ਨੌਜਵਾਨ ਯੁਵਕ/ਯੁਵਤੀਆਂ ਵਲੋਂ ਦਿੱਲੀ ਦੀਆਂ ਵੱਖ- ਵੱਖ ਇਤਿਹਾਸਿਕ ਸਥਾਨਾਂ ਦੀ ਕੀਤੀ ਗਈ ਯਾਤਰਾ

ਪੰਜਾਬ

ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜ਼ਿਟ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਨਵੰਬਰ,ਬੋਲੇ ਪੰਜਾਬ ਬਿਊਰੋ :

ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ, ਚੰਡੀਗੜ੍ਹ ਦੇ ਆਦੇਸ਼ਾਂ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਐਸ.ਏ.ਐਸ.ਨਗਰ ਵਲੋਂ
15 ਨਵੰਬਰ ਤੋਂ 18 ਨਵੰਬਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਦਿੱਲੀ ਵਿਖੇ ਜ਼ਿਲ੍ਹਾ ਐਸ.ਏ.ਐਸ.ਨਗਰ ਦੇ 45 ਭਾਗੀਦਾਰਾਂ ਦੀ ਸ਼ਮੂਲੀਅਤ ਕਰਵਾਈ ਗਈ। ਇਸ ਐਕਸਪੋਜ਼ਰ ਵਿਜ਼ਿਟ ਦੌਰਾਨ ਭਾਗੀਦਾਰਾਂ ਨੂੰ ਦਿੱਲੀ ਦੀਆਂ ਇਤਿਹਾਸਿਕ ਥਾਵਾਂ ਜਿਵੇਂ ਬੰਗਲਾ ਸਾਹਿਬ ਗੁਰਦੁਆਰਾ, ਰਕਾਬਗੰਜ ਗੁਰਦੁਆਰਾ ਸਾਹਿਬ, ਜਾਮਾ ਮਸਜਿਦ, ਬਿਰਲਾ ਮੰਦਿਰ, ਕੁਤਬ ਮੀਨਾਰ, ਲੋਟਸ ਮੰਦਿਰ, ਲਾਲ ਕਿਲ੍ਹਾ, ਰਾਜ-ਘਾਟ, ਹਿਮਾਂਯੂ ਟਾਮ ਅਤੇ ਦਿੱਲੀ ਹਾਟ ਆਦਿ ਵਿਖੇ ਯਾਤਰਾ ਕਰਵਾਈ ਗਈ।
ਕੈਪਟਨ ਮਨਤੇਜ ਸਿੰਘ ਚੀਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਐਸ.ਏ.ਐਸ.ਨਗਰ ਨੇ ਦੱਸਿਆ ਕਿ ਨੌਜਵਾਨ ਯੁਵਕ/ਯੁਵਤੀਆਂ ਨੂੰ ਦੇਸ਼ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਵਾ ਕੇ ਉਨ੍ਹਾਂ ਦੇ ਇਤਿਹਾਸਿਕ ਗਿਆਨ ਵਿੱਚ ਵਾਧਾ ਤਾਂ ਹੋਇਆ ਹੀ ਹੈ, ਸਗੋਂ ਉਨ੍ਹਾਂ ਨੂੰ ਦੇਸ਼ ਦੇ ਸਭਿਆਚਾਰ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ।


ਇਸ ਚਾਰ ਰੋਜ਼ਾ ਐਕਸਪੋਜ਼ਰ ਵਿਜ਼ਿਟ ਵਿਚ ਸਰਕਾਰੀ ਸੀਨੀ. ਸੈਕੰ. ਸਕੂਲ 3ਬੀ-1, ਸਰਕਾਰੀ ਸੀਨੀ.ਸੈਕੰ.ਸਕੂਲ ਡੇਰਾਬੱਸੀ, ਸਰਕਾਰੀ ਸੀਨੀ.ਸੈਕੰ.ਸਕੂਲ ਘੰੜੂਆ (ਲੜਕੇ), ਐਨੀਜ਼ ਸਕੂਲ ਖਰੜ, ਆਰਿਆ ਕਾਲਜੀਏਟ ਸੀਨੀ.ਸੈਕੰ.ਸਕੂਲ, ਖਰੜ, ਦੇ ਐਨ.ਐਸ.ਐਸ ਵਲੰਟੀਅਰਜ਼, ਯੁਵਕ ਸੇਵਾਵਾਂ ਕਲੱਬ ਡਾਰ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਯੁਵਕ ਸੇਵਾਵਾਂ ਕਲੱਬ ਲੁਬਾਣਗੜ੍ਹ ਦੇ ਮੈਂਬਰਾਂ ਦੁਆਰਾ ਭਾਗ ਲਿਆ, ਜਿਸ ਵਿਚ 14 ਲੜਕੇ ਅਤੇ 26 ਲੜਕਿਆਂ ਨੇ ਹਿੱਸਾ ਲਿਆ। ਸਟਾਫ ਵਿੱਚ ਸ੍ਰੀ ਧੀਰਜ ਕੁਮਾਰ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਰਾਣੋ ਸਿੱਧੂ, ਸ੍ਰੀਮਤੀ ਪ੍ਰਿੰਯਕਾ, ਸ. ਰਣਧੀਰ ਸਿੰਘ, ਨਿਸ਼ਾ ਸ਼ਰਮਾ, ਬਬੀਤਾ ਆਦਿ ਸਟਾਫ ਮੈਂਬਰ ਸ਼ਾਮਿਲ ਸਨ। ਭਾਗੀਦਾਰਾਂ ਦੇ ਆਉਣ-ਜਾਣ, ਰਹਿਣ-ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵਿਭਾਗ ਵਲੋਂ ਕੀਤਾ ਗਿਆ ਸੀ। ਸਾਰੇ ਭਾਗੀਦਾਰ ਇਸ ਪ੍ਰੋਗਰਾਮ ਦੌਰਾਨ ਬਹੁਤ ਖੁਸ਼ ਸਨ ਤੇ ਉਨ੍ਹਾਂ ਭਵਿੱਖ ਵਿੱਚ ਵੀ ਇਹੋ-ਜਿਹੇ ਗਿਆਨ ਵਧਾਊ ਪ੍ਰੋਗਰਾਮ ਉਲੀਕਣ ਲਈ ਯਤਨ ਜਾਰੀ ਰੱਖਣ ਲਈ ਆਖਿਆ।

Leave a Reply

Your email address will not be published. Required fields are marked *