ਮੋਗਾ ਦੇ ਇੱਕ ਹੋਟਲ ‘ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਸ ਵੱਲੋਂ 19 ਲੜਕੇ-ਲੜਕੀਆਂ ਗ੍ਰਿਫ਼ਤਾਰ

ਪੰਜਾਬ

ਮੋਗਾ ਦੇ ਇੱਕ ਹੋਟਲ ‘ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਸ ਵੱਲੋਂ 19 ਲੜਕੇ-ਲੜਕੀਆਂ ਗ੍ਰਿਫ਼ਤਾਰ


ਮੋਗਾ, 19 ਨਵੰਬਰ,ਬੋਲੇ ਪੰਜਾਬ ਬਿਊਰੋ :


ਥਾਣਾ ਸਿਟੀ ਮੋਗਾ ਦੀ ਪੁਲਿਸ ਵਲੋਂ ਲੁਧਿਆਣਾ ਰੋਡ ’ਤੇ ਬਣੇ ਇੱਕ ਹੋਟਲ ‘ਚ ਕਥਿਤ ਜਿਸਮਫਰੋਸ਼ੀ ਦਾ ਧੰਦਾ ਚੱਲਣ ਦੀ ਸ਼ਿਕਾਇਤ ’ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਛਾਪੇਮਾਰੀ ਦੌਰਾਨ ਕਈ ਲੜਕੇ-ਲੜਕੀਆਂ ਨੂੰ ਹਿਰਾਸਤ ‘ਚ ਲੈ ਲਿਆ ਤੇ ਹੋਟਲ ਦੀ ਛਾਣਬੀਣ ਕੀਤੀ।
ਇਸ ਸਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸ਼ਿਕਾਇਤ ਮਿਲੀ ਸੀ ਕਿ ਇਸ ਹੋਟਲ ਦੇ ਮਾਲਕ ਅਤੇ ਦਲਾਲਾਂ ਵੱਲੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ। ਉਹਨਾਂ ਕਿਹਾ ਕਿ ਮੈਂ ਅਤੇ ਵੋਮਨ ਸੈਲ ਦੀ ਇਨਚਾਰਜ ਮੈਡਮ ਕੁਲਵਿੰਦਰ ਕੌਰ ਵੱਲੋਂ ਪੁਲਿਸ ਪਾਰਟੀ ਨਾਲ ਜਾ ਕੇ ਛਾਪਾਮਾਰੀ ਕੀਤੀ ਗਈ ਤਾਂ ਉਸ ਹੋਟਲ ਵਿੱਚੋਂ 11 ਲੜਕੀਆਂ ਅਤੇ 8 ਲੜਕਿਆਂ ਨੂੰ ਹਿਰਾਸਤ ‘ਚ ਲਿਆ ਗਿਆ। ਹਿਰਾਸਤ ਵਿੱਚ ਲਏ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮੌਰਲ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।