ਠੇਕੇ ਤੋਂ ਸ਼ਰਾਬ ਚੋਰੀ ਕਰਕੇ ਭੱਜੇ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

ਪੰਜਾਬ

ਠੇਕੇ ਤੋਂ ਸ਼ਰਾਬ ਚੋਰੀ ਕਰਕੇ ਭੱਜੇ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ


ਜਲੰਧਰ, 15 ਨਵੰਬਰ,ਬੋਲੇ ਪੰਜਾਬ ਬਿਊਰੋ :


ਸ਼ਹਿਰ ‘ਚ ਠੇਕੇ ਤੋਂ ਸ਼ਰਾਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਢਲ ਇਲਾਕੇ ਵਿੱਚ ਸਥਿਤ ਇੱਕ ਦੁਕਾਨ ਤੋਂ ਚੋਰਾਂ ਵੱਲੋਂ ਸ਼ਰਾਬ ਚੋਰੀ ਕਰ ਲਈ ਗਈ ਹੈ।
ਠੇਕੇ ਦੇ ਮੁਲਾਜ਼ਮ ਨੇ ਦੱਸਿਆ ਕਿ ਬਾਈਕ ਸਵਾਰ ਦੋ ਨੌਜਵਾਨ ਠੇਕੇ ‘ਤੇ ਆਏ ਅਤੇ ਸ਼ਰਾਬ ਦੀ ਬੋਤਲ ਲੈ ਲਈ। ਜਦੋਂ ਪੈਸੇ ਮੰਗੇ ਤਾਂ ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਦੋਵੇਂ ਚੋਰ ਕੁਝ ਦੂਰੀ ‘ਤੇ ਹੀ ਫੜੇ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਮੌਕੇ ‘ਤੇ ਪਹੁੰਚ ਕੇ ਦੋਵਾਂ ਚੋਰਾਂ ਨੂੰ ਹਿਰਾਸਤ ‘ਚ ਲੈ ਕੇ ਥਾਣੇ ਲੈ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।