ਐਨਆਈਏ ਵਲੋਂ ਅੱਤਵਾਦੀ ਘੁਸਪੈਠ ਦੇ ਮਾਮਲੇ ‘ਚ 8 ਥਾਵਾਂ ‘ਤੇ ਛਾਪੇਮਾਰੀ

ਨੈਸ਼ਨਲ

ਐਨਆਈਏ ਵਲੋਂ ਅੱਤਵਾਦੀ ਘੁਸਪੈਠ ਦੇ ਮਾਮਲੇ ‘ਚ 8 ਥਾਵਾਂ ‘ਤੇ ਛਾਪੇਮਾਰੀ


ਸ਼੍ਰੀਨਗਰ, 21 ਨਵੰਬਰ,ਬੋਲੇ ਪੰਜਾਬ ਬਿਊਰੋ :


ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅੱਤਵਾਦੀ ਘੁਸਪੈਠ ਦੇ ਮਾਮਲੇ ‘ਚ ਰਿਆਸੀ, ਡੋਡਾ, ਊਧਮਪੁਰ, ਰਾਮਬਨ ਅਤੇ ਕਿਸ਼ਤਵਾੜ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ 8 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਭਾਰਤ ‘ਚ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਨਾਲ ਜੁੜੇ ਹਾਲ ਹੀ ‘ਚ ਦਰਜ ਕੀਤੇ ਗਏ ਇਕ ਮਾਮਲੇ ਦੇ ਸਬੰਧ ‘ਚ ਜੰਮੂ ਡਿਵੀਜ਼ਨ ਦੇ ਅੱਠ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਪੁਲਿਸ ਅਤੇ ਨੀਮ ਫੌਜੀ ਬਲ ਸੀਆਰਪੀਐਫ ਦੀ ਮਦਦ ਨਾਲ ਐਨਆਈਏ ਦੇ ਸੂਤਰ ਰਿਆਸੀ, ਡੋਡਾ, ਊਧਮਪੁਰ, ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚ ਟਿਕਾਣਿਆਂ ਦੀ ਤਲਾਸ਼ੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਓਵਰ ਗਰਾਊਂਡ ਵਰਕਰਾਂ (ਓਜੀਡਬਲਿਊ) ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *