ਪ੍ਰਦੂਸ਼ਣ ਕਾਰਨ 50 ਫੀਸਦੀ ਕਰਮਚਾਰੀਆਂ ਲਈ ਘਰੋਂ ਕੰਮ ਕਰਨ ਦੀ ਹਦਾਇਤ
ਨਵੀਂ ਦਿੱਲੀ, 20 ਨਵੰਬਰ,ਬੋਲੇ ਪੰਜਾਬ ਬਿਊਰੋ ;
ਬੁੱਧਵਾਰ ਦੀ ਸਵੇਰ ਦਿੱਲੀ ਲਈ ਕੁਝ ਰਾਹਤ ਦੀ ਖਬਰ ਲੈ ਕੇ ਆਈ ਹੈ। ਹਵਾ ਗੁਣਵੱਤਾ ਸੂਚਕ ਅੰਕ 500 ਤੋਂ ਥੋੜ੍ਹਾ ਹੇਠਾਂ ਆ ਗਿਆ ਹੈ। ਪਰ ਅਜੇ ਵੀ ਬਹੁਤ ਗੰਭੀਰ ਸ਼੍ਰੇਣੀ ਵਿੱਚ ਹੈ।ਜਦੋਂ ਕਿ ਪਿਛਲੀ ਸਵੇਰ AQI 500 ‘ਤੇ ਸੀ। ਸ਼ਹਿਰ ਵਿੱਚ ਧੁੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਨੇ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਘੱਟ ਰਹੀ। ਜਿਸ ਕਾਰਨ 119 ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ 6 ਰੱਦ ਕਰ ਦਿੱਤੀਆਂ ਗਈਆਂ ਹਨ। ਜ਼ਹਿਰੀਲੀ ਹਵਾ ਕਾਰਨ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ। ਸ਼ਹਿਰ ‘ਚ ਉਸਾਰੀ ਦੇ ਕੰਮ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਗਰੈਪ-4 ਲਾਗੂ ਹੈ। ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਦਿੱਲੀ ਸਰਕਾਰ ਦੇ 50 ਫੀਸਦੀ ਕਰਮਚਾਰੀਆਂ ਲਈ ਘਰੋਂ ਕੰਮ ਕਰਨ ਦੀ ਹਦਾਇਤ ਕੀਤੀ ਹੈ।