ਸਰਕਾਰੀ ਐਨ. ਟੀ. ਸੀ. ਸਕੂਲ, ਰਾਜਪੁਰਾ ਦੇ ਕੈਡਿਟਸ ਨੇ ਐਨਸੀਸੀ ਦਿਵਸ ਮੌਕੇ ਕੀਤੀ ਚਿਲਡਰਨਜ਼ ਹੋਮ ਵਿਖੇ ਵਿਜ਼ਿਟ
ਰਾਜਪੁਰਾ 19 ਸਤੰਬਰ ,ਬੋਲੇ ਪੰਜਾਬ ਬਿਊਰੋ ;
ਕਮਾਂਡਿੰਗ ਅਫ਼ਸਰ 3 ਪੰਜਾਬ ਏਅਰ ਸਕਾਡਰਨ ਐਨਸੀਸੀ ਪਟਿਆਲਾ, ਗਰੁੱਪ ਕੈਪਟਨ ਅਜੇ ਭਾਰਦਵਾਜ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਅਗੁਵਾਈ ਹੇਠ ਸਰਕਾਰੀ ਐਨ. ਟੀ. ਸੀ. ਸਕੂਲ, ਰਾਜਪੁਰਾ ਵਿਖੇ ਸਮੂਹ ਸਟਾਫ਼ ਅਤੇ ਕੈਡਿਟਸ ਰਾਹੀਂ 76ਵਾਂ ਅੰਤਰਰਾਸ਼ਟਰੀ ਐਨਸੀਸੀ ਦਿਵਸ ਮਨਾਇਆ ਗਿਆ। ਇਸ ਮੌਕੇ ਕੈਡਿਟਸ ਰਾਹੀਂ ਚਾਰਟ ਮੇਕਿੰਗ ਮੁਕਾਬਲੇ ਵਿੱਚ ਭਾਗ ਲਿਆ ਅਤੇ ਦੀਪਕ ਕੁਮਾਰ, ਐਸੋਸੀਏਟ ਐਨਸੀਸੀ ਅਫ਼ਸਰ ਵੱਲੋਂ ਸਵੇਰ ਦੀ ਸਭਾ ਦੌਰਾਨ ਐਨਸੀਸੀ ਦਿਵਸ ਦੇ ਇਤਿਹਾਸਕ ਪਿਛੋਕੜ, ਇਸਦੀ ਬਣਤਰ ਅਤੇ ਐਨਸੀਸੀ ਐਕਟ 1948 ਬਾਰੇ ਦੱਸਿਆ। ਇਸ ਉਪਰੰਤ ਇੰਚਾਰਜ ਸ੍ਰੀਮਤੀ ਭਾਵਨਾ ਸ਼ਰਮਾ ਵੱਲੋਂ ਸਮਾਜਿਕ ਗਤਿਵਿਧੀ ਤਹਿਤ ਕੈਡਿਟਸ ਨੂੰ ਦੀਪਕ ਕੁਮਾਰ ਐਸੋਸੀਏਟ ਐਨਸੀਸੀ ਅਫ਼ਸਰ, ਜਸਵੀਰ ਕੌਰ ਸਾਇੰਸ ਮਿਸਟ੍ਰੈਸ ਅਤੇ ਵਿਕਰਮਜੀਤ ਸਿੰਘ ਐੱਸ ਐੱਸ ਮਾਸਟਰ ਦੀ ਅਗੁਵਾਈ ਹੇਠ ਚਿਲਡਰਨਜ਼ ਹੋਮ ਰਾਜਪੁਰਾ ਵਿੱਖੇ ਵਿਜ਼ਿਟ ਕਰਨ ਲਈ ਰਵਾਨਾ ਕੀਤਾ।
ਇਸ ਵਿਜ਼ਿਟ ਦੌਰਾਨ ਜਸਵਿੰਦਰ ਕੌਰ, ਕਾਉਂਸਲਰ ਐਟ ਚਿਲਡਰਨਜ਼ ਹੋਮ ਰਾਜਪੁਰਾ ਨੇ ਕੈਡਿਟਸ ਨੂੰ ਇਥੋਂ ਨਿਵਾਸ ਕਰ ਰਹੇ ਵੱਖ ਵੱਖ ਰਾਜ ਅਤੇ ਪਿਛੋਕੜ ਵਾਲੇ ਬੱਚਿਆਂ ਦੀ ਦਿਨ ਚਰਿਆ ਜਿਵੇਂ ਕਿ ਉਹਨਾਂ ਦੀ ਪੜ੍ਹਾਈ, ਖਾਣਾ, ਖੇਡਾਂ ਵਿੱਚ ਪ੍ਰਾਪਤੀਆਂ ਅਤੇ ਉਹਨਾਂ ਨੂੰ ਸਰਕਾਰ ਵਲੋਂ ਮਿਲ ਰਹੀ ਸੁਵਿਧਾਵਾਂ ਬਾਰੇ ਦੱਸਿਆ। ਕੈਡਿਟਸ ਨੇ ਇਹਨਾਂ ਬੱਚਿਆਂ ਨਾਲ ਮਿਲ ਜੁਲ ਕੇ ਰਹਿਣ ਅਤੇ ਇਹਨਾਂ ਦੀ ਪੜਾਈ ਪੱਖੋਂ ਹਰ ਸੰਭਵ ਸਹਾਇਤਾ ਕਰਨ ਦਾ ਪ੍ਰਣ ਲਿਆ। ਪ੍ਰਿੰਸੀਪਲ ਜਸਬੀਰ ਕੌਰ ਨੇ ਦੱਸਿਆ ਕਿ ਐਨਸੀਸੀ ਦੀ ਇਸ ਸਮਾਜਿਕ ਗਤਿਵਿਧੀ ਦਾ ਮੁੱਖ ਮੰਤਵ ਮਾਂਪਿਆਂ ਤੋਂ ਵਾਂਝੇ ਇਹਨਾਂ ਬੱਚਿਆਂ ਨੂੰ ਸਮਾਜਿਕ ਮੇਲ ਜੋਲ ਪ੍ਰਤੀ ਪ੍ਰੇਰਿਤ ਕਰਨਾ ਅਤੇ ਇਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਇਸ ਦੋਰਾਨ ਸੁੱਚਾ ਸਿੰਘ ਸਾਇੰਸ ਮਾਸਟਰ, ਰਣਜੋਧ ਸਿੰਘ ਗਣਿਤ ਮਾਸਟਰ, ਸੁਲਤਾਨ ਸੰਗੀਤ ਟੀਚਰ ਅਤੇ ਪਰਮਿੰਦਰ ਕੌਰ ਸਪੋਰਟਸ ਟੀਚਰ ਸਹਿਤ ਸਮੂਹ ਸਟਾਫ਼ ਹਾਜ਼ਰ ਰਿਹਾ।