ਮੱਖਣ ਸਿੰਘ ਵਾਹਿਦਪੁਰੀ ਪ੍ਰਧਾਨ,ਅਤੇ ਫੁੰਮਣ ਸਿੰਘ ਕਾਠਗੜ੍ਹ ਜਨਰਲ ਸਕੱਤਰ ਚੁਣੇ ਗਏ
ਜਲੰਧਰ:17 ਨਵੰਬਰ,ਬੋਲੇ ਪੰਜਾਬ ਬਿਊਰੋ ;
ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ 16ਵੀਂ ਦੋ ਰੋਜ਼ਾ ਸੂਬਾ ਕਾਨਫਰੰਸ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਮਾਪਤ ਹੋਈ ਦੂਸਰੇ ਦਿਨ ਪ੍ਰਧਾਨਗੀ ਮੰਡਲ ਵਿੱਚ ਕਰਮਜੀਤ ਸਿੰਘ ਬੀਹਲਾ, ਤੀਰਥ ਸਿੰਘ ਬਾਸੀ, ਮੱਖਣ ਸਿੰਘ ਵਾਹਿਦਪੁਰ, ਅਨਿਲ ਬਰਨਾਲਾ,ਕਿਸ਼ੋਰ ਚੰਦ ਗਾਜ਼, ਮੱਖਣ ਸਿੰਘ ਬਠਿੰਡਾ, ਸੁਖਚੈਨ ਸਿੰਘ, ਸਤਨਾਮ ਸਿੰਘ ਤਰਨਤਾਰਨ, ਕਰਮ ਸਿੰਘ ਰੋਪੜ, ਰਜਿੰਦਰ ਸਿੰਘ ਪਠਾਨਕੋਟ, ਰਣਵੀਰ ਸਿੰਘ ਟੂਸੇ, ਦਰਸ਼ਨ ਚੀਮਾ, ਬਲਰਾਜ ਮੌੜ ਸ਼ਾਮਲ ਸਨ।
ਦੂਸਰੇ ਦਿਨ ਸਾਥੀ ਗੁਰਵਿੰਦਰ ਸਿੰਘ ਖਮਾਣੋਂ ਨੇ ਵਿੱਤ ਰਿਪੋਰਟ ਅਤੇ ਅਮਰਜੀਤ ਸਿੰਘ ਹੁਸ਼ਿਆਰਪੁਰ ਨੇ ਕ੍ਰਡੈਂਸੀਅਲ ਰਿਪੋਰਟ ਪੇਸ਼ ਕੀਤੀ। ਜਿਸ ਤੇ ਵੱਖ ਵੱਖ ਸਾਥੀਆਂ ਨੇ ਵਿਚਾਰ ਪੇਸ਼ ਕੀਤੇ ।ਇਸ ਡੈਲੀਗੇਟ ਅਜਲਾਸ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਆਗੂ ਰਵਿੰਦਰ ਸਿੰਘ ਰਵੀ, ਪ.ਸ.ਸ.ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਸੀਨੀਅਰ ਮੀਤ ਪ੍ਰਧਾਨਹ ਕਰਮਜੀਤ ਸਿੰਘ ਬੀਹਲਾ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕੁਲਦੀਪ ਵਾਲੀਆ,ਸੀ ਟੀ ਯੂ ਪੰਜਾਬ ਦੇ ਆਗੂ ਰਾਮ ਕ੍ਰਿਸ਼ਨ ਨੇ ਸੰਬੋਧਨ ਕਰਦੇ ਹੋਏ ਭਰਾਤਰੀ ਸੰਦੇਸ਼ ਦਿੱਤੇ।ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ ਕਾਰਵਾਈ ਰਿਪੋਰਟ ਤੇ ਸੂਬੇ ਭਰ ਵਿੱਚੋਂ 42 ਸਾਥੀਆਂ ਨੇ ਭਾਗ ਲਿਆ। ਕੁੱਝ ਸੋਧਾਂ ਤੋਂ ਬਾਅਦ ਰਿਪੋਰਟ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।ਇਸ ਮੌਕੇ ਕਿਰਤੀ ਮਿਹਨਤੀ ਅਤੇਰ ਮੁਲਾਜ਼ਮਾਂ ਦੇ ਪੱਖ ਵਿੱਚ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਆਮ ਲੋਕਾਂ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕੁੱਝ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਜਥੇਬੰਦੀ ਦੇ ਸੂਬਾ ਪੱਧਰੀ ਜੋ ਆਗੂ ਪਿਛਲੀ ਟਰਮ ਦੌਰਾਨ ਸੇਵਾ ਮੁਕਤ ਹੋਏ, ਵਲੰਟੀਅਰ ਅਤੇ ਇਸ ਅਜਲਾਸ ਲਈ ਬਣਾਈਆਂ ਗਈਆਂ ਸਬ ਕਮੇਟੀਆਂ ਦੇ ਸਾਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਪੁਰਾਣੀ ਸੂਬਾ ਕਮੇਟੀ ਭੰਗ ਕਰਨ ਤੋਂ ਬਾਅਦ ਨਵੀਂ ਸੂਬਾ ਕਮੇਟੀ ਦਾ ਪੈਨਲ ਮੁਲਾਜ਼ਮਾਂ ਦੇ ਸੂਬਾ ਆਗੂ ਰਹੇ ਅਤੇ ਪੈਨਸ਼ਨਰ ਆਗੂ ਮਨਜੀਤ ਸਿੰਘ ਸੈਣੀ ਨੇ ਪੇਸ਼ ਕੀਤਾ।ਜਿਸ ਪੈਨਲ ਨੂੰ ਹਾਊਸ ਨੇ ਸਰਬ ਸੰਮਤੀ ਨਾਲ ਪਾਸ ਕੀਤਾ। ਜਿਸ ਅਨੁਸਾਰ ਚੁਣੇ ਗਏ ਅਜਲਾਸ ਦੇ ਅੰਤ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨ ਸਕੱਤਰ ਫੁੰਮਣ ਸਿੰਘ ਕਾਠਗੜ੍ਹ, ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ,ਅਮਰੀਕ ਸਿੰਘ ਸੇਖੋਂ, ਹਰਪ੍ਰੀਤ ਸਿੰਘ ਗਰੇਵਾਲ, ਦਰਸ਼ਨ ਚੀਮਾ ਸੰਗਰੂਰ, ਸਤਨਾਮ ਸਿੰਘ ਤਰਨਤਾਰਨ, ਲਖਵਿੰਦਰ ਸਿੰਘ ਖ਼ਾਨਪੁਰ ਪਟਿਆਲਾ,ਮੀਤ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਜਲੰਧਰ, ਗੁਰਦਰਸ਼ਨ ਸਿੰਘ ਪਟਿਆਲਾ, ਰਣਜੀਤ ਸਿੰਘ ਵਿਰਕ ਰੋਪੜ , ਸਤਿਅਮ ਮੋਗਾ, ਸਤਨਾਮ ਸਿੰਘ ਗੁਰਦਾਸਪੁਰ, ਦਰਸ਼ਨ ਸ਼ਰਮਾ ਬਠਿੰਡਾ, ਹਰਪਾਲ ਸਿੰਘ ਸੁਨਾਮ, ਜੁਆਇੰਟ ਸਕੱਤਰ ਸੁਖਦੇਵ ਸਿੰਘ ਜਾਜਾ, ਜਤਿੰਦਰ ਸਿੰਘ ਵਿਰਕ ਅੰਮ੍ਰਿਤਸਰ,ਰਾਮ ਲੁਭਾਇਆ ਦਿਵੇਦੀ ਰੋਪੜ, ਸੁਰੇਸ਼ ਕੁਮਾਰ ਮੋਹਾਲੀ, ਵਿੱਤ ਸਕੱਤਰ ਬਲਜਿੰਦਰ ਸਿੰਘ ਤਰਨਤਾਰਨ, ਜੁਆਇੰਟ ਵਿੱਤ ਸਕੱਤਰ ਅਮਰੀਕ ਸਿੰਘ ਲੁਧਿਆਣਾ,ਅੰਗਰੇਜ਼ ਸਿੰਘ ਅੰਮ੍ਰਿਤਸਰ, ਅਮਰਜੀਤ ਕੁਮਾਰ ਹੁਸ਼ਿਆਰਪੁਰ, ਪ੍ਰੈੱਸ ਸਕੱਤਰ ਰਣਵੀਰ ਸਿੰਘ ਟੂਸੇ, ਰਜਿੰਦਰ ਸਿੰਘ ਮਹਿਰਾ, ਸਹਾਇਕ ਸਕੱਤਰ ਸੁਖਬੀਰ ਸਿੰਘ ਢੀਂਡਸਾ,ਧਰਮਿੰਦਰ ਸਿੰਘ, ਤਰਸੇਮ ਲਾਲ,ਸ਼ਿੰਦਰਪਾਲ ਸਿੰਘ ਮਾਨਸਾ ਦਰਸ਼ਨ ਸਿੰਘ ਸੰਧੂ, ਪ੍ਰੇਮ ਕੁਮਾਰ, ਹਰਪਾਲ ਸਿੰਘ ਗੁਰਦਾਸਪੁਰ, ਜਥੇਬੰਧਕ ਸਕੱਤਰ ਦਰਸ਼ਨ ਲਾਲ ਸੰਧੂ ਮਾਨਸਾ, ਪ੍ਰੇਮ ਕੁਮਾਰ ਗੋਰਾ, ਹਰਪਾਲ ਸਿੰਘ ਗੁਰਦਾਸਪੁਰ,ਸੁਬੇਗ ਸਿੰਘ ਤਰਨਤਾਰਨ ਇੰਦਰਜੀਤ ਰਿਸ਼ੀ ਫਿਰੋਜਪੁਰ, ਨਰਿੰਦਰ ਕੁਮਾਰ ਰੋਪੜ ,ਨਾਇਬ ਸਿੰਘ ਬਠਿੰਡਾ, ਟੇਕ ਚੰਦ ਮਾਹਿਲਪੁਰ, ਨਰਿੰਦਰ ਕੁਮਾਰ ਰੋਪੜ, ਅਨਿਲ ਕੁਮਾਰ,ਐਡੀਟਰ ਦਰਸ਼ਨ ਸਿੰਘ ਫਿਰੋਜ਼ਪੁਰ, ਸਹਾਇਕ ਐਡੀਟਰ ਤਰਸੇਮ ਮਾਧੋਪੁਰੀ ਚੁਣੇ ਗਏ। ਪੁਸ਼ਪਿੰਦਰ ਕੁਮਾਰ ਬਿਰਦੀ ਨੇ ਸੂਬੇ ਭਰ ਵਿੱਚੋਂ ਆਏ ਸਾਰੇ ਆਗੂਆਂ ਅਤੇ ਡੈਲੀਗੇਟਾਂ ਦਾ ਹਾਰਦਿਕ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਖੋਖਰ, ਅਮਰੀਕ ਸਿੰਘ ਸੇਖੋਂ, ਪੁਸ਼ਪਿੰਦਰ ਕੁਮਾਰ ਵਿਰਦੀ, ਮਾਲਵਿੰਦਰ ਸਿੰਘ ਸੰਗਰੂਰ, ਕਰਮ ਸਿੰਘ ਰੋਪੜ, ਰਾਜਿੰਦਰ ਕੁਮਾਰ ਪਠਾਨਕੋਟ, ਲਖਵੀਰ ਭਾਗੀਵਾਂਦਰ ਬਠਿੰਡਾ, ਦਰਸ਼ਨ ਸਿੰਘ ਸੰਧੂ,ਅਕਲ ਚੰਦ ਸਿੰਘ,,ਪੂਰਨ ਸਿੰਘ ਬਿਲਗਾ, ਬਲਵੀਰ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ, ਕੁਲਵੰਤ ਰਾਮ ਰੁੜਕਾ,ਬਲਵਿੰਦਰ ਕੁਮਾਰ,ਪ੍ਰੇਮ ਖਲਵਾੜਾ, ਵੇਦ ਰਾਜ, ਪਰਨਾਮ ਸਿੰਘ ਸੈਣੀ,ਵਿੱਦਿਆ ਸਾਗਰ ,ਬਲਜੀਤ ਸਿੰਘ, ਰਾਜਿੰਦਰ ਮਹਿਤਪੁਰ, ਕਰਮਜੀਤ ਸਿੰਘ ਸੋਨੂੰ,ਸੂਰਜ ਕੁਮਾਰ ਗੁਰਾਇਆ,ਧਰਮ ਸਿੰਘ ਕੋਠਾਗੁਰੂ,ਗੁਰਮੀਤ ਭੋਡੀਪੁਰਾ,ਰਣਜੀਤ ਬਿਲਾਸਪੁਰ,ਕੁਲਵਿੰਦਰ ਸਿੱਧੂ, ਗੋਪਾਲ ਸਿੰਘ ਰਾਵਤ,ਦਲਵੀਰ ਸਿੰਘ, ਪ੍ਰੇਮ ਖਲਵਾੜਾ, ਵੇਦ ਰਾਜ, ਰਤਨ ਸਿੰਘ ਗੁਰਾਇਆ, ਧਰਮਿੰਦਰ ਕੁਮਾਰ, ਸੁਖਦਿਆਲ, ਨਰੇਸ਼ ਨਾਹਰ, ਅਸ਼ੋਕ ਕੁਮਾਰ, ਸੁਖਵਿੰਦਰ ਰਾਮ, ਮਨੋਹਰ ਲਾਲ ਮਨੋਹਰ ਲਾਲ, ਹਰੀ ਰਾਮ, ਓਮ ਪ੍ਰਕਾਸ਼ ਵੀ ਹਾਜ਼ਰ ਸਨ।