ਦੋ ਭਰਾਵਾਂ ‘ਚ ਖੂਨੀ ਝੜਪ, ਇੱਕ ਨੇ ਦੂਜੇ ਦਾ ਕੀਤਾ ਕਤਲ

ਪੰਜਾਬ

ਦੋ ਭਰਾਵਾਂ ‘ਚ ਖੂਨੀ ਝੜਪ, ਇੱਕ ਨੇ ਦੂਜੇ ਦਾ ਕੀਤਾ ਕਤਲ


ਮਾਛੀਵਾੜਾ, 20 ਨਵੰਬਰ,ਬੋਲੇ ਪੰਜਾਬ ਬਿਊਰੋ :


ਮਾਛੀਵਾੜਾ ਨੇੜਲੇ ਇਤਿਹਾਸਕ ਪਿੰਡ ਝਾੜ ਸਾਹਿਬ ਵਿੱਚ ਅੱਧੀ ਰਾਤ ਨੂੰ ਸਰਹਿੰਦ ਨਹਿਰ ਦੇ ਨਾਲ ਵਾਲੀ ਸੜਕ ’ਤੇ ਦੋ ਮਸੇਰੇ ਭਰਾਵਾਂ ਵਿੱਚ ਖੂਨੀ ਝੜਪ ਹੋ ਗਈ। ਇਸ ਦੌਰਾਨ ਇਕ ਭਰਾ ਨੇ ਦੂਜੇ ਭਰਾ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.50 ਵਜੇ ਥਾਣਾ ਮਾਛੀਵਾੜਾ ਨੂੰ ਫੋਨ ਆਇਆ ਕਿ ਝਾੜ ਸਾਹਿਬ ਨੇੜੇ ਖੂਨੀ ਝੜਪ ਹੋ ਗਈ ਹੈ। ਉਸ ਨੇ ਦੱਸਿਆ ਕਿ ਰਛਪਾਲ ਸਿੰਘ ਵਾਸੀ ਗੁਮਾਨਪੁਰ, ਹਲਕਾ ਮਜੀਠਾ ਆਪਣੇ ਟਰੱਕ ਨਾਲ ਲੁਧਿਆਣਾ ਤੋਂ ਬੱਦੀ ਵੱਲ ਜਾ ਰਿਹਾ ਸੀ ਜਦਕਿ ਚਮਕੌਰ ਸਿੰਘ ਬੱਦੀ ਤੋਂ ਲੁਧਿਆਣਾ ਵੱਲ ਆ ਰਿਹਾ ਸੀ। ਇਹ ਦੋਵੇਂ ਝਾੜ ਸਾਹਿਬ ਵਿੱਚ ਇੱਕ ਦੂਜੇ ਨੂੰ ਮਿਲੇ ਸਨ ਅਤੇ ਦੋਵਾਂ ਵਿੱਚ ਪਹਿਲਾਂ ਤੋਂ ਹੀ ਪਰਿਵਾਰਕ ਕਲੇਸ਼ ਚੱਲ ਰਿਹਾ ਹੈ।ਇਸ ਦੌਰਾਨ ਦੋਵੇਂ ਆਪਸ ਵਿੱਚ ਲੜ ਪਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।