ਪਹਿਲੀ ਵਾਰ ਧਾਮੀ ਹੋਏ ਗਰਮ ਵਿਰੋਧੀਆਂ ਨੂੰ ਸੁਣਾਈਆ ਤਤੀਆ ਤਤੀਆ

ਪੰਜਾਬ

ਪਹਿਲੀ ਵਾਰ ਧਾਮੀ ਹੋਏ ਗਰਮ ਵਿਰੋਧੀਆਂ ਨੂੰ ਸੁਣਾਈਆ ਤਤੀਆ ਤਤੀਆ

ਅੰਮ੍ਰਿਤਸਰ 12 ਨਵੰਬਰ ,ਬੋਲੇ ਪੰਜਾਬ ਬਿਊਰੋ :

ਅਕਸਰ ਸ਼ਾਤ ਰਹਿਣ ਵਾਲੇ ਅਤੇ ਚਿਹਰੇ ਤੇ ਹਲਕੀ ਮੁਸਕੁਰਾਹਟ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਪਹਿਲੀ ਵਾਰ ਪ੍ਰੈਸ ਮਿਲਣੀ ਦੌਰਾਨ ਤਲਖ਼ ਹੋਏ ਤੇ ਉਹਨਾਂ ਵਿਰੋਧੀ ਧਿਰ ਵਲੋਂ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਬਿਆਨ ਬਾਜ਼ੀ ਨੂੰ ਲੈ ਕੇ ਤਤੀਆ ਤਤੀਆ ਸੁਣਾ ਕੇ ਨਿਹਾਲ ਕਰ ਦਿੱਤਾ। ਦਰਅਸਲ ਐਡਵੋਕੇਟ ਧਾਮੀ ਬਾਰੇ ਵਿਰੋਧੀ ਧਿਰ ਖਾਸ ਕਰ ਸੁਧਾਰ ਲਹਿਰ ਵਾਲੇ ਬਿਆਨ ਦੇ ਰਹੇ ਸਨ ਕਿ ਐਡਵੋਕੇਟ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਵਿਦਵਾਨਾਂ ਦੀ ਰਾਏ ਲੈਣ ਲਈ ਬੁਲਾਈ ਮੀਟਿੰਗ ਵਿਚ ਬਿਨ ਬੁਲਾਏ ਗਏ ਸਨ। ਇਸ ਦੇ ਜਵਾਬ ਵਿਚ ਐਡਵੋਕੇਟ ਧਾਮੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਲੋਂ ਸੱਦਾ ਮਿਲਿਆ ਸੀ। ਉਹਨਾਂ ਵਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਪਤ ਮੁਲਾਕਾਤਾਂ ਬਾਰੇ ਚਲਦੀ ਚਰਚਾ ਦਾ ਜਵਾਬ ਦਿੰਦੇ ਐਡਵੋਕੇਟ ਧਾਮੀ ਨੇ ਕਿਹਾ ਕਿ ਬਤੌਰ ਪ੍ਰਧਾਨ ਸ੍ਰੋਮਣੀ ਕਮੇਟੀ ਜਥੇਦਾਰ ਸਾਹਿਬਾਨ ਨਾਲ ਉਹਨਾਂ ਮਰਿਯਾਦਾ ਨਾਲ ਸਬੰਧਤ ਅਨੇਕ ਮਸਲਿਆਂ ਬਾਰੇ ਵਿਚਾਰ ਕਰਨੀ ਹੁੰਦੀ ਹੈ। ਅਸੀਂ ਅਕਸਰ ਗੁਰਮਤਿ ਸਮਾਗਮਾਂ ਵਿਚ ਮਿਲਦੇ ਹੈ ਤੇ ਵੱਖ ਵੱਖ ਪੰਥਕ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਹਾਂ। ਇਹ ਮੀਟਿੰਗਾਂ ਗੁਪਤ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਜੇ ਜਥੇਦਾਰ ਸਾਹਿਬ ਨਾਲ ਉਹਨਾਂ ਜਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕਿਸੇ ਸਮੇਂ ਕੋਈ ਵਿਚਾਰ ਕਰ ਲਿਆ ਤਾਂ ਇਸ ਵਿਚ ਗਲਤ ਕੀ ਹੈ। ਕਲ ਸੁਧਾਰ ਲਹਿਰ ਵਾਲੇ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਮਿਲੇ ਸਨ ਤੇ ਕਰੀਬ ਢਾਈ ਘੰਟੇ ਜਥੇਦਾਰ ਦੇ ਨਾਲ ਸਨ ਕੀ ਇਹ ਵੀ ਗੁਪਤ ਮੀਟਿੰਗ ਹੈ। ਉਹਨਾਂ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਸ ਨਾਲ ਪੰਥ ਦਾ ਨੁਕਸਾਨ ਹੋਵੇ।

Leave a Reply

Your email address will not be published. Required fields are marked *