ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੀਡੀਪੀਓ ਮੁਅੱਤਲ
ਬੁਢਲਾਡਾ, 17 ਨਵੰਬਰ,ਬੋਲੇ ਪੰਜਾਬ ਬਿਊਰੋ ;
ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਕਾਰਵਾਈ ਕਰਦਿਆਂ ਪੰਜਾਬ ਦੇ ਪੰਚਾਇਤ ਤੇ ਵਿਕਾਸ ਵਿਭਾਗ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੇਜਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜਾਂਚ ਦੌਰਾਨ ਪਾਇਆ ਕਿ ਬਲਾਕ ਬੁਢਲਾਡਾ ਦੇ ਬੀਡੀਪੀਓ ਮੇਜਰ ਸਿੰਘ ਨੇ ਪ੍ਰਾਇਮਰੀ ਸਕੂਲਾਂ ’ਚ ਪਾਣੀ ਸ਼ੁੱਧ ਕਰਨ ਲਈ ਆਰਓ ਸਿਸਟਮ ਲਗਾਉਣ ਲਈ, ਜੋ ਗਰਾਂਟ ਜਾਰੀ ਕਰਨੀ ਸੀ, ਉਸ ਵਿੱਚ ਉਸ ਨੇ ਰੁਕਾਵਟ ਪਾਈ ਤੇ ਰਿਸ਼ਵਤ ਮੰਗੀ।ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧੀ ਬੀਡੀਪੀਓ ਵਿਰੁੱਧ, ਜੋ ਦੋਸ਼ ਲੱਗੇ ਸਨ, ਉਹ ਸਹੀ ਸਾਬਤ ਹੋਣ ਮਗਰੋਂ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਿਸੇ ਵੀ ਘੁਟਾਲੇ ਜਾਂ ਰਿਸ਼ਵਤਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।