ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮ ਕੀਤੇ ਹੋਰ ਸਖ਼ਤ, ਨਹੀਂ ਬਦਲ ਸਕਣਗੇ ਕਾਲਜ
ਓਟਾਵਾ, 21 ਨਵੰਬਰ,ਬੋਲੇ ਪੰਜਾਬ ਬਿਊਰੋ :
ਕੈਨੇਡਾ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਹੌਲੀ-ਹੌਲੀ ਸਖ਼ਤ ਕਰ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਉਹ ਹੁਣ ਕੈਨੇਡਾ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ।
ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ ਰਫਿਊਜ ਕਰ ਦਿੱਤਾ ਜਾਂਦਾ ਹੈ, ਤਾਂ ਵਿਦਿਆਰਥੀ ਨੂੰ ਤੀਹ ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ। ਇਸ ਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ।
ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸ ਨੇ ਦਾਖਲਾ ਅਦਾ ਕੀਤਾ ਹੈ, ਤਾਂ ਉਸ ਨੂੰ ਫੀਸ ਵਾਪਸ ਨਹੀਂ ਕੀਤੀ ਜਾਵੇਗੀ। ਵਿਦਿਆਰਥੀਆਂ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ।ਦੱਸਣਯੋਗ ਹੈ ਕਿ ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਕੈਨੇਡਾ ਜਾਂਦੇ ਹਨ, ਜਿਨ੍ਹਾਂ ‘ਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2.25 ਲੱਖ ਹੈ।