ਅੰਕੜਿਆਂ ਦੇ ਫ਼ਰਜ਼ੀਵਾੜੇ ਦੀ ਭੇਂਟ ਚਾੜ੍ਹੇ ਜਾ ਰਹੇ ਹਨ ਬੱਚੇ ਅਤੇ ਅਧਿਆਪਕ:- ਰਵਿੰਦਰ ਸਿੰਘ ਪੱਪੀ
ਅਧਿਆਪਕਾਂ ਨੂੰ ਮੁਅੱਤਲ ਕਰਨਾ ਹਿਟਲਰਸ਼ਾਹੀ:- ਮਨਪ੍ਰੀਤ ਸਿੰਘ ਗੋਸਲਾਂ
ਮੁਹਾਲੀ 12 ਨਵੰਬਰ ,ਬੋਲੇ ਪੰਜਾਬ ਬਿਊਰੋ :
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ , ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ ਨੇ ਸੀ ਈ ਪੀ ਪ੍ਰੋਜੈਕਟ ਅਧੀਨ ਸਰਵੇ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਧੜਾਧੜ ਮੁਅਤਲੀਆਂ ਵਰਗੇ ਹਿਟਲਰਸ਼ਾਹੀ ਫੈਂਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਆਗੂਆ ਨੇ ਕਿਹਾ ਹੈ ਕਿ ਬੱਚਿਆਂ ਨੂੰ ਅਸਲ ਸਿੱਖਿਆ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਤੇ ਸਿਰਫ਼ ਅੰਕੜਿਆਂ ਦਾ ਫ਼ਰਜ਼ੀਵਾੜਾ ਸਿਰਜਿਆ ਜਾ ਰਿਹਾ ਹੈ ਤੇ ਬੱਚਿਆਂ ਨੂੰ ਸਿਲੇਬਸ ਤੋਂ ਦੂਰ ਕੀਤਾ ਜਾ ਰਿਹਾ ਹੈ। ਯਾਦ ਰਹੇ ਪਹਿਲਾਂ ਵੀ ਇਸ ਤਰ੍ਹਾਂ ਦੇ ਬੀਤੇ ਸਮੇਂ ਵਿੱਚ ਬਹੁਤ ਪ੍ਰੋਜੈਕਟ ਚਲਾਏ ਗਏ ਪਰ ਨਤੀਜ਼ਾ ਜ਼ੀਰੋ ਹੀ ਰਿਹਾ ਤੇ ਉਲਟਾ ਬੱਚਿਆਂ ਦਾ ਘਾਂਣ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਨੇ ਸਿੱਖਿਆ ਦਾ ਪੂਰੀ ਤਰ੍ਹਾਂ ਬੇੜਾ ਗ਼ਰਕ ਕਰ ਦਿੱਤਾ ਹੈ ਤੇ ਸਿਰਫ਼ ਅੰਕੜਿਆਂ ਵਿੱਚ ਮੋਹਰੀ ਦਿਸਣ ਤੇ ਰਾਜਨੀਤਕ ਲਾਭ ਲਈ ਸਿੱਖਆ ਦੀ ਬ੍ਲੀ ਲਈ ਜਾ ਰਹੀ ਹੈ। ਓਹਨਾ ਇਸ ਸਮੇਂ ਮੰਗ ਕੀਤੀ ਕਿ ਸੀ ਈ ਪੀ ਅਧੀਨ ਅਧਿਆਪਕਾਂ ਦੀਆਂ ਕੀਤੀਆਂ ਮੁਅਤਲੀਆਂ ਨੂੰ ਰੱਦ ਕੀਤਾ ਜਾਵੇ ਨਹੀਂ ਤਾਂ ਬਾਕੀ ਅਧਿਆਪਕ ਜਥੇਬੰਦੀਆਂ ਨੂੰ ਨਾਲ ਲੈਕੇ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਚਰਨਜੀਤ ਸਿੰਘ, ਸਤਵਿੰਦਰ ਕੌਰ,ਵੀਨਾ ਕੁਮਾਰੀ,ਹਰਪ੍ਰੀਤ ਸਿੰਘ ਭਜੌਲੀ,ਸੰਦੀਪ ਸਿੰਘ,ਰਾਕੇਸ਼ ਕੁਮਾਰ ,ਗੁਰਮਨਜੀਤ ਸਿੰਘ,ਸਰਦੂਲ ਸਿੰਘ,ਨਵਕਿਰਨ ਖੱਟੜਾ,ਗੁਰਪ੍ਰੀਤ ਸਿੰਘ, ਅਰਵਿੰਦਰ ਸਿੰਘ,ਗੁਲਜੀਤ ਸਿੰਘ,ਵੇਦ ਪ੍ਰਕਾਸ਼, ਮਨੋਜ ਕੁਮਾਰ,ਪਵਨ ਕੁਮਾਰ,ਵਰਿੰਦਰ ਸਿੰਘ,ਮਾਨ ਸਿੰਘ,ਹਰਪ੍ਰੀਤ ਧਰਮਗੜ੍ਹ,ਬਲਜੀਤ ਸਿੰਘ,ਦਰਸ਼ਨ ਸਿੰਘ,ਕੁਲਵਿੰਦਰ ਸਿੰਘ,ਗੁਰਵੀਰ ਸਿੰਘ ਮਨਿੰਦਰ ਸਿੰਘ ਛੱਤ, ਆਦਿ ਸਾਥੀ ਹਾਜ਼ਰ ਰਹੇ