ਭਾਰਤ ਦੇ ਸਭ ਤੋਂ ਅਮੀਰ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਵੱਡਾ ਝਟਕਾ
ਨਿਊਯਾਰਕ ਵਿਚ ਧੋਖਾਧੜੀ ਅਤੇ ਰਿਸ਼ਵਤਖੋਰੀ ਦੇ ਦੋਸ਼
ਚੰਡੀਗੜ੍ਹ, 21 ਨਵੰਬਰ,ਬੋਲੇ ਪੰਜਾਬ ਬਿਊਰੋ:
ਭਾਰਤ ਦੇ ਸਭ ਤੋਂ ਅਮੀਰ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨਵੀਂ ਮੁਸੀਬਤ ਵਿਚ ਫਸ ਗਏ ਹਨ। ਗੌਤਮ ਅਡਾਨੀ ‘ਤੇ ਅਮਰੀਕਾ ‘ਚ ਵੱਡਾ ਇਲਜ਼ਾਮ ਲੱਗਾ ਹੈ। ਅਡਾਨੀ ‘ਤੇ ਅਮਰੀਕਾ ‘ਚ ਸੌਰ ਊਰਜਾ ਦਾ ਠੇਕਾ ਲੈਣ ਲਈ 265 ਮਿਲੀਅਨ ਡਾਲਰ (ਕਰੀਬ 2236 ਕਰੋੜ ਰੁਪਏ) ਦੀ ਰਿਸ਼ਵਤ ਦੇਣ ਅਤੇ ਇਸ ਨੂੰ ਲੁਕਾਉਣ ਦਾ ਦੋਸ਼ ਹੈ। ਨਿਊਯਾਰਕ ਦੀ ਫੈਡਰਲ ਕੋਰਟ ‘ਚ ਹੋਈ ਸੁਣਵਾਈ ‘ਚ ਗੌਤਮ ਅਡਾਨੀ ਸਮੇਤ 8 ਲੋਕਾਂ ‘ਤੇ ਅਰਬਾਂ ਡਾਲਰ ਦੀ ਧੋਖਾਧੜੀ ਅਤੇ ਰਿਸ਼ਵਤਖੋਰੀ ਦਾ ਦੋਸ਼ ਲਗਾਇਆ ਗਿਆ ਹੈ। ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਅਤੇ ਇਕ ਹੋਰ ਫਰਮ ਸ਼ਾਮਲ ਹਨ।
ਇਹ ਮਾਮਲਾ 24 ਅਕਤੂਬਰ 2024 ਨੂੰ ਅਮਰੀਕੀ ਅਦਾਲਤ ਵਿੱਚ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਬੁੱਧਵਾਰ ਨੂੰ ਹੋਈ। ਅਡਾਨੀ ਤੋਂ ਇਲਾਵਾ ਸਾਗਰ ਅਡਾਨੀ, ਵਿਨੀਤ ਐਸ ਜੈਨ, ਰਣਜੀਤ ਗੁਪਤਾ, ਸਿਰਿਲ ਕੈਬੇਨਿਸ, ਸੌਰਭ ਅਗਰਵਾਲ, ਦੀਪਕ ਮਲਹੋਤਰਾ ਅਤੇ ਰੁਪੇਸ਼ ਅਗਰਵਾਲ ਸ਼ਾਮਲ ਹਨ।
ਅਡਾਨੀ ‘ਤੇ ਰਿਸ਼ਵਤ ਦੀ ਇਹ ਰਕਮ ਇਕੱਠੀ ਕਰਨ ਲਈ ਅਮਰੀਕੀ, ਵਿਦੇਸ਼ੀ ਨਿਵੇਸ਼ਕਾਂ ਅਤੇ ਬੈਂਕਾਂ ਨਾਲ ਝੂਠ ਬੋਲਣ ਦਾ ਦੋਸ਼ ਹੈ। ਸਾਗਰ ਅਤੇ ਵਿਨੀਤ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਅਧਿਕਾਰੀ ਹਨ। ਸਾਗਰ ਗੌਤਮ ਅਡਾਨੀ ਦਾ ਭਤੀਜਾ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਅਤੇ ਸਾਗਰ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।