ਸੋਹਾਣਾ ਦੇ ਛਿੰਝ ਮੇਲੇ ਦੌਰਾਨ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਅੰਕਾਂ ਦੇ ਅਧਾਰ ਤੇ ਹਰਾਇਆ
ਪ੍ਰਿਤਪਾਲ ਫਗਵਾੜਾ ਨੇ ਸੋਨੂੰ ਕਾਂਗੜਾ ਨੂੰ ਕੀਤਾ ਚਿੱਤ
ਮੋਹਾਲੀ 16 ਨਵੰਬਰ ,ਬੋਲੇ ਪੰਜਾਬ ਬਿਊਰੋ ;.
ਧੰਨ ਧੰਨ ਬਾਬਾ ਅਮਰ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ 32ਵਾਂ ਵਿਸ਼ਾਲ ਕੁਸ਼ਤੀ ਦੰਗਲ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਮੌਕੇ ਅਤੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ। ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੁਸਤੀ ਦੰਗਲ ਵਿੱਚ ਇੱਕ ਨੰਬਰ ਝੰਡੀ ਦੀ ਪਹਿਲੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਸੋਨੂੰ ਕਾਂਗੜਾ ਵਿਚਕਾਰ ਜਬਰਦਸਤ ਮੁਕਾਬਲੇ ਦੌਰਾਨ ਪ੍ਰਿਤਪਾਲ ਫਗਵਾੜਾ ਜੇਤੂ ਰਿਹਾ। ਇੱਕ ਨੰਬਰ ਝੰਡੀ ਦੀ ਦੂਜੀ ਕੁਸਤੀ ਤਾਲਿਬ ਬਾਬਾ ਫਲਾਹੀ ਅਤੇ ਸੁਦਾਮ ਹੁਸ਼ਿਆਰਪੁਰ ਦਰਮਿਆਨ ਜਬਰਦਸਤ ਮੁਕਾਬਲਾ ਹੋਇਆ, ਦੋਨਾਂ ਦਰਮਿਆਨ 20 ਮਿੰਟ ਮੁਕਾਬਲਾ ਚੱਲਿਆੀ, ਇਸ ਉਪਰੰਤ 5 ਮਿੰਟ ਦਾ ਸਮਾਂ ਪੁਆਇੰਟਾਂ ਦੇ ਅਧਾਰ ਤੇ ਕੁਸਤੀ ਕਰਵਾਉਣ ਦਾ ਹੋਇਆ, ਜਿਸ ਦੌਰਾਨ ਤਾਲਿਬ ਬਾਬਾ ਫਲਾਹੀ ਨੇ ਪਹਿਲਾਂ ਪੁਆਇੰਟ ਬਣਾ ਕੇ ਝੰਡੀ ਦੀ ਕੁਸਤੀ ਜਿੱਤ ਲਈ। ਪਹਿਲੇ ਨੰਬਰ ਦੀ ਤੀਜੀ ਕੁਸਤੀ ਵਿੱਚ ਭੁਪਿੰਦਰ ਅਜਨਾਲਾ ਨੇ ਪ੍ਰਿਥਵੀ ਰਾਜ ਨੂੰ ਚਿੱਤ ਕਰਕੇ ਜਿੱਤ ਲਈ। ਚੌਥੀ ਕੁਸਤੀ ਰਾਜੂ ਰਾਈਏਵਾਲ ਅਤੇ ਜੌਂਟੀ ਗੁੱਜਰ ਦਿੱਲੀ ਦਰਮਿਆਨ ਬਹੁਤ ਹੀ ਫਸਵਾਂ ਮੁਕਾਬਲਾ 20 ਮਿੰਟ ਹੋਇਆ, ਜਿਸ ਦੌਰਾਨ ਕੋਈ ਨਤੀਜਾ ਸਾਹਮਣੇ ਨਾ ਆਇਆ, ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ।
ਹੋਰ ਮੁਕਾਬਲਿਆਂ ਦੌਰਾਨ ਛੋਟਾ ਗੌਰਵ ਮਾਛੀਵਾੜਾ ਨੇ ਰਵੀ ਰੌਣੀ ਨੂੰ, ਗਗਨ ਸੋਹਾਣਾ ਨੇ ਚਮਕੌਰ ਹੱਲਾ ਨੂੰ, ਸਤਨਾਮ ਮਾਛੀਵਾੜਾ ਨੇ ਹੈਦਰ ਹੁਸ਼ਿਆਰਪੁਰ ਨੂੰ, ਪਰਮਿੰਦਰ ਪੱਟੀ ਨੇ ਗੁਰਪ੍ਰੀਤ ਜੀਰਕਪੁਰ ਨੂੰ, ਪਰਮਿੰਦਰ ਬਾਬਾ ਫਲਾਹੀ ਨੇ ਸੁਨੀਲ ਜੀਰਕਪੁਰ ਨੂੰ ਕ੍ਰਮਵਾਰ ਜੇਤੂ ਰਹੇ। ਇਸ ਤੋਂ ਇਲਾਵਾ ਲਾਲੀ ਫਗਵਾੜਾ ਤੇ ਚਿਰਾਗ ਜੱਖੇਵਾਲ ਦਰਮਿਆਨ ਕੁਸਤੀ ਬਰਾਬਰ ਰਹੀ।
ਗੁਰਦੁਆਰਾ ਸਾਹਿਬ ਸਿੰਘ ਸਹੀਦਾਂ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਤੇ ਸਤਵਿੰਦਰ ਸਿੰਘ ਸੋਢੀ ਨੇ ਸੰਗਤਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖੀਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਪਰਵਿੰਦਰ ਸਿੰਘ ਸੋਹਾਣਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ,ਸੁਭਾਸ਼ ਸ਼ਰਮਾ ਸਾਬਕਾ ਸਬ ਇੰਸਪੈਕਟਰ, ਸੰਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ, ਹਰਜੀਤ ਸਿੰਘ ਭੋਲੂ, ਬੂਟਾ ਸਿੰਘ ਸੋਹਾਣਾ,ਮੁਕੇਸ਼ ਕੁਮਾਰ, ਅਮਰੀਕ ਸਿੰਘ ਰੌਣੀ, ਬਾਬਾ ਦੀਪਾ ਬਾਬਾ ਫਲਾਹੀ, ਦਵਿੰਦਰ ਸਿੰਘ ਬੌਬੀ, ਸੁਰਿੰਦਰ ਸਿੰਘ ਰੋਡਾ ਐਮ. ਸੀ., ਗੁਰਮੀਤ ਸਿੰਘ ਸਾਬਕਾ ਸਰਪੰਚ ਘੇਲ, ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ ਸਾਬਕਾ ਚੇਅਰਮੈਨ, ਬਿੰਦਾ ਧਨਾਂਸ, ਅੱਛਰ ਸਿੰਘ ਪੱਪਾ, ਜਗਤਾਰ ਸਿੰਘ ਗੋਲੂ, ਹਰਵਿੰਦਰ ਸਿੰਘ ਨੰਬਰਦਾਰ, ਉਮਰਾਓ ਸਿੰਘ ਮੌਲੀ ਵੈਦਵਾਨ, ਸਾਧੂ ਸਿੰਘ ਖਲੋਰ, ਗੁਰਦੀਪ ਸਿੰਘ, ਦੀਪੀ ਸੋਹਾਣਾ, ਅੰਮ੍ਰਿਤ ਸੋਹਾਣਾ ਆਦਿ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਨੂੰ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਨਗਰ ਨਿਵਾਸੀਆਂ ਨੇ ਆਪਣੀ ਅਣਥੱਕ ਮਿਹਨਤ ਨਾਲ ਨੇਪਰੇ ਚਾੜਿਆ।