ਦਵਿੰਦਰ ਸਿੰਘ ਨੂੰ ਕਾਲਜ ਕਮੇਟੀ ਦਾ ਪ੍ਰਧਾਨ ਚੁਣਿਆ
ਰੋਪੜ, 15, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ )
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਰੋਪੜ ਵਿੱਚ ਪੀ ਐਸ ਯੂ ਦੀ ਕਮੇਟੀ ਦੀ ਚੋਣ ਪੀ ਐਸ ਯੂ ਦੇ ਜ਼ਿਲ੍ਹਾ ਪ੍ਰਧਾਨ ਰਾਣਾਪ੍ਰਤਾਪ ਰੰਗੀਲਪੁਰ ਦੀ ਮੌਜੂਦਗੀ ਵਿੱਚ ਕੀਤੀ ਗਈ, ਇਸ ਵਿੱਚ 21 ਮੈਂਬਰੀ ਕਮੇਟੀ ਚੁਣੀ ਗਈ, ਦਵਿੰਦਰ ਸਿੰਘ ਪੀ ਐਸ ਯੂ ਦਾ ਕਾਲਜ ਆਗੂ , ਦਿਲਜੀਤ ਕੌਰ ਮੀਤ ਪ੍ਰਧਾਨ , ਹਰਮਨਜੀਤ ਕੌਰ ਖ਼ਜਾਨਚੀ, ਜਤਿਨ ਸੈਕਟਰੀ, ਅਮਨਪ੍ਰੀਤ ਸਿੰਘ ਪ੍ਰੈਸ ਸਕੱਤਰ, ਬਲਜੋਤ ਕੌਰ ਨੂੰ ਮੁੱਖ ਮੈਂਬਰ ਚੁਣਿਆ ਗਿਆ ਚੋਣ ਉਪਰੰਤ ਫ਼ੈਸਲਾ ਕੀਤਾ ਗਿਆ ਕਿ ਸਿੱਖਿਆ ਨੀਤੀ 2020 ਨੂੰ ਰੱਦ ਕਰਾਉਣ ਲਈ ਸੰਘਰਸ਼ ਕਰਦੇ ਰਹਾਂਗੇ, ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਰੰਗੀਲਪੁਰ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਸਿਖਿਆ ਨੂੰ ਪ੍ਰਾਈਵੇਟ ਹੱਥਾਂ ਵਿੱਚ ਥੋਪ ਰਹੀ ਹੈ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਕਾਲਜਾਂ ਸਕੂਲਾਂ ਨੂੰ ਨਿੱਜੀਕਰਨ ਵੱਲ ਨੂੰ ਧੱਕਿਆ ਜਾ ਰਿਹਾ ਹੈ ਇਹ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਾਉਣ ਲਈ ਸਾਰੇ ਵਿਦਿਆਰਥੀ ਵਰਗ ਨੂੰ ਸੰਘਰਸ਼ ਕਰਨ ਦੀ ਲੋੜ ਹੈ ਇਸ ਮੌਕੇ ਕਾਲਜ ਪ੍ਰਧਾਨ ਦਵਿੰਦਰ ਸਿੰਘ ਅਤੇ ਜਤਿਨ ਵਰਮਾ ਨੇ ਨਵੀਂ ਸਿੱਖਿਆ ਨੀਤੀ ਰੱਦ ਕਰਨ ਲਈ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਾਂਗੇ ਤੇ ਪੰਜਾਬ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਜਦੋਂ ਤੱਕ ਰਾਖਵੇਂਕਰਨ ਕਰਨ ਦਾ ਕਾਨੂੰਨ ਨਹੀ ਬਣਦਾ ਸੰਘਰਸ਼ ਕਰਦੇ ਰਹਾਂਗੇ ਕਮੇਟੀ ਦੀ ਚੋਣ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਰੇ ਮੈਂਬਰ ਮੌਜੂਦ ਸਨ।