ਸ਼ੋਸ਼ਲ ਮੀਡੀਏ ਨੇ ਅਖਬਾਰਾਂ ਨੂੰ ਢਾਅ ਲਾਈ !
ਅਖ਼ਬਾਰ ਛਪਣ ਦੀ ਸ਼ੁਰੂਆਤ ਜਰਮਨ ਤੋ ਹੋਈ।ਜੋ ਕੱਪੜੇ ਤੇ ਛਪਦਾ ਸੀ।ਜਿਸ ਦਾ ਨਾ ਸੀ ਫਿਰਤੂ।ਅਖ਼ਬਾਰ ਕੋਈ ਵੀ ਜਾਣਕਾਰੀ ਹਾਸਲ ਕਰਨ ਦਾ ਬਹੁਤ ਵਧੀਆ ਸਰੋਤ ਹੈ।ਅਖ਼ਬਾਰ ਚ ਛਪੀ ਜਾਣਕਾਰੀ ਦੀ ਆਪਣੀ ਮਹੱਤਤਾ ਹੈ।ਜੋ ਅੱਜ ਵੀ ਉਸੇ ਤਰਾਂ ਬਰਕਰਾਰ ਹੈ।ਭਾਂਵੇ ਕੇ ਸ਼ੋਸ਼ਲ ਮੀਡੀਆ ਦਾ ਯੁੱਗ ਸਿਖਰਾਂ ਉੱਤੇ ਹੈ।ਪਰ ਇਸ ਦੇ ਬਾਵਜੂਦ ਅਖ਼ਬਾਰ ਦੀ ਮਹੱਤਤਾ ਨੂੰ ਅੱਖੋ ਪਰੋਖੇ ਜਾਂ ਅਣਗੌਲਿਆ ਨਹੀਂ ਕੀਤਾ ਜਾ ਸਕਦਾ।ਇਸ ਲਈ ਅਖ਼ਬਾਰ ਦੀ ਮਹੱਤਤਾ ਨੂੰ ਸਮਝਣ ਦੀ ਜਰੂਰਤ ਹੈ।
ਅਖਬਾਰਾਂ ਉੱਤੇ ਮਾਰ ਕਰੋਨਾ ਦੌਰਾਨ ਪਈ।ਕਰੋਨਾ ਤੋ ਪਹਿਲਾਂ ਅਖ਼ਬਾਰ ਹੀ ਖ਼ਬਰਾਂ ਦਾ ਮੁੱਖ ਸ੍ਰੋਤ ਸੀ।ਕਰੋਨਾ ਨੇ ਜਿੱਥੇ ਇਨਸਾਨਾ ਦੀ ਜਾਨ ਲਈ ਉਥੇ ਇਸ ਨੇ ਅਖਬਾਰਾਂ ਦੀ ਵੀ ਜਾਨ ਕੱਢ ਲਈ।ਕਰੋਨਾ ਦੇ ਡਰ ਨੇ ਪਾਠਕ ਅਖਬਾਰਾਂ ਤੋ ਦੂਰ ਕਰ ਦਿੱਤੇ। ਜਿਸ ਦੀ ਵਜ੍ਹਾ ਸਦਕਾ ਅਖਬਾਰਾਂ ਦੀ ਗਿਣਤੀ ਘਟ ਗਈ ।ਜੋ ਮੁੜ ਨਾ ਵਧੀ।ਕਰੋਨਾ ਸਮੇ ਪ੍ਰਿੰਟ ਅਖਬਾਰਾਂ ਦੀ ਜਗ੍ਹਾ ਆਨਲਾਈਨ ਅਖਬਾਰਾ ਨੇ ਲੈ ਲਈ। ਤਦ ਤੋਂ ਲੋਕਾਂ ਦਾ ਆਨਲਾਈਨ ਅਖ਼ਬਾਰ ਪੜ੍ਹਨ ਦਾ ਰੁਝਾਨ ਬਣ ਗਿਆ।ਜਦ ਕੇ ਕਰੋਨਾ ਤੋ ਪਹਿਲਾ ਆਨਲਾਈਨ ਅਖਬਾਰਾਂ ਦਾ ਟ੍ਰੈਂਡ ਬਹੁਤਾ ਨਹੀਂ ਸੀ।ਕਰੋਨਾ ਖ਼ਤਮ ਹੋਣ ਪਿੱਛੋਂ ਪ੍ਰਿੰਟ ਅਖ਼ਬਾਰ ਪੜ੍ਹਨ ਦਾ ਰੁਝਾਨ ਘਟਦਾ ਗਿਆ।ਇਥੋਂ ਤੱਕ ਕੇ ਸ਼ੋਸ਼ਲ ਮੀਡੀਆ ਕਾਰਨ ਹੁਣ ਅਖਬਾਰਾਂ ਦੀ ਸਰਕੂਲੇਸ਼ਨ (ਗਿਣਤੀ )60 ਫੀਸਦ ਤੱਕ ਘੱਟ ਹੋ ਚੁੱਕੀ ਹੈ। ਮੇਰੇ ਆਪਣੇ ਘਰ ਕਰੋਨਾ ਤੋ ਪਹਿਲਾਂ ਚਾਰ ਅਖ਼ਬਾਰ ਆਉਂਦੇ ਸਨ।ਜਦ ਕੇ ਅੱਜ ਕੱਲ ਇੱਕ ਵੀ ਅਖ਼ਬਾਰ ਨਹੀਂ ਆਉਂਦਾ ਹੈ।ਅਖ਼ਬਾਰ ਆਨਲਾਈਨ ਹੋਣ ਸਦਕਾ ਮੈਂ ਕੁੱਝ ਅਖ਼ਬਾਰ ਤਾਂ ਰਾਤ ਨੂੰ ਸੌਣ ਵਕਤ ਪੜ੍ਹ ਕੇ ਹੀ ਸੌਦਾ ਹਾਂ।ਜਦ ਕੇ ਕੁੱਝ ਸਵੇਰੇ ਉੱਠ ਕੇ ਪੜ੍ਹ ਲੈਂਦਾ ਹਾਂ।ਇਸ ਲਈ ਪ੍ਰਿੰਟ ਅਖ਼ਬਾਰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ।ਜਦੋ ਕੇ ਸ਼ੋਸ਼ਲ ਮੀਡੀਆ ਦੇ ਟ੍ਰੈਂਡ ਤੋ ਪਹਿਲਾਂ ਮੈਂ ਸਵੇਰੇ ਉਠਦੇ ਸਾਰ ਸਭ ਤੋ ਪਹਿਲਾਂ ਅਖ਼ਬਾਰ ਪੜ੍ਹਦਾ ਸਾਂ।ਜੋ ਅਖ਼ਬਾਰ ਵਾਲਾ ਹਾਕਰ ਸੁੱਟ ਕੇ ਜਾਂਦਾ ਸੀ।ਚਾਹ ਬਾਅਦ ਚ ਪੀਂਦਾ ਸਾਂ। ਪਹਿਲਾਂ ਅਖ਼ਬਾਰ ਪੜ੍ਹਦਾ ਸਾਂ।ਅਖ਼ਬਾਰ ਪੜ੍ਹੇ ਬਿਨਾ ਮੇਰੀ ਭੁੱਖ ਨਹੀਂ ਮਿਟਦੀ ਸੀ।ਪਰ ਹੁਣ ਵਕਤ ਬਦਲ ਗਿਆ ਹੈ ਤੇ ਸ਼ੋਸ਼ਲ ਮੀਡੀਆ ਮਨੁੱਖ ਤੇ ਭਾਰੂ ਹੋ ਚੁੱਕਾ ਹੈ।ਇਹੀ ਵਜ੍ਹਾ ਹੈ ਕੇ ਸਰਕੂਲੇਸ਼ਨ ਘਟਣ ਕਰਕੇ ਅਖਬਾਰਾਂ ਨੂੰ ਕਈ ਥਾਂਵਾਂ ਉੱਤੇ ਆਪਣੀਆਂ ਏਜੰਸੀਆਂ ਬੰਦ ਕਰਨੀਆਂ ਪਈਆਂ ਹਨ।ਅਖਬਾਰਾ ਦੇ ਬਹੁਤੇ ਸਬ ਆਫਿਸ ਵੀ ਬੰਦ ਹੋ ਗਏ।ਇਹ ਸਭ ਸ਼ੋਸ਼ਲ ਮੀਡੀਆ ਕਾਰਨ ਵਾਪਰਿਆ ਹੈ।ਮੋਬਾਈਲ ਇੱਕ ਛੋਟੇ ਟੀਵੀ ਵਾਂਗ ਹੈ।ਜਿਸ ਉੱਤੇ ਪਲ ਪਲ ਦੀ ਤਾਜ਼ਾ ਜਾਣਕਾਰੀ ਪਲ ਪਲ ਮਿਲਦੀ ਰਹਿੰਦੀ ਹੈ।ਫਿਰ ਤੁਸੀਂ ਘਰ ਹੋਵੋ ਜਾਂ ਬਾਹਰ,ਦਫ਼ਤਰ ਹੋਵੋ ਜਾਂ ਵਾਹਨ ਉੱਤੇ ਜਾਂ ਫਿਰ ਕਿਧਰੇ ਸਫ਼ਰ ਕਰ ਰਹੇ ਹੋਵੋ।ਮੋਬਾਈਲ ਹੱਥ ਚ ਹੌਣ ਕਰਕੇ ਤੁਸੀਂ ਸ਼ੋਸ਼ਲ ਮੀਡੀਆ ਉੱਤੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਕਿਤੇ ਬੈਠੇ ਵੀ ਹਾਸਲ ਕਰ ਸਕਦੇ ਹੋ।ਪਰ ਅਖ਼ਬਾਰ ਚ ਉਹੀ ਜਾਣਕਾਰੀ ਅਗਲੇ ਦਿਨ ਮਿਲਦੀ ਹੈ।ਇਹੀ ਵਜ੍ਹਾ ਕਰਕੇ ਅਖਬਾਰਾਂ ਨੂੰ ਢਾਹ ਲੱਗੀ ਹੈ।ਲੋਕ ਹਰ ਵਕਤ ਸ਼ੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਹਨ।ਅੱਜ ਕੱਲ ਸ਼ੋਸ਼ਲ ਮੀਡੀਆ ਤੇਜ਼ ਹੋ ਚੁੱਕਾ ਹੈ।ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਦੂਜਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਸ਼ੋਸ਼ਲ ਮੀਡੀਆ ਤੇ ਮਿੰਟਾਂ ਸਕਿੰਟਾਂ ਚ ਸਾਂਝੀ ਕਰ ਸਕਦੇ ਹੋ।ਜਾਣਕਾਰੀ ਸਾਂਝੀ ਕਰਨ ਵਾਲਾ ਸ਼ੋਸ਼ਲ ਮੀਡੀਆ ਤੋਂ ਵਧੀਆ,ਸਸਤਾ ਤੇ ਤੇਜ਼ ਹੋਰ ਕੋਈ ਸਾਧਨ ਨਹੀਂ ਹੈ।ਪਰ ਜੇਕਰ ਸਹੀ ਤਰੀਕੇ ਨਾਲ ਵੇਖਿਆ ਜਾਵੇ ਤਾਂ ਸ਼ੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ ਆਮ ਤੌਰ ਤੇ ਅਧੂਰੀ ਹੁੰਦੀ ਹੈ।ਜੋ ਭਰੋਸੇਯੋਗ ਨਹੀਂ ਹੁੰਦੀ।ਪਰ ਇਸ ਦੇ ਬਾਵਜੂਦ ਲੋਕ ਸ਼ੋਸ਼ਲ ਮੀਡੀਆ ਨੂੰ ਜਿਆਦਾ ਤਰਜੀਹ ਦਿੰਦੇ ਹਨ।ਭਾਂਵੇ ਕੇ ਸ਼ੋਸ਼ਲ ਮੀਡੀਆ ਪਾਪੂਲਰ ਹੋਣ ਨਾਲ ਯੂ ਟਿਊਬਰਾਂ ਨੂੰ ਫਾਇਦਾ ਹੋਇਆ ਤੇ ਲੋਕ ਸ਼ੋਸ਼ਲ ਮੀਡੀਆ ਉੱਤੇ ਆਪਣੀਆਂ ਰੀਲਾਂ ਤੇ ਹੋਰ ਸਮੱਗਰੀ ਪਾ ਕੇ ਚੋਖੀ ਕਮਾਈ ਵੀ ਕਰ ਰਹੇ ਹਨ।ਪਰ ਸ਼ੋਸ਼ਲ ਮੀਡੀਆ ਨੇ ਅਖ਼ਬਾਰ ਨਾਲ ਜੁੜੇ ਲੋਕਾਂ ਦੇ ਰੁਜਗਾਰ ਉੱਤੇ ਵੀ ਸੱਟ ਮਾਰੀ ਹੈ।ਅਖਬਾਰਾਂ ਦੀ ਗਿਣਤੀ ਘਟਣ ਨਾਲ ਹਾਕਰਾਂ ਦੇ ਰੁਜ਼ਗਾਰ ਨੂੰ ਸੱਟ ਵੱਜੀ ਹੈ।ਇਸ ਵਕਤ ਸ਼ੋਸ਼ਲ ਮੀਡੀਆ ਮਨੁੱਖ ਉੱਤੇ ਬਹੁਤ ਜਿਆਦਾ ਭਾਰੂ ਹੋ ਚੁੱਕਾ ਹੈ।ਇਸ ਲਈ ਮੈਂ ਇੱਕ ਗੱਲ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।ਉਹ ਇਹ ਹੈ ਕੇ ਅਖਬਾਰਾਂ ਚ ਜੋ ਵੀ ਜਾਣਕਾਰੀ ਪਬਲਿਸ਼ ਕੀਤੀ ਜਾਂਦੀ ਹੈ।ਉਹ ਐਨਥੈਂਟਿਕ ਤੇ ਡਿਟੇਲ ਚ ਹੁੰਦੀ ਹੈ।ਜਦ ਕੇ ਸ਼ੋਸ਼ਲ ਮੀਡੀਆ ਉੱਤੇ ਜੋ ਵੀ ਦਿਖਦਾ ਹੈ।ਉਸ ਵਿਚ ਸਚਾਈ ਦੀ ਗਰੰਟੀ ਨਹੀਂ ਹੁੰਦੀ।ਸ਼ੋਸ਼ਲ ਮੀਡੀਆ ਉੱਤੇ ਜਿਆਦਤਰ ਝੂਠ ਹੁੰਦਾ ਹੈ।ਇਸ ਲਈ ਸਾਨੂੰ ਇਸ ਫਰਕ ਨੂੰ ਸਮਝਣ ਦੀ ਲੋੜ ਹੈ।ਸ਼ੋਸ਼ਲ ਮੀਡੀਆ ਨੂੰ ਵੇਖੋ ਜਰੂਰ।ਪਰ ਵਿਸ਼ਵਾਸ਼ ਸੋਚ ਸਮਝ ਕੇ ਕਰੋ।ਇਸ ਦੀ ਭਰੋਸੇਯੋਗਤਾ ਉੱਤੇ ਭਰੋਸਾ ਕਰਨਾ ਮੁਸ਼ਕਲ ਹੈ।ਸ਼ੋਸ਼ਲ ਮੀਡੀਏ ਸਦਕਾ ਬਹੁਤ ਪੁਆੜੇ ਪੈਂਦੇ ਹਨ।ਸੋ ਸੁਚੇਤ ਰਹਿੰਦੇ ਸ਼ੋਸ਼ਲ ਮੀਡੀਏ ਦੀ ਵਰਤੋਂ ਕਰੋ।ਜਦ ਕੇ ਦੂਜੇ ਪਾਸੇ ਅਖਬਾਰਾਂ ਦੀ ਭਰੋਸੇਯੋਗਤਾ ਉੱਤੇ ਯਕੀਨ ਕੀਤਾ ਜਾ ਸਕਦਾ ਹੈ।ਅਖ਼ਬਾਰ ਚ ਪ੍ਰਕਾਸ਼ਤ ਹੋਣ ਵਾਲੀ ਕਿਸੇ ਵੀ ਜਾਣਕਾਰੀ ਦੀ ਜ਼ਿੰਮੇਵਾਰੀ ਤਹਿ ਹੁੰਦੀ ਹੈ।ਅਗਰ ਕੋਈ ਜਾਣਕਾਰੀ ਗਲਤ ਪ੍ਰਕਾਸ਼ਤ ਹੁੰਦੀ ਹੈ ਤਾਂ ਤੁਸੀਂ ਅਖ਼ਬਾਰ ਉੱਤੇ ਮਾਣਹਾਨੀ ਦਾ ਕੇਸ ਕਰ ਸਕਦੇ ਹੋ।ਜਿਸ ਤੇ ਅਖ਼ਬਾਰ ਨੂੰ ਹਰਜਾਨਾਂ ਹੋ ਸਕਦਾ ਹੈ।ਪਰ ਸ਼ੋਸ਼ਲ ਮੀਡੀਆ ਉੱਤੇ ਅਜਿਹਾ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ।ਸ਼ੋਸ਼ਲ ਮੀਡੀਆ ਨੇ ਸਾਡੇ ਸਮਾਜ ਚ ਲੱਚਰਤਾ ਨੂੰ ਫਲਾਉਣ ਚ ਵੱਡਾ ਰੋਲ ਅਦਾ ਕੀਤਾ ਹੈ।ਜਦੋ ਕੇ ਅਖਬਾਰਾਂ ਚ ਅਜਿਹੀ ਲੱਚਰਤਾ ਨਹੀਂ ਵੇਖੀ ਜਾ ਸਕਦੀ।ਸ਼ੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਲੱਚਰਤਾ ਸਮਾਜ ਲਈ ਚੰਗਾ ਸੁਨੇਹਾ ਨਹੀਂ ਦਿੰਦੀ।ਇਸ ਵਾਸਤੇ ਪਾਠਕਾਂ ਨੂੰ ਅਖ਼ਬਾਰ ਦੀ ਮਹੱਤਤਾ ਨੂੰ ਸਮਝਣ ਦੀ ਜਰੂਰਤ ਹੈ।
ਅਜੀਤ ਖੰਨਾ
ਮੋਬਾਈਲ: 76967-54669