ਡੇਨਮਾਰਕ ਤੋਂ ਪਹੁੰਚੇ ਵਫਦ ਨੇ ਸਕੂਲ ਨੂੰ ਇੰਟਰੈਕਟਿਵ ਪੈਨਲ ਦਾਨ ਕੀਤਾ
ਰਾਜਪੁਰਾ 21 ਨਵੰਬਰ ,ਬੋਲੇ ਪੰਜਾਬ ਬਿਊਰੋ :
ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਡੇਨਮਾਰਕ ਦੇ ਆਰਕੀਟੈਕਟਾਂ ਦੇ ਇੱਕ ਡੈਲੀਗੇਟ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਸਕੂਲ ਨੂੰ ਵਧੀਆ ਗੁਣਵੱਤਾ ਦਾ ਇੰਟਰੈਕਟਿਵ ਪੈਨਲ ਈ-ਲਰਨਿੰਗ ਲਈ ਦਾਨ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਗੀਤਾ ਵਰਮਾ ਸਕੂਲ ਇੰਚਾਰਜ ਨੇ ਦੱਸਿਆ ਕਿ ਨਿਸ਼ਾਂਤ ਕਾਲੜਾ ਅਤੇ ਸੰਦੀਪ ਕਾਲੜਾ ਨੇ ਸਕੂਲ ਦੀ ਦਿੱਖ ਤੋਂ ਪ੍ਰਭਾਵਿਤ ਹੋ ਕਿ ਸਕੂਲ ਨੂੰ ਵਿਜ਼ਿਟ ਕੀਤਾ ਸੀ। ਗੱਲਬਾਤ ਦੌਰਾਨ ਉਹਨਾਂ ਵੱਲੋਂ ਸੀਐਸਾਰ ਤਹਿਤ ਸਕੂਲ ਨੂੰ ਸਹਿਯੋਗ ਦਿਵਾਉਣ ਦੀ ਗੱਲ ਕੀਤੀ ਗਈ ਸੀ। ਐੱਚ ਪਲਸ ਕੰਪਨੀ ਜਿਸ ਵਿੱਚ ਡੇਨਮਾਰਕ ਦੇ ਆਰਕੀਟੈਕਟ ਸ਼ਾਮਲ ਸਨ ਨੇ ਮੌਕੇ ‘ਤੇ ਹੀ ਸਕੂਲ ਲਈ ਇੰਟਰੈਕਟਿਵ ਪੈਨਲ ਦਾਨ ਕੀਤਾ ਅਤੇ ਇੰਸਟਾਲੇਸ਼ਨ ਕਰਵਾਈ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਕੁਲਦੀਪ ਕੁਮਾਰ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਅਤੇ ਸਲਾਹਕਾਰ ਵੀ ਟੀ ਐਫ ਯੂਨੀਵਰਸਿਟੀ ਕੈਲੇਫੋਰਨੀਆ ਨੇ ਸਮੂਹ ਡੈਲੀਗੇਟ ਦਾ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਸਵਾਗਤ ਕੀਤਾ। ਡਿਸਕਵਰ ਇੰਡੀਆ ਟੂਰਿਸਟ ਕੰਪਨੀ ਦੇ ਐਮਡੀ ਨਿਸ਼ਾਂਤ ਕਾਲੜਾ ਵੱਲੋਂ ਭਵਿੱਖ ਵਿੱਚ ਵੀ ਸਕੂਲ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਦੇਸ਼ ਭਗਤੀ ਗੀਤ ਅਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ। ਇਸ ਮੌਕੇ ਮੀਨਾ ਰਾਣੀ, ਹਰਜੀਤ ਕੌਰ, ਰਾਜਿੰਦਰ ਸਿੰਘ, ਰੋਜ਼ੀ, ਸੁਨੀਤਾ ਰਾਣੀ, ਕਿੰਪੀ ਬਤਰਾ, ਮਨਦੀਪ ਕੌਰ, ਜਸਵਿੰਦਰ ਕੌਰ, ਸੋਨੀਆ ਰਾਣੀ, ਤਲਵਿੰਦਰ ਕੌਰ, ਗੁਰਜੀਤ ਕੌਰ, ਅਮਨਦੀਪ ਕੌਰ, ਮਨਿੰਦਰ ਕੌਰ, ਅਮਿਤਾ ਤਨੇਜਾ, ਸੁਖਵਿੰਦਰ ਕੌਰ, ਮਨਪ੍ਰੀਤ ਸਿੰਘ, ਨਰੇਸ਼ ਧਮੀਜਾ ਅਤੇ ਹੋਰ ਹਾਜ਼ਰ ਸਨ।