ਸੀ ਈ ਪੀ ਪ੍ਰੋਜੈਕਟ ਦੀ ਭੇਟ ਚੜ੍ਹਿਆ ਸਕੂਲੀ ਸਿਲੈਬਸ
ਰੂਪਨਗਰ,12, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਵਾਲੀ ਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਵਲੋ ਬਣਾਈ ਹੋਈ ਨਵੀ ਸਿੱਖਿਆ ਨੀਤੀ 2020 ਨੂੰ ਧੜੱਲੇ ਨਾਲ ਪੰਜਾਬ ਵਿੱਚ ਬਿਨਾਂ ਸੋਚ ਵਿਚਾਰ ਤੋ ਲਾਗੂ ਕਰ ਰਹੀ ਹੈ। ਜਦੋ ਕਿ ਡੀ ਟੀ ਐੱਫ ਪੰਜਾਬ ਵਲੋ ਇਹ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਆਪਣੀ ਵੱਖਰੀ ਸਿੱਖਿਆ ਨੀਤੀ ਬਣਾਏ। ਕੇਂਦਰ ਦੀ ਸਿੱਖਿਆ ਨੀਤੀ ਰਾਹੀ ਛੋਟੇ ਸਕੂਲਾਂ ਨੂੰ ਵੱਡੇ ਸਕੂਲਾਂ ਵਿੱਚ ਮਰਜ ਕੀਤਾ ਜਾਵੇਗਾ। ਜਿਸ ਕਾਰਨ ਪ੍ਰਾਇਮਰੀ ਪੱਧਰ ਦਗ ਵਿਦਿਆਰਥੀਆਂ ਨੂੰ ਦੂਰ ਦੇ ਸਕੂਲਾਂ ਵਿੱਚ ਪੜ੍ਹਨ ਲਈ ਜਾਣ ਵਾਸਤੇ ਮਜਬੂਰ ਹੋਣਾ ਪਵੇਗਾ। ਕੇਂਦਰ ਦੀ ਨਵੀ ਸਿੱਖਿਆ ਨੀਤੀ ਨਾਲ ਸਿੱਖਿਆ ਵਿਭਾਗ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਜਾੜਾ ਹੋਵੇਗਾ। ਇਸ ਸਿੱਖਿਆ ਨੀਤੀ ਦਾ ਪ੍ਰੋਜੈਕਟ ਸੀ ਈ ਪੀ ਹੈ ਜਿਸ ਰਾਹੀ ਪੰਜਾਬ ਦੇ ਸਕੂਲਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਗਿਆਨ ਚੰਦ ਨੇ ਦੱਸਿਆ ਹੈ ਕਿ ਸੀ ਈ ਪੀ ਦੇ ਨਾਮ ਤੇ ਅਧਿਕਾਰੀਆਂ ਵਲੋ ਅਧਿਆਪਕਾਂ ਨੂੰ ਜੁਬਾਨੀ ਛੁੱਟੀ ਲੈਣ ਤੇ ਰੋਕ ਲਾਈ ਜਾ ਰਹੀ ਹੈ। ਤੀਸਰੀ,ਛੇਵੀਂ ਤੇ ਨੌਵੀ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਕਿਤਾਬਾਂ ਤੋ ਬਿਨਾਂ ਪ੍ਰੋਜੈਕਟਰ ਦੇ ਸਾਹਮਣੇ ਬਿਠਾਇਆ ਜਾ ਰਿਹਾ ਤਾ ਜੋ ਕੋਮੀ ਸਰਵੇਖਣ ਵਿੱਚ ਪੰਜਾਬ ਇੱਕ ਨੰਬਰ ਤੇ ਆ ਜਾਵੇ। ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝੇ ਬਿਨਾਂ ਸਰਕਾਰ ਝੂਠੇ ਅਕੰੜਿਆ ਦੀ ਖੇਡ, ਖੇਡ ਰਹੀ ਹੈ। ਇੱਕ ਪਾਸੇ ਅਧਿਆਪਕਾਂ ਤੋ ਗੈਰ-ਵਿੱਦਿਅਕ ਕੰਮ ਲਗਾਤਾਰ ਲਏ ਜਾ ਰਹੇ ਹਨ ਦੂਜੇ ਪਾਸੇ ਪ੍ਰੋਜੈਕਟ ਚਲਾਏ ਜਾ ਰਹੇ। ਪ੍ਰਾਇਮਰੀ ਸਕੂਲਾਂ ਵਿੱਚ ਬਹੁਤ ਸਾਰੇ ਅਧਿਆਪਕ ਸਿੰਗਲ ਹੀ ਪੜ੍ਹਾ ਰਹੇ ਹਨ ਤੇ ਬਿਨਾਂ ਪੂਰੇ ਅਧਿਆਪਕਾਂ ਤੋ ਕਿਸ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰ ਰਹੀ ਪੰਜਾਬ ਸਰਕਾਰ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਅਧਿਆਪਕਾਂ ਨੂੰ ਪ੍ਰੋਜੈਕਟਾਂ ਦੇ ਨਾਮ ਤੇ ਡਰਾਏਗੀ ਜਾ ਸਸਪੈਂਡ ਕਰੇਗੀ ਫਿਰ ਸਰਕਾਰ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ।