ਮਾਂ ਨਾਲ ਨਾਨਕੇ ਆਏ ਬੱਚੇ ਦੀ ਛੱਤ ਉੱਤੋਂ ਡਿੱਗਣ ਕਾਰਨ ਮੌਤ

ਪੰਜਾਬ

ਮਾਂ ਨਾਲ ਨਾਨਕੇ ਆਏ ਬੱਚੇ ਦੀ ਛੱਤ ਉੱਤੋਂ ਡਿੱਗਣ ਕਾਰਨ ਮੌਤ


ਸਮਾਣਾ, 13 ਨਵੰਬਰ,ਬੋਲੇ ਪੰਜਾਬ ਬਿਊਰੋ :


ਮੁਹੱਲਾ ਘੜਾਮੀ ਪੱਤੀ ਵਿਖੇ ਨਾਨਕੇ ਘਰ ਆਏ ਬੱਚੇ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅਰਮਾਨ ਖਾਨ (11) ਪੁੱਤਰ ਬਿੰਦਰ ਖਾਨ ਵਾਸੀ ਪਿੰਡ ਨਾਗਾ ਖੇੜੀ (ਦਿੜਬਾ ) ਜੋ ਬੀਤੇ ਦਿਨੀਂ ਆਪਣੀ ਮਾਂ ਰਜੀਆ ਨਾਲ ਨਾਨਕੇ ਘਰ ਸਮਾਣਾ ਆਇਆ ਹੋਇਆ ਸੀ ਤੇ ਸਵੇਰੇ ਜਦੋਂ ਉਹ ਘਰ ਦੀ ਛੱਤ ’ਤੇ ਖੇਡ ਰਿਹਾ ਸੀ ਤਾਂ ਅਚਾਨਕ ਛੱਤ ਤੋਂ ਹੇਠਾਂ ਡਿੱਗਣ ਕਾਰਨ ਉਹ ਗੰਭੀਰ ਜਖਮੀ ਹੋ ਗਿਆ।
ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਰਮਾਨ ਖਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।

Leave a Reply

Your email address will not be published. Required fields are marked *