ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਦੋ ਦਿਨਾ ਡੈਲੀਗੇਟ ਅਜਲਾਸ ਹੋਇਆ ਸ਼ੁਰੂ
ਜਲੰਧਰ:16 ਨਵੰਬਰ ,ਬੋਲੇ ਪੰਜਾਬ ਬਿਊਰੋ :
ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ 16ਵੀਂ ਦੋ ਰੋਜ਼ਾ ਸੂਬਾ ਕਾਨਫਰੰਸ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਵਲੋਂ ਜਥੇਬੰਦੀ ਦਾ ਝੰਡਾ ਲਹਿਰਾਉਣ ਨਾਲ ਸ਼ੁਰੂ ਹੋ ਗਈ। ਇਸ ਕਾਨਫਰੰਸ ਵਿੱਚ 250 ਦੇ ਕਰੀਬ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਹੋਏ ਡੈਲੀਗੇਟ ਭਾਗ ਲੈ ਰਹੇ ਹਨ। ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਉਸਾਰੇ ਗਏ ਮੁਲਾਜ਼ਮ ਲਹਿਰ ਦੇ ਬਾਨੀ ਰਹੇ ਸਵਰਗਵਾਸੀ ਤਿਰਲੋਚਨ ਸਿੰਘ ਰਾਣਾ ਨਗਰ ਵਿੱਚ ਹੀ ਸੂਬਾ ਕਾਨਫਰੰਸ ਦੇ ਹਾਲ ਨੂੰ ਜਥੇਬੰਦੀ ਦੇ ਬਾਨੀ ਸੰਸਥਾਪਕ ਸਵਰਗਵਾਸੀ ਵੇਦ ਪ੍ਰਕਾਸ਼ ਸ਼ਰਮਾ ਹਾਲ ਅਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਹੇ ਸਵਰਗਵਾਸੀ ਬਲਵੀਰ ਸਿੰਘ ਕਾਠਗੜ੍ਹ ਮੰਚ ‘ਤੇ ਸ਼ੁਰੂ ਕੀਤੀ ਗਈ। ।ਸੂਬਾ ਕਾਨਫਰੰਸ ਦੀ ਪ੍ਰਧਾਨਗੀ ਮੰਡਲ ਵਿੱਚ ਮੱਖਣ ਸਿੰਘ ਵਾਹਿਦਪੁਰੀ, ਸਤੀਸ਼ ਰਾਣਾ, ਤੀਰਥ ਸਿੰਘ ਬਾਸੀ, ਗੁਰਵਿੰਦਰ ਸਿੰਘ ਚੰਡੀਗੜ੍ਹ, ਸਵਰਗੀ ਵੇਦ ਪ੍ਰਕਾਸ਼ ਦੀ ਧਰਮ ਪਤਨੀ ਸ੍ਰੀਮਤੀ ਸੁਨੀਤਾ ਦੇਵੀ,ਕੰਚਨ, ਦਰਸ਼ਨ ਸਿੰਘ ਬੇਲੂਮਾਜਰਾ, ਮਨਜੀਤ ਸਿੰਘ ਸੈਣੀ, ਅਵਤਾਰ ਕੌਰ ਬਾਸੀ ਅਤੇ ਬਲਵੀਰ ਕੌਰ ਬਾਂਸਲ ਦੀ ਅਗਵਾਈ ਵਿੱਚ ਸਭ ਤੋਂ ਪਹਿਲਾਂ ਇਸ ਕਾਨਫਰੰਸ ਦੇ ਸ਼ੁਰੂਆਤ ਵਿੱਚ ਵਿਛੜ ਗਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਉਪਰੰਤ 16ਵੀਂ ਸੂਬਾ ਕਾਨਫਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਤੀਰਥ ਸਿੰਘ ਬਾਸੀ ਨੇ ਆਏ ਹੋਏ ਮਹਿਮਾਨਾਂ ਅਤੇ ਡੈਲੀਗੇਟ ਸਾਥੀਆਂ ਨੂੰ ਜੀ ਆਇਆ ਆਖਿਆ ਅਤੇ ਜਲੰਧਰ ਜ਼ਿਲ੍ਹੇ ਦੀ ਮੁਲਾਜ਼ਮ ਲਹਿਰ ਅਤੇ ਜਲੰਧਰ ਜ਼ਿਲ੍ਹੇ ਦੀਆਂ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਨਣ ਸਾਂਝਾ ਕੀਤਾ ।ਅਜਲਾਸ ਦਾ ਉਦਘਾਟਨ ਕਰਦਿਆਂ ਪ ਸ ਸ ਫ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਕਿਹਾ ਕਿ ਕੇਂਦਰੀ ਹੁਕਮਰਾਨ ਅਤੇ ਪੰਜਾਬ ਦੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਗਿਣੀ ਮਿਥੀ ਸਾਜਸ ਅਧੀਨ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਪੀ ਡਬਲਯੂ ਡੀ ਕਾਮਿਆਂ ਨੂੰ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜਬੂਤ ਕਰਨ ਲਈ ਪ੍ਰੇਰਿਆ।
ਇਸ ਕਾਨਫਰੰਸ ਦੀ ਕਾਰਵਾਈ ਨੂੰ ਸੰਚਾਲਨ ਕਰਨ ਲਈ,ਕੁਮੈਂਟਾਂ ਕਮੇਟੀ,ਪ੍ਰੀਖਣ ਕਮੇਟੀ ਦਾ ਗਠਨ ਕੀਤਾ ਗਿਆ।ਪਿਛਲੇ ਤਿੰਨ ਸਾਲਾਂ ਦੀ ਜਥੇਬੰਦੀ ਦੀ ਕਾਰਗੁਜ਼ਾਰੀ ਸਬੰਧੀ ਕਾਰਵਾਈ ਰਿਪੋਰਟ ਸੂਬੇ ਦੇ ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ ਨੇ ਪੇਸ਼ ਕੀਤੀ। ਜਿਸ ਤੇ ਵੱਖ ਵੱਖ ਜ਼ਿਲ੍ਹਿਆਂ ਦੇ ਡੈਲੀਗੇਟ ਸਾਥੀਆਂ ਵਲੋਂ ਚਰਚਾ ਕੀਤੀ ਗਈ।ਇਸ ਮੌਕੇ ਪੰਜਾਬ ਕਾਲਜ ਟੀਚਰ ਯੂਨੀਅਨ ਦੇ ਆਗੂ ਡਾਕਟਰ ਤਜਿੰਦਰ ਸਿੰਘ ਬਿਰਲੀ ਟੈਕਨੀਕਲ ਸਰਵਿਸ ਯੂਨੀਅਨ ਦੇ ਸ਼ਿਵ ਕੁਮਾਰ ਤਿਵਾੜੀ, ਜਸਵਿੰਦਰ ਸਿੰਘ ਸੋਜਾ,ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸਕੱਤਰ ਅਵਤਾਰ ਕੌਰ ਬਾਸੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰਸਟੀ ਬਲਵੀਰ ਕੌਰ ਬੰਸਲ ਨੇ ਵੀ ਭਰਾਤਰੀ ਤੌਰ ਤੇ ਸੰਬੋਧਨ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਖੋਖਰ, ਸੁਖਚੈਨ ਸਿੰਘ ਬਠਿੰਡਾ,ਕਿਸ਼ੋਰ ਚੰਦ ਗਾਜ਼, ਅਮਰੀਕ ਸਿੰਘ ਸੇਖੋਂ, ਪੁਸ਼ਪਿੰਦਰ ਕੁਮਾਰ ਵਿਰਦੀ, ਦਰਸ਼ਨ ਚੀਮਾ, ਬਲਜਿੰਦਰ ਸਿੰਘ ਤਰਨਤਾਰਨ, ਹਰਪ੍ਰੀਤ ਗਰੇਵਾਲ, ਰਣਵੀਰ ਟੂਸੇ, ਮਾਲਵਿੰਦਰ ਸਿੰਘ ਸੰਗਰੂਰ, ਕਰਮ ਸਿੰਘ ਰੋਪੜ, ਸਤਿਅਮ ਪ੍ਰਕਾਸ਼ ਮੋਗਾ, ਰਾਜਿੰਦਰ ਕੁਮਾਰ ਪਠਾਨਕੋਟ, ਅਮਰਜੀਤ ਕੁਮਾਰ ਹੁਸ਼ਿਆਰਪੁਰ, ਸੁਖਦੇਵ ਸਿੰਘ ਜਾਜਾ, ਸਤਨਾਮ ਸਿੰਘ ਤਰਨਤਾਰਨ,ਮੋਹਣ ਸਿੰਘ ਪੂਨੀਆ, ਫੁੰਮਣ ਸਿੰਘ ਕਾਠਗੜ੍ਹ, ਲਖਵੀਰ ਸਿੰਘ ਬਠਿੰਡਾ, ਦਰਸ਼ਨ ਸਿੰਘ ਸੰਧੂ,ਅਕਲ ਚੰਦ ਸਿੰਘ, ਕਰਨੈਲ ਫਿਲੌਰ, ਤਰਸੇਮ ਮਾਧੋਪੁਰੀ, ਕੁਲਦੀਪ ਵਾਲੀਆ,ਪੂਰਨ ਸਿੰਘ ਬਿਲਗਾ, ਬਲਵੀਰ ਸਿੰਘ ਗੁਰਾਇਆ, ਕੁਲਦੀਪ ਸਿੰਘ ਕੌੜਾ, ਪ੍ਰੇਮ ਖਲਵਾੜਾ ਆ ਗਿਆ ਦਲਵੀਰ ਸਿੰਘ, ਪ੍ਰੇਮ ਖਲਵਾੜਾ, ਵੇਦ ਰਾਜ, ਰਤਨ ਗੁਰਾਇਆ ਕੁਲਵਿੰਦਰ ਸਿੰਘ,ਹਰਮੇਸ਼ ਲਾਲ ਡੀ ਪੀ, ਪਰਮਜੀਤ ਸਿੰਘ, ਸਿਮਰਨਜੀਤ ਪਾਸਲਾ,
ਵੀ ਹਾਜ਼ਰ ਸਨ।