ਕੈਨੇਡਾ ਵੱਲੋਂ ਵੀਜ਼ਾ ਨਿਯਮਾ ਚ ਬਦਲਾਅ -ਟਰੂਡੋ ਸਰਕਾਰ ਦੀ ਮਜਬੂਰੀ !
ਅਜਾਦੀ ਦੇ ਨਾਲ ਪੰਜਾਬੀਆ ਨੇ ਪਰਵਾਸ ਕਰਨਾ ਸ਼ੁਰੂ ਕਰ ਦਿਤਾ ਸੀ ।ਭਾਵੇ ਕਿ ਉਨਾ ਸਮਿਆ ਚ ਸੱਟਡੀ ਵੀਜੇ ਦੀ ਸਹੂਲਤਾ ਵਾਲਾ ਰਾਹ ਨਹੀ ਸੀ।ਸਗੋ ਪੁੱਠੇ ਸਿੱਧੇ ਢੰਗ ਨਾਲ ਜੁਗਾੜ ਲਾ ਕੇ ਵਿਦੇਸ਼ਾਂ ਦੀ ਧਰਤੀ ਤੇ ਪੈਰ ਰਖਿਆ ਜਾਂਦਾ ਸੀ ਉਨਾ ਸਮਿਆ ਚ ਪੈਸੇ ਤੇ ਜਾਣਕਾਰੀ ਦੀ ਘਾਟ ਕਰਕੇ ਪਰਵਾਸ ਬਹੁਤ ਹੋਲੀ ਤੇ ਥੋੜਾ ਸੀ/ ਪਰ ਹੁਣ ਪਰਵਾਸ ਦੀ ਰਫ਼ਤਾਰ ਬੇਹਦ ਤੇਜ ਹੋ ਚੁੱਕੀ ਹੈ 2023ਦੀ ਇਕ ਰਿਪੋਰਟ ਮੁਤਾਬਕ 2019ਚ ਭਾਰਤ ਦੇ ਇਕ ਮਿਲੀਅਨ ਵਿਦਿਆਰਥੀ ਪੜਾਈ ਲਈ ਵਿਦੇਸ਼ਾਂ ਚ ਸਨ ਜੋ ਇਕ ਅੰਦਾਜੇ ਮੁਤਾਬਕ 2025ਤਕ ਡੇਢ ਤੋ ਦੋ ਮਿਲੀਅਨ ਗਿਣਤੀ ਹੋ ਜਾਵੇਗੀ ।ਅੰਕੜਿਆ ਅਨੁਸਾਰ ਯੂ ਐਸ ਏ,ਕਨੇਡਾ.ਯੁਨਾਇਟਡ ਕਿੰਗਡਮ,ਅਸਟਰੇਲੀਆ ਭਾਰਤੀਆ ਦੀ ਪਹਿਲੀ ਪਸੰਦ ਹੈ ਸਾਲ 2023 ਤਕ ਇਨਾ ਚਾਰੇ ਦੇਸ਼ਾਂ ਚ ਲਗਭਗ 8,50,000 ਭਾਰਤੀਆਂ ਦੀ ਰਜਿਸਟਰੇਸ਼ਨ ਸੀ,ਆਈਆਰਸੀਸੀ ਦੇ ਡਾਟਾ ਮੁਤਾਬਕ ,ਸਾਲ 20019 ਚ21858,2020ਚ179,510ਸਾਲ2021ਚ216,515 ਸਾਲ2022ਚ 319130ਅਤੇ 2023ਚ427085ਵਿਦਿਆਰਥੀ ਨੂੰ ਕੈਨੇਡਾ ਵੱਲੋ ਵੀਜਾ ਗਰਾਂਟ ਹੋਇਆ ਜਦ ਕਿ ਕੈਨੇਡਾ ਅੰਬੈਸੀ ਵੱਲੋ 2023 ਚ ਕੁੱਲ 1040985 ਇੰਟਰਨੈਸ਼ਨਲ ਸਟੂਡੈਂਟ ਨੂੰ ਸਟਡੀ ਪਰਮਿਟ ਈਸ਼ੂ ਕੀਤਾ ਗਿਆਜੋ 2022ਦੇ ਮੁਕਾਬਲੇ ਔਸਤ 29.ਪ੍ਤੀਸ਼ਤ ਜਿਆਦਾ ਸੀ।ਤਾਜਾ ਅੰਕੜਿਆ ਮੁਤਾਬਕ ਸਾਲ 2022ਚ 225.865 ਵਿਦਿਆਰਥੀਆ ਦਾ ਕੈਨੇਡਾ ਦਾ ਸਟਡੀ ਵੀਜਾ ਲੱਗਾ ਜਦ 5.48875ਵਿਦਿਆਰਥੀ 184ਦੇਸਾਂ ਚ ਗਏ।ਵਿਦੇਸ਼ਾ ਵੱਲ ਉਚੇਰੀ ਸਿਖਿਆ ਲਈ ਜਾਣ ਦੇ ਬੇਸ਼ਕ ਅਨੇਕਾਂ ਕਾਰਨ ਹਨ ਪਰ ਇਨਾ ਚੋ ਦੋ ਪ੍ਮੁੱਖ ਕਾਰਨ ਪਹਿਲਾ ਦੇਸ਼ ਚ ਰੁਜਗਾਰ ਨਾ ਮਿਲਣ ਤੇ ਦੂਜਾ ਨਸ਼ੇ ਦੀ ਭਰਮਾਰ।ਸਰਕਾਰੀ ਅੰਕੜਿਆ ਮੁਤਾਬਕ ਇਕੱਲੇ ਕੈਨੇਡਾ ਚ ਹੀ 10 ਲੱਖ ਤੋ ਉਪਰ ਪੰਜਾਬੀ ਰਹਿੰਦੇ ਹਨ।ਇਹ ਗਿਣਤੀ ਤੇਜੀ ਨਾਲ ਞਧਦੀ ਜਾ ਰਹੀ ਹੈ ।ਹਰ ਵਰ੍ਹੇ 2ਲੱਖ ਦੇ ਕਰੀਬ ਵਿਦਿਆਰਥੀ ਸੱਟਡੀ ਵੀਜੇ ਤੇ ਕੈਨੇਡਾ ਪਰਵਾਸ ਕਰਦੇ ਸਨ।ਭਾਵੇ ਕੇ ਇਹ ਰਫ਼ਤਾਰ ਇਸ ਨਵੰਬਰ ਮਹੀਨੇ ਤੋ ਵੀਜਾ ਨਿਯਮਾਂ ਚ ਤਬਦੀਲੀ ਕਾਰਨ ਬੇਹੱਦ ਘਟ ਗਈ ਹੈ ਅਤੇ ਆਉਣ ਵਾਲੇ ਦਿਨਾ ਚ ਇਜ਼ ਦੇ ਬਿਲਕੁਲ ਨਾ ਮਾਤਰ ਰਹਿ ਜਾਣ ਦੀ ਸੰਭਾਵਨਾ ਹੈ।
ਸਾਡੇ ਲੇਖ ਦਾ ਵਿਸ਼ਾ ਇਹ ਨਹੀ ਹੈ ।ਇਸ ਤੇ ਮੁੜ ਕਿਸੇ ਦਿਨ ਚਰਚਾ ਕਰਾਂਗੇ ।ਪਰ ਸਾਡਾ ਵਿਸ਼ਾ ਹੈ ਕਿ ਸਟੱਡੀ ਵੀਜੇ ਤੇ ਜਾਣ ਵਾਲੇ ਵਿਦਿਆਰਥੀਆ ਤੇ ਉਨਾਂ ਦੇ ਮਾਪਿਆ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਵਿਚਾਰ ਲੈਣ ਮਗਰੋਂ ਹੀ ਵਿਦੇਸ਼ ਭੇਜਣਾ ਚਾਹੀਦਾ ਹੈ,ਨਾ ਕਿ ਰੁਜਗਾਰ ਦੀ ਘਾਟ ਜਾਂ ਨਸ਼ੇ ਦੇ ਮੱਦੇ ਨਜਰ ਬਿਨਾ ਕੁਝ ਸਮਝੇ ਬੁਝੇ ਇਕਦਮ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਕਿ ਭੇਜਣਾ ਚਾਹੀਦਾ ਹੈ।ਵਿਦੇਸ਼ਾ ਤੇ ਖਾਸ ਕਰਕੇ ਕੈਨੇਡਾ ਤੋ ਭਾਰਤੀਆ ਤੇ ਖਾਸਕਰ ਪੰਜਾਬੀਆਂ ਦੀਆਂ ਨਿੱਤ ਦਿਹਾੜੇ ਆ ਰਹੀਆਂ ਮੌਤਾਂ ਦੀਆ ਮੰਦਭਾਗੀ ਘਟਨਾਵਾਂ ਨੇ ਸਾਨੂੰ ਚਿੰਤਾ ਚ ਪਾਉਦਿਆਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ।ਹਾਲਾ ਕੇ ਕੈਨੇਡਾ ਚ ਪੰਜਾਬੀਆ ਦੀਆ ਮੌਤਾਂ ਇਸ ਲਈ ਵੀ ਜਿਆਦਾ ਸੁਰਖੀਆ ਚ ਆ ਰਹੀ ਆ ਹਨ।ਇਕ ਤਾ ਕੈਨੇਡਾ ਚ ਪੰਜਾਬੀਆ ਦੀ ਗਿਣਤੀ ਦੂਜੇ ਦੇਸ਼ਾ ਦੇ ਮੁਕਾਬਲੇ ਕਈ ਗੁਣਾ ਜਿਆਦਾ ਹੈ।ਦੂਸਰਾ ਸ਼ੋਸ਼ਲ ਮੀਡੀਆ ਸਦਕਾ ਵੀ ਅਜਿਹੀਆਂ ਮੰਦਭਾਗੀ ਘਟਨਾਵਾਂ ਦਾ ਜਲਦੀ ਪਤਾ ਚਲ ਜਾਂਦਾ ਹੈ।ਕੈਨੇਡਾ ਚ ਹੋ ਰਹੀਆ ਮੌਤਾਂ ਸਾਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਹਨ ।ਜਿਨਾ ਪਿਛੇ ਮੋਤ ਦੀ ਜੋ ਵਜ੍ਹਾ ਹੈ।ਉਸ ਪਿਛਲੇ ਲੁਕੇ ਕਾਰਨਾ ਨੂੰ ਜਰੂਰ ਜਾਂਚਣਾ ਪਵੇਗਾ।ਇਹੀ ਅੱਜ ਇਸ ਲੇਖ ਦਾ ਮਕਸਦ ਹੈ।ਕਿਉਕਿ ਜਦੋਂ ਅਸੀਂ ਬਿਨਾ ਸੋਚੇ ਸਮਝੇ ਤੇ ਆਰਥਿਕ ਸਥਿਤੀ ਦਾ ਲੇਖਾ ਜੋਖਾ ਕੀਤੇ ਬਿਨਾ ਬੱਚੇ ਨੂੰ ਵਿਦੇਸ਼ ਭੇਜ ਦਿੰਦੇ ਹਾਂ ਜਾਂ ਹੋਰ ਕਾਰਨਾ ਨੂੰ ਨਹੀ ਵਿਚਾਰਦੇ, ਜੋ ਬਾਦ ਚ ਮੌਤ ਦਾ ਕਾਰਨ ਬਣਦੇ ਹਨ।ਮੌਤ ਦੀ ਸਭ ਤੋ ਮੁੱਖ ਵਜ੍ਹਾ ਇਹ ਹੈ ਕੇ ਬੱਚੇ ਦਾ ਡਿਪਰੈਸ਼ਨ ਚ ਚਲੇ ਜਾਣਾ।ਇਸ ਡਿਪਰੈਸ਼ਨ ਚ ਜਾਣ ਦਾ ਕਾਰਨ ਹੈ,ਸੱਟਡੀ ਦਾ ਬੋਝ ਤੇ ਵਿਹਲੇ ਰਹਿਣਾ ।ਵਿਹਲੇ ਰਹਿਣ ਦਾ ਕਾਰਨ ਹੈ ਉਥੇ ਕੰਮ ਨਾ ਮਿਲਣਾ।ਕੰਮ ਨਾ ਮਿਲਣ ਕਾਰਨ ਬੱਚੇ ਇਕੱਲਾਪਣ ਮਹਿਸੂਸ ਕਰਦੇ ਹਨ ਤੇ ਡਿਪਰੈਸ਼ਨ ਚ ਚਲੇ ਜਾਂਦੇ ਹਨ।ਅਗਰ ਉਨਾਂ ਨੂੰ ਕੰਮ ਮਿਲੇ ਤੇ ਉਹ ਰੁਝੇ ਰਹਿਣ ਤਾਂ ਉਨਾਂ ਦਾ ਧਿਆਨ ਹੋਰ ਪਾਸੇ ਨਹੀ ਜਾਵੇਗਾ ।ਉਹ ਹੋਰ ਕਾਸੇ ਬਾਰੇ ਸੋਚਣ ਗੇ ਹੀ ਨਹੀ।ਦੂਸਰਾ ਡਾਲਰ ਕਮਾਉਣ ਨਾਲ ਉਨਾ ਦੀ ਆਰਥਕ ਸਥਿਤੀ ਸੁਧਰੇਗੀ।ਜਿਸ ਨਾਲ ਉਨਾ ਨੂੰ ਹੋਂਸਲਾ ਮਿਲੇਗਾ।ਜਿਸ ਨਾਲ ਉਹ ਡਿਪਰੈਸ਼ਨ ਚ ਨਹੀ ਜਾਣਗੇ।ਅਗਰ ਬੱਚਾ ਰੁਝਿਆ ਰਹੇਗਾ ਤਾਂ ਉਹ ਕਦੇ ਡਿਪਰੈਸ਼ਨ ਚ ਨਹੀ ਜਾ ਸਕਦਾ। ਸੋ ਮਾਪਿਆਂ ਨੂੰ ਵਿਦੇਸ਼ ਭੇਜਣ ਤੋ ਪਹਿਲਾ ਜਿਸ ਦੇਸ਼ ਬੱਚਾ ਜਾ ਰਿਹਾ ਹੈ।ਉਥੋ ਦੀ ਭਗੋਲਿਕ ਤੇ ਆਰਥਕ ਸਥਿਤੀ ਬਾਰੇ ਪੂਰਾ ਗਿਆਨ ਹੋਣਾ ਲਾਜਮੀ ਹੈ ਤਾਂ ਜੋ ਜਾਣ ਵਾਲੇ ਵਿਦਿਆਰਥੀ ਤੇ ਉਸ ਦੇ ਮਾਪੇ ਮਾਨਸਿਕ ਤੋਰ ਤੇ ਹਰ ਪਰਸਥਿਤੀ ਲਈ ਪੂਰੀ ਤਰਾਂ ਤਿਆਰ ਹੋਣ ਤਾਂ ਜੋ ਬੱਚਾ ਡਿਪਰੈਸ਼ਨ ਚ ਨਾ ਜਾਵੇ ਤੇ ਡਿਪਰੈਸ਼ਨ ਕਾਰਨ ਹਾਰਟਅਟੈਕ ਵਰਗੀ ਬਿਮਾਰੀ ਉਸ ਤੇ ਅਟੈਕ ਨਾ ਕਰ ਸਕੇ।ਮਾਪਿਆ ਲਈ ਲਾਜਮੀ ਹੈ ਕੇ ਉਥੋ ਦੇ ਕਲਚਰ ਨੂੰ ਵੀ ਬੇੱਹਦ ਧਿਆਨ ਚ ਰੱਖਣ। ਉਥੇ ਕਮਰਸ਼ੀਅਲਤਾ ਸਮਾਜ ਤੇ ਭਾਰੂ ਹੈ।ਕਿਸੇ ਕੋਲ ਞਿਹਲ ਨਹੀ ਹੈ।ਜਿਸ ਕਰਕੇ ਕੋਈ ਵੀ ਰਿਸ਼ਤੇਦਾਰ ਜਾਂ ਯਾਰ ਦੋਸਤ ਤੁਹਾਨੂੰ ਨਵੇਂ ਆਏ ਨੂੰ ਦੋ ਚਾਰ ਦਿਨ ਜਾਂ ਹਫ਼ਤੇ ਤੋ ਜਿਆਦਾ ਸਮਾ ਆਪਣੇ ਕੋਲ ਨਹੀ ਰੱਖ ਸਕਦਾ ।ਇਸ ਵਾਸਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆ ਨੂੰ ਬਿਨਾ ਸੋਚੇ ਸਮਝੇ ਵਿਦੇਸ਼ ਨਹੀ ਜਾਣਾ ਚਾਹੀਦਾ ਜਾਂ ਇਹ ਸੋਚ ਕਿ ਵਿਦੇਸ਼ ਨਹੀ ਜਾਣਾ ਚਾਹੀਦਾ ਕਿ ਉਥੇ ਮੇਰਾ ਫਲਾਣਾ ਰਿਸ਼ਤੇਦਾਰ ਜਾਂ ਯਾਰ ਦੋਸਤ ਹੈ ਤੇ ਉਹ ਮੈਨੂੰ ਰੱਖ ਲਵੇਗਾ ਜਾਂ ਸਾਂਭ ਲਵੇਗਾ ਤੇ ਕੰਮ ਤੇ ਲਵਾ ਦੇਵੇਗਾ।ਸਗੋਂ ਪੂਰੀ ਪਲਾਨਿੰਗ ਨਾਲ ਤੇ ਮਾਨਸਿਕ ਤੋਰ ਤੇ ਤਿਆਰ ਹੋ ਕੇ ਹੀ ਵਿਦੇਸ਼ ਜਾਣਾ ਚਾਹੀਦਾ ਹੈ ਕਿਉਕਿ ਵਿਦੇਸ਼ ਚ ਕੋਈ ਕਿਸੇ ਦਾ ਨਹੀ।ਉਨਾ ਦੀ ਅਪਣੀ ਮਜਬੂਰੀ ਹੈ।ਮੇਰੇ ਧਿਆਨ ਚ ਬਹੁਤ ਸਾਰੇ ਅਜਿਹੇ ਕੇਸ ਹਨ ਜੋ ਵਿਦੇਸ਼ ਤੋ ਵਾਪਸ ਆਏ ਹਨ।ਕਾਰਨ ਸਿਰਫ ਜਿਸ ਆਸ ਨਾਲ ਉਹ ਗਏ ਸਨ।ਉਸ ਨੂੰ ਬੂਰ ਨਹੀ ਪਿਆ।ਬਲਕਿ ਨਿਰਾਸ਼ਤਾ ਹੱਥ ਲੱਗਣ ਸਦਕਾ ਮਜਬੂਰੀਵਸ ਵਾਪਸ ਪਰਤਨਾ ਪਿਆ।ਜਿਸ ਨਾਲ ਉਹ ਪੈਸਾ ਵੀ ਉਜਾੜ ਬਹਿੰਦੇ ਹਨ ਤੇ ਭਵਿੱਖ ਵੀਜ਼ਾ ਫਿਰ ਜਿੰਦਗੀ ਤੋ ਹੱਥ ਧੋ ਬਹਿੰਦੇ ਹਨ।ਸੋ ਵਿਦੇਸ਼ ਜਾਣ ਤੋ ਪਹਿਲਾਂ ਇਹ ਜਰੂਰ ਸੋਚ ਵਿਚਾਰ ਲੈਣਾ ਚਾਹੀਦਾ ਹੈ ਕੇ ਜਿਥੇ ਤੁਸੀ ਜਾ ਰਹੇ ਹੋ।ਉਸ ਦੇਸ਼ ਚ ਕੰਮਕਾਰ ਹੈ ।ਜਿਸ ਕੋਲ ਜਾ ਰਹੇ ਹੋ ਅਗਰ ਉਹ ਤੁਹਾਨੂੰ ਨਹੀ ਸੰਭਾਲਦਾ ਤਾ ਤੁਸੀ ਇਕੱਲੇ ਨਾ ਪਵੋ ਤਾ ਜੋ ਡਿਪਰੈਸਨ ਨਾ ਹੋਵੇ।ਕੰਮ ਨਾ ਮਿਲਣ ਕਰਕੇ ਬਹੁਤੇ ਮਾਪੇ ਪੈਸੇ ਤਾਂ ਭੇਜ ਸਕਦੇ ਹਨ।ਪਰ ਇਕੱਲਾਪਣ ਦੂਰ ਨਹੀ ਕਰ ਸਕਦੇ।ਇਸ ਲਈ ਪੂਰਾ ਬੰਦੋਬਸਤ ਕਰਕੇ ਹੀ ਵੀਜਾ ਫਾਇਲ ਬਾਰੇ ਸੋਚਣਾ ਸਿਆਣਪ ਹੈ।
ਕੈਨੇਡਾ ਚ ਅਗਲੇ ਸਾਲ ਦੇ ਸ਼ੁਰੂ ਚ ਇਲੈਕਸ਼ਨ ਹੋਣ ਜਾ ਰਹੇ ਹਨ। ਜਿਸ ਕਰਕੇ ਉਥੋਂ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਸਟੂਡੈਂਟ ਉੱਤੇ ਢੇਰ ਸਾਰੀਆਂ ਰੋਕਾਂ ਲਾ ਦਿੱਤੀਆਂ ਗਈਆਂ ਹਨ। ਸਟੱਡੀ ਵੀਜ਼ਾ ,ਟੂਰਿਸਟ ਵੀਜ਼ਾ ਇਥੋਂ ਤੱਕ ਕੇ ਵਰਕ ਪਰਮਟ,ਅਸਾਲਮ ਤੇ ਪੀ ਆਰ ਦੇ ਨਿਯਮ ਇੰਨੇ ਸਖ਼ਤ ਕਰ ਦਿੱਤੇ ਗਏ ਹਨ ਕੇ ਪੱਕੇ ਤੌਰ ਤੇ ਕੈਨੇਡਾ ਵਸਣ ਦਾ ਸੁਪਨਾ ਲੈਣ ਵਾਲੇ ਲੋਕਾਂ ਨੂੰ ਬੜਾ ਵੱਡਾ ਝਟਕਾ ਲੱਗਾ ਹੈ। ਹਾਲਾਂ ਕੇ ਚੋਣਾਂ ਪਿੱਛੋਂ ਨਵੀਂ ਸਰਕਾਰ ਦਾ ਇੰਨਾ ਨਿਯਮਾ ਪ੍ਰਤੀ ਕੀ ਰੁੱਖ ਹੋਵੇਗਾ ।ਇਹ ਤਾ ਨਵੀਂ ਬਣੀ ਸਰਕਾਰ ਉੱਤੇ ਨਿਰਭਰ ਕਰੇਗਾ। ਪਰ ਇਕ ਗੱਲ ਜਰੂਰ ਹੈ ਬਾਹਰਲੇ ਦੇਸ਼ਾਂ ਤੋ ਆਏ ਲੋਕਾਂ ਦੀਆਂ ਨਲਾਇਕੀਆਂ ਕਰਕੇ ਉਥੋਂ ਦੇ ਪੱਕੇ ਬਾਸ਼ਿੰਦੇ ਟਰੂਡੋ ਸਰਕਾਰ ਤੋ ਚੋਖੇ ਖ਼ਫ਼ਾ ਹਨ। ਜਿਸ ਕਰਕੇ ਟਰੂਡੋ ਦੀ ਪਾਰਟੀ ਦਾ ਮੁੜ ਸਤ੍ਹਾ ਚ ਆਉਣਾ ਕਾਫੀ ਮੁਸ਼ਕਲ ਜਾਪਦਾ ਹੈ। ਭਾਂਵੇ ਟਰੂਡੋ ਸਰਕਾਰ ਅੰਤਰ ਰਾਸ਼ਟਰੀ ਲੋਕਾਂ ਨੂੰ ਵੀਜ਼ਾ ਤੇ ਹੋਰ ਸਹੂਲਤਾਂ ਦੇਣ ਚ ਬਹੁਤ ਨਰਮ ਰਹੀ ਹੈ। ਇਸ ਤਰਾ ਟਰੂਡੋ ਸਰਕਾਰ ਦੇ ਸਤ੍ਹਾ ਤੋ ਲਾਂਭੇ ਹੋਣ ਦਾ ਸਭ ਤੋ ਜਿਆਦਾ ਨੁਕਸਾਨ ਭਾਰਤੀਆਂ ਦਾ ਹੋਵੇਗਾ। ਬੇਸ਼ੱਕ ਵੋਟ ਦੀ ਰਾਜਨੀਤੀ ਕਰਕੇ ਟਰੂਡੋ ਸਰਕਾਰ ਨੇ ਕੈਨੇਡਾ ਦੇ ਬਾਸ਼ਿੰਦਿਆਂ ਦੇ ਦਬਾਅ ਥੱਲੇ ਨਿਯਮਾ ਚ ਬਦਲਾ ਕੀਤਾ ਹੈ।ਪਰ ਨਿਯਮ ਬਦਲਣ ਦਾ ਸਭ ਤੋ ਵਧ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋਵੇਗਾ।ਕਿਉਂਕਿ ਅਬਰੌਡ ਜਾਣ ਵਾਲੇ ਕੁੱਲ ਭਾਰਤੀਆਂ ਚੋ 55 ਫੀਸਦ ਇਕੱਲੇ ਪੰਜਾਬੀ ਹੁੰਦੇ ਹਨ। ਪੰਜਾਬ ਦੇ ਲੋਕਾਂ ਨੂੰ ਖੁਦ ਵੀ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਪਵੇਗਾ।
ਚੰਗੇ ਭਵਿੱਖ ਲਈ ਹੁਲੜਬਾਜ਼ੀ,ਗੈਗਸਟਰਵਾਦ,ਕੱਟੜਵਾਦ,ਗੰਨ ਕਲਚਰ ਆਦਿ ਬੇ ਨਿਯਮੀਆਂ ਉੱਤੇ ਵੀ ਕਾਬੂ ਪਾਉਣਾ ਪਵੇਗਾ। ਤਾਂ ਜੇ ਕੈਨੇਡਾ ਚ ਬਣਨ ਵਾਲੀ ਨਵੀਂ ਸਰਕਾਰ ਬੇਸ਼ੱਕ ਕਿਸੇ ਦੀ ਵੀ ਬਣੇ ਉਹ 2025 ਚ ਮੁੜ ਨਿਯਮ ਨਰਮ ਕਰਨ ਲਈ ਰਾਜ਼ੀ ਹੋ ਜਾਵੇ। ਭਾਂਵੇ ਕੇ ਨਿਯਮ ਬਦਲਣ ਦੀ ਮੁੱਖ ਵਜ੍ਹਾ ਉਥੋਂ ਦੇ ਪੱਕੇ ਲੋਕਾਂ ਨੂੰ ਕੰਮਕਾਰ ਨਾ ਮਿਲਣਾ ਤੇ ਰਿਹਾਇਸ਼ ਦੀ ਸਮੱਸਿਆ ਨੂੰ ਮੰਨਿਆ ਜਾ ਰਿਹਾ ਹੈ। ਕਿਉਂਕਿ ਸਟੂਡੈਂਟ ਤੇ ਵਿਜ਼ਟਰ ਵੀਜ਼ਾ ਤੇ ਗਏ ਲੋਕ ਬਹੁਤ ਘੱਟ ਪੈਸਿਆਂ ਚ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਹਨ।ਬੇਸ਼ੱਕ ਵਿਜ਼ਟਰ ਵੁਜਾ ਵਾਲੇ ਨਿਯਮਾ ਮੁਤਾਬਕ ਕੰਮ ਨਹੀਂ ਕਰ ਸਕਦੇ ।ਪਰ ਉਹ ਚੋਰੀ ਛਿਪੇ ਕੰਮ ਕਰਕੇ ਆਉਣ ਜਾਣ ਦੀ ਟਿਕਟ ਵਗ਼ੈਰਾ ਦਾ ਖ਼ਰਚਾ ਪਾਣੀ ਕੱਢ ਹੀ ਲੈਂਦੇ ਹਨ।ਜਿਸ ਦੀ ਵਜ੍ਹਾ ਸਦਕਾ ਉਥੋਂ ਦੇ ਪੱਕੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਇਸੇ ਕਰਕੇ ਉਥੋਂ ਦੇ ਪੱਕੇ ਬਾਸ਼ਿੰਦਿਆਂ ਨੇ ਟਰੂਡੋ ਸਰਕਾਰ ਉੱਤੇ ਨਿਯਮ ਬਦਲਣ ਵਾਸਤੇ ਦਬਾਅ ਬਣਾਇਆ ।ਕੈਨੇਡਾ ਚ ਇਲੈਕਸ਼ਨ ਸਿਰ ਤੇ ਹੋਣ ਕਰਕੇ ਨਿਯਮਾ ਚ ਬਦਲਾ ਕਰਨੇ ਟਰੂਡੋ ਸਰਕਾਰ ਦੀ ਮਜ਼ਬੂਰੀ ਬਣ ਗਿਆ ਸੀ।
ਲੈਕਚਰਾਰ ਅਜੀਤ ਖੰਨਾ
ਮੋਬਾਈਲ :76967-54669