ਗਡਰੀਆ ਸਮਾਜ ਨਾਲ ਸੰਬੰਧਿਤ ਸਮਾਜ ਸੇਵੀ ਬਰਖਾ ਰਾਮ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਪੰਜਾਬ

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਗਡਰੀਆ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੇ ਲਈ ਹਮੇਸ਼ਾ ਯਤਨਸ਼ੀਲ – ਕੁਲਵੰਤ ਸਿੰਘ

ਮੋਹਾਲੀ 18 ਨਵੰਬਰ ,ਬੋਲੇ ਪੰਜਾਬ ਬਿਊਰੋ ;

ਅੱਜ ਗਡਰੀਆ ਸਮਾਜ ਭਲਾਈ ਸੰਗਠਨ ਤੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਇੱਕ ਅਹਿਮ ਮੁਲਾਕਾਤ ਕੀਤੀ,
ਮੀਟਿੰਗ ਦੇ ਦੌਰਾਨ ਕੁਲਵੰਤ ਸਿੰਘ ਨਾਲ ਸੈਕਟਰ 79 ਸਥਿਤ ਉਹਨਾਂ ਦੇ ਦਫਤਰ ਵਿਖੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀ ਵੀ ਮੌਜੂਦ ਸਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਗਡਰੀਆ ਸਮਜ ਦਾ ਪੁਸ਼ਤੈਨੀ ਧੰਧਾ ਭੇਡਾਂ ਬੱਕਰੀਆਂ ਪਾਲਣਾ ਹੈ, ਇਸ ਸਮਜ ਦੀਆਂ ਭੇਡਾਂ ਪਿਛਲੇ ਕੁਝ ਵਰ੍ਹਿਆਂ ਤੋਂ ਡਾਕੂ ਪ੍ਰਵਿਰਤੀ ਦੇ ਲੋਕ ਲੁੱਟ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਇਹ ਗੱਲ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਅਤੇ ਓਹਨਾਂ ਡਾਕੂਆਂ ਨੂੰ ਕਾਬੂ ਕਰਵਾਇਆ। ਇਸ ਲਈ ਸੰਗਠਨ ਨੇ ਐਮ ਐਲ ਏ ਕੁਲਵੰਤ ਸਿੰਘ ਹੋਰਾਂ ਦਾ ਧੰਨਵਾਦ ਕੀਤਾ।


ਹਲਕਾ ਵਿਧਾਇਕ ਵੱਲੋ ਗਡਰੀਆ ਸਮਾਜ ਦੀ ਭਲਾਈ ਲਈ ਇਨ੍ਹਾਂ ਦੀ ਸੁਰੱਖਿਆ ਅਤੇ ਇਨ੍ਹਾਂ ਦੇ ਲੁਪਤ ਹੋ ਰਹੇ ਪੁਸ਼ਤੈਨੀ ਧੰਦੇ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਸੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਭਰੋਸਾ ਦਿਵਾਇਆ ਕਿ ਜਿਸ ਤਰ੍ਹਾਂ ਉਹ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਏ ਜਾਣ ਦੇ ਲਈ ਯਤਨਸ਼ੀਲ ਰਹਿੰਦੇ ਹਨ,
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਗਾਹੇ -ਵਗਾਏ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅਹਿਮ ਮੁੱਦਿਆਂ ਨੂੰ ਚੁੱਕਿਆ ਜਾਂਦਾ ਹੈ, ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੇ ਲਈ ਸਾਕਾਰਤਮਕ ਮਾਹੌਲ ਪੈਦਾ ਕੀਤਾ ਜਾਂਦਾ ਹੈ, ਅਤੇ ਉਸੇ ਤਰਜ ਤੇ ਗਡਰੀਆ ਸਮਾਜ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੇ ਲਈ ਉਹ ਹਮੇਸ਼ਾ ਵਚਨਵੱਧ ਰਹਿਣਗੇ, ਇਸ ਮੌਕੇ ਤੇ ਗਡਰੀਆ ਸਮਾਜ ਨਾਲ ਸੰਬੰਧਿਤ ਅਹਿਮ ਨੇਤਾ- ਬਰਖਾ ਰਾਮ ਆਮ ਆਦਮੀ ਪਾਰਟੀ ਵਿੱਚ ਐਮ ਐਲ ਏ ਸਾਹਿਬ ਦੀ ਅਗਵਾਈ ਵਿੱਚ ਸ਼ਾਮਿਲ ਹੋਏ, ਜਿਨਾਂ ਦਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਗਿਆ । ਇਸ ਸਮੇਂ ਬਰਖਾ ਰਾਮ , ਮਲਕੀਤ ਸਿੰਘ, ਹਰਮੇਸ਼ ਸਿੰਘ ਬਾਕਰਪੁਰ , ਜੋਗਿੰਦਰ ਸਿੰਘ ਸਰਪੰਚ, ਸੰਜੁ ਮਾਣਕਪੁਰ, ਗੋਲੂ ਮਾਣਕਪੁਰ, ਹਰਵਿੰਦਰ ਮਾਣਕਪੁਰ, ਹਰਦੀਪ ਸੇਖਨ ਮਾਜਰਾ , ਹਰਮੇਸ਼ ਸੇਖਨ ਮਾਜਰਾ, ਮੋਹਿਤ , ਸੁਰਿੰਦਰ, ਬਿਧੀ ਚੰਦ, ਬਿਲਾਸਾ ਅਤੇ ਹੋਰ ਨੌਜਵਾਨ ਸ਼ਾਮਿਲ ਹੋਏ,

Leave a Reply

Your email address will not be published. Required fields are marked *