਾਮ ਕੋਆਰਡੀਨੇਟਰ ਪ੍ਰਿੰਸੀਪਲ ਡਾ: ਕਰਮਜੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਅਤੇ ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਓਲਡ ਪੁਲਿਸ ਲਾਈਨ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੀ ਨਿਗਰਾਨੀ ਅਧੀਨ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪੰਜਾਬ ਦੇ ਸੱਭਿਆਚਾਰ ਲੋਕ ਨਾਚਾਂ ਅਤੇ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ।

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨ, ਸਰਕਾਰੀ ਸੀਨੀਅਰ ਸੈਕੰਡਰੀਸਿਵਲ ਲਾਇਨਜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀਆਂ ਕੁੜੀਆਂ ਨੇ ਮਿਲ ਕੇ ਲੋਕ ਗੀਤ ‘ਮਿਰਜਾ’ ਤੇ ਕੋਰੀਓਗ੍ਰਾਫੀ ਕੀਤੀ ਅਤੇ ‘ਮਿਰਜਾ’ ਲੋਕ ਗੀਤ ਬਲਜੀਤ ਕੌਰ ਨੇ ਉੱਚੀ ਹੇਕ ਨਾਲ ਗਾਇਆ। ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਦੀ ਅਗਵਾਈ ਅਤੇ ਸੰਗੀਤ ਅਧਿਆਪਕ ਪਰਗਟ ਸਿੰਘ ਦੀ ਦੇਖ ਰੇਖ ਹੇਠ ਸਕੂਲ ਆਫ ਐਮੀਨੈਂਸ ਫੀਲਖਾਨਾ ਦੇ ਬੱਚਿਆਂ ਨੇ ਪੰਜਾਬੀ ਲੋਕ ਨਾਚ ਮਲਵਈ ਗਿੱਧਾ ਪਾ ਕੇ ਬਾਹਰੀ ਰਾਜਾਂ ਦੇ ਬੱਚਿਆਂ ਨੂੰ ਵੀ ਝੂਮਣ ਲਾ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਨੌਰ ਦੀਆਂ ਕੁੜੀਆਂ ਨੇ ਪੰਜਾਬੀ ਲੋਕ ਨਾਚ ‘ਲੁੱਡੀ’ ਦੀ ਪੇਸ਼ਕਾਰੀ ਬਾ-ਕਮਾਲ ਕੀਤੀ ਜਿਸ ਨਾਲ ਖਿਡਾਰਨਾਂ ਅਤੇ ਅਤੇ ਮਹਿਲਾ ਕੋਚਾਂ ਦੇ ਵੀ ਪੈਰ ਨੱਚਣ ਲਈ ਆਪਣੇ-ਆਪ ਉੱਠ ਗਏ।

ਇਹਨਾਂ ਪੇਸ਼ਕਾਰੀਆਂ ਦੀ ਤਿਆਰੀ ਲਈ ਕਿਰਨ ਸ਼ਰਮਾ ਲੈਕਚਰਾਰ, ਲੈਕਚਰਾਰ ਸਰਬਜੀਤ ਕੌਰ ਓਪੀਐਲ ਸਕੂਲ, ਲੈਕਚਰਾਰ ਰਜਨੀ ਓਪੀਐਲ ਸਕੂਲ, ਲੈਕਚਰਾਰ ਪੁਸ਼ਪਿੰਦਰ ਕੌਰ ਸਿਵਲ ਲਾਇਨਜ ਸਕੂਲ, ਲੈਕਚਰਾਰ ਸੁਖਦੀਪ ਸਿੰਘ ਸਿਵਲ ਲਾਇਨਜ ਸਕੂਲ, ਕਮਲਜੀਤ ਕੌਰ ਮਿਊਜ਼ਿਕ ਟੀਚਰ ਮਾਡਲ ਟਾਊਨ ਸਕੂਲ, ਸੰਦੀਪ ਕੌਰ ਡੀਪੀਈ ਸਕੰਸਸਸ ਸਨੌਰ, ਨਵਕੀਰਤ ਕੌਰ ਡਾਂਸ ਟੀਚਰ ਸਕੰਸਸਸ ਸਨੌਰ, ਵਰਿੰਦਰਜੀਤ ਕੌਰ ਮਿਊਜ਼ਿਕ ਟੀਚਰ ਸਕੰਸਸਸ ਸਨੌਰ, ਗਗਨਦੀਪ ਕੌਰ ਜ਼ਿਲ੍ਹਾ ਸਾਇੰਸ ਮੈਂਟਰ ਸਿਵਲ ਲਾਇਨਜ ਸਕੂਲ ਨੇ ਵਡਮੁੱਲਾ ਸਹਿਯੋਗ ਦਿੱਤਾ। ਇਸ ਮੌਕੇ ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਮੰਡੌਰ, ਪ੍ਰਿੰਸੀਪਲ ਡਾ: ਰਜਨੀਸ਼ ਗੁਪਤਾ ਆਬਜਰਵਰ, ਮਨਮੋਹਨ ਸਿੰਘ ਬਾਠ, ਅਮਿਤ ਕੁਮਾਰ ਹੈੱਡ ਮਾਸਟਰ, ਰਾਜਿੰਦਰ ਸਿੰਘ ਚਾਨੀ, ਜਸਵਿੰਦਰ ਸਿੰਘ ਗੱਜੂਮਾਜਰਾ, ਪ੍ਰਵੇਸ਼, ਹਰੀਸ਼ ਕੁਮਾਰ ਵੀ ਮੌਜੂਦ ਸਨ।

Leave a Reply

Your email address will not be published. Required fields are marked *