ਦੇਹਰਾਦੂਨ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ, 6 ਵਿਦਿਆਰਥੀਆਂ ਦੀ ਮੌਤ

ਨੈਸ਼ਨਲ

ਦੇਹਰਾਦੂਨ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ, 6 ਵਿਦਿਆਰਥੀਆਂ ਦੀ ਮੌਤ


ਦੇਹਰਾਦੂਨ, 12 ਨਵੰਬਰ,ਬੋਲੇ ਪੰਜਾਬ ਬਿਊਰੋ :


ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਇਨੋਵਾ ਕਾਰ ਵਿਚਾਲੇ ਹੋਈ ਟੱਕਰ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਇੱਕ ਜ਼ਖਮੀ ਹੈ। ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਨੁਕਸਾਨੇ ਵਾਹਨ ‘ਚੋਂ ਲਾਸ਼ਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਕਾਰ ‘ਚ ਸਵਾਰ ਸਾਰੇ ਵਿਦਿਆਰਥੀ ਸਨ।
ਜਾਣਕਾਰੀ ਅਨੁਸਾਰ ਦੇਰ ਰਾਤ ਓ.ਐਨ.ਜੀ.ਸੀ ਚੌਕ ਵਿਖੇ ਇੱਕ ਟਰੱਕ ਅਤੇ ਇਨੋਵਾ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਨੁਕਸਾਨੀ ਕਾਰ ‘ਚੋਂ 5 ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਦੂਨ ਹਸਪਤਾਲ ਅਤੇ ਇਕ ਦੀ ਲਾਸ਼ ਨੂੰ ਮਹੰਤ ਇੰਦਰੇਸ਼ ਹਸਪਤਾਲ ਪਹੁੰਚਾਇਆ।ਮ੍ਰਿਤਕਾਂ ਵਿੱਚ ਕੁਝ ਵਿਦਿਆਰਥੀ ਦਿੱਲੀ ਅਤੇ ਕੁਝ ਹਿਮਾਚਲ ਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।