ਛੱਤੀਸਗੜ੍ਹ ‘ਚ ਜੰਗਲੀ ਹਾਥੀਆਂ ਵੱਲੋਂ ਝੌਂਪੜੀ ‘ਤੇ ਹਮਲਾ, ਦੋ ਬੱਚਿਆਂ ਦੀ ਜਾਨ ਗਈ

ਨੈਸ਼ਨਲ

ਛੱਤੀਸਗੜ੍ਹ ‘ਚ ਜੰਗਲੀ ਹਾਥੀਆਂ ਵੱਲੋਂ ਝੌਂਪੜੀ ‘ਤੇ ਹਮਲਾ, ਦੋ ਬੱਚਿਆਂ ਦੀ ਜਾਨ ਗਈ


ਰਾਏਪੁਰ, 11 ਨਵੰਬਰ,ਬੋਲੇ ਪੰਜਾਬ ਬਿਊਰੋ :


ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ’ਚ ਜੰਗਲੀ ਹਾਥੀਆਂ ਦੇ ਝੁੰਡ ਦੇ ਹਮਲੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਰਾਤ ਨੂੰ ਰਾਮਾਨੁਜਨਗਰ ਜੰਗਲਾਤ ਰੇਂਜ ਦੇ ਮਹੇਸ਼ਪੁਰ ਪਿੰਡ ਨੇੜੇ ਟੋਂਗਤਈਆ ਪਹਾੜੀ ’ਤੇ ਵਾਪਰੀ। ਉਨ੍ਹਾਂ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਪਾਂਡੋ ਕਬੀਲੇ ਨਾਲ ਸਬੰਧਤ ਦਿਸ਼ੂ (11) ਅਤੇ ਉਸ ਦੀ ਭੈਣ ਕਾਜਲ (5) ਵਜੋਂ ਹੋਈ ਹੈ। 
ਮੁੱਢਲੀ ਜਾਣਕਾਰੀ ਮੁਤਾਬਕ 11 ਹਾਥੀਆਂ ਦੇ ਝੁੰਡ ਨੇ ਪਹਾੜੀ ’ਤੇ ਬਣੀ ਝੌਂਪੜੀ ’ਤੇ ਹਮਲਾ ਕਰ ਦਿਤਾ। ਅਧਿਕਾਰੀ ਨੇ ਦਸਿਆ ਕਿ ਮਾਪੇ ਭੱਜਣ ’ਚ ਕਾਮਯਾਬ ਹੋ ਗਏ ਪਰ ਹਾਥੀਆਂ ਦੇ ਹਮਲੇ ’ਚ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਜੰਗਲਾਤ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ। 
ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 25-25 ਹਜ਼ਾਰ ਰੁਪਏ ਦੀ ਤੁਰਤ ਰਾਹਤ ਦਿਤੀ ਗਈ ਹੈ ਅਤੇ ਬਾਕੀ 5.75 ਲੱਖ ਰੁਪਏ ਦਾ ਮੁਆਵਜ਼ਾ ਰਸਮੀ ਕਾਰਵਾਈਆਂ ਤੋਂ ਬਾਅਦ ਵੰਡਿਆ ਜਾਵੇਗਾ। ਉਨ੍ਹਾਂ ਦਸਿਆ ਕਿ ਹਮਲੇ ਤੋਂ ਬਾਅਦ ਪਹਾੜੀ ’ਤੇ ਸਥਿਤ ਚਾਰ ਹੋਰ ਝੌਂਪੜੀਆਂ ਖਾਲੀ ਕਰ ਦਿਤੀਆਂ ਗਈਆਂ ਅਤੇ ਵਸਨੀਕ ਪ੍ਰੇਮ ਨਗਰ ਚਲੇ ਗਏ।

Leave a Reply

Your email address will not be published. Required fields are marked *