ਪਰਵਾਸੀਆਂ ਦੇ ਕਾਤਲਾਨਾ ਹਮਲੇ ‘ਚ ਜ਼ਖਮੀ ਹੋਏ ਕੁੰਭੜਾ ਦੇ ਦੂਜੇ ਨੌਜਵਾਨ ਨੇ ਵੀ ਦਮ ਤੋੜਿਆ

ਪੰਜਾਬ

ਪਰਵਾਸੀਆਂ ਦੇ ਕਾਤਲਾਨਾ ਹਮਲੇ ‘ਚ ਜ਼ਖਮੀ ਹੋਏ ਕੁੰਭੜਾ ਦੇ ਦੂਜੇ ਨੌਜਵਾਨ ਨੇ ਵੀ ਦਮ ਤੋੜਿਆ


ਮੋਹਾਲੀ, 22 ਨਵੰਬਰ,ਬੋਲੇ ਪੰਜਾਬ ਬਿਊਰੋ :


ਮੋਹਾਲੀ ਦੇ ਪਿੰਡ ਕੁੰਭੜਾ ‘ਚ 13 ਨਵੰਬਰ ਨੂੰ ਪਰਵਾਸੀਆਂ ਵੱਲੋਂ ਦੋ ਨੌਜਵਾਨਾਂ ‘ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ, ਜਿਸ ਵਿਚ ਇੱਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਦੂਜੇ ਨੌਜਵਾਨ ਨੇ ਵੀ ਪੀਜੀਆਈ ਵਿਚ ਦਮ ਤੋੜ ਦਿੱਤਾ ਹੈ। ਨੌਜਵਾਨ ਦੀ ਪਛਾਣ ਦਿਲਪ੍ਰੀਤ ਵਜੋਂ ਹੋਈ ਹੈ।ਦਰਅਸਲ 6 ਦਿਨ ਪਹਿਲਾਂ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਜ਼ਖ਼ਮੀ ਦਿਲਪ੍ਰੀਤ ਸਿੰਘ ਪੀਜੀਆਈ ਚੰਡੀਗੜ੍ਹ ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਸੀ ਪਰ ਅੱਜ ਉਸ ਨੇ ਦਮ ਤੋੜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਬੜਾ ਵਿਚ ਦੋ ਨੌਜਵਾਨ ਦਮਨ (17) ਅਤੇ ਦਿਲਪ੍ਰੀਤ ਸਿੰਘ (18) ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਦਮਨ ਦੀ ਮੌਤ ਹੋ ਗਈ । ਜਦਕਿ ਦਿਲਪ੍ਰੀਤ ਦੀ ਅੱਖ ਵਿੱਚ ਚਾਕੂ ਮਾਰ ਦਿੱਤਾ ਗਿਆ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਿੰਡ ਦੇ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੇ ਦਮਨ ਦੀ ਲਾਸ਼ ਏਅਰਪੋਰਟ ਰੋਡ ਉਤੇ ਰੱਖ ਕੇ ਜਾਮ ਲਗਾਇਆ  ਸੀ। ਪੁਲਿਸ ਨੇ 2-3 ਦਿਨਾਂ ਵਿਚ ਕਾਰਵਾਈ ਕਰਦਿਆਂ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।