ਵਿਦਿਆਰਥੀਆਂ ਨੂੰ ਕਿੱਤਾ ਮੁਖੀ ਅਗਵਾਈ ਦੇਣ ਲਈ ਛੋਟੇ ਅਤੇ ਘਰੇਲੂ ਉਦਯੋਗਾਂ ਦੀ ਵਿਵਹਾਰਿਕ ਜਾਣਕਾਰੀ ਦੇਣਾ ਲਾਹੇਵੰਦ: ਡਾ: ਜੱਗਾ ਸਿੰਘ ਪ੍ਰਿੰਸੀਪਲ ਸਸਸਸ ਕਪੂਰੀ
ਰਾਜਪੁਰਾ 12 ਨਵੰਬਰ ,ਬੋਲੇ ਪੰਜਾਬ ਬਿਊਰੋ :
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੀ ਦੇ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮਵਰਕ (ਐੱਨ.ਐੱਸ.ਕਿਊ.ਐਫ.) ਸਟਰੀਮ ਦੇ ਆਟੋਮੋਬਾਈਲ ਦੇ ਵਿਦਿਆਰਥੀਆਂ ਨੂੰ ਇਕ ਰੋਜ਼ਾ ਟ੍ਰੇਨਿੰਗ ਲਈ ਸੈਣੀ ਮੋਟਰ ਪਟਿਆਲਾ ਵਰਕਸ਼ਾਪ ਵਿਖੇ ਪ੍ਰਿੰਸੀਪਲ ਡਾ. ਜੱਗਾ ਸਿੰਘ ਦੀ ਅਗਵਾਈ ਵਿਚ ਲਿਜਾਇਆ ਗਿਆ। ਸੈਣੀ ਵਰਕਸ਼ਾਪ ਦੇ ਸੰਚਾਲਕ ਨੇ ਬੱਚਿਆ ਨੂੰ ਬੜੇ ਚੰਗੇ ਢੰਗ ਨਾਲ ਸਮੁੱਚੀ ਵਰਕਸ਼ਾਪ ਦੀ ਵਿਜ਼ਟ ਕਰਵਾਈ ਅਤੇ ਭਵਿੱਖ ਵਿਚ ਸਵੈ ਰੋਜ਼ਗਾਰ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨਾਲ ਮਨਜੀਤ ਸਿੰਘ ਲੈਕਚਰਾਰ ਪੰਜਾਬੀ, ਵੋਕੇਸ਼ਨਲ ਟੀਚਰ ਗੁਰਪ੍ਰਤਾਪ ਸਿੰਘ, ਸਤਗੁਰ ਸਿੰਘ, ਜਸਕਰਨ ਸਿੰਘ ਵੀ ਵਿਜਟ ਤੇ ਵਿਦਿਆਰਥੀਆਂ ਨਾਲ ਗਏ।।