ਜੇਡਬਲਿਯੂ ਮੈਰੀਅਟ ਲੁਧਿਆਣਾ ਦਾ ਉਦਘਾਟਨ ਹੋਇਆ

ਪੰਜਾਬ

ਲਗਜ਼ਰੀ ਪ੍ਰਾਹੁਣਚਾਰੀ ਵਿੱਚ ਨਵੇਂ ਮਾਪਦੰਡ ਸਥਾਪਤ ਹੋਣਗੇ



ਚੰਡੀਗੜ੍ਹ, 9 ਨਵੰਬਰ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ):

ਗ੍ਰੇ ਗਰੁੱਪ ਅਤੇ ਮੈਰੀਅਟ ਇੰਟਰਨੈਸ਼ਨਲ ਨੇ ਲਗਜ਼ਰੀ ਪ੍ਰਾਹੁਣਚਾਰੀ ਖੇਤਰ ਵਿੱਚ ਜੇਡਬਲਯੂ ਮੈਰੀਅਟ, ਲੁਧਿਆਣਾ ਖੋਲ੍ਹਣ ਦਾ ਐਲਾਨ ਕੀਤਾ ਹੈ। ਮੈਰੀਅਟ ਲੁਧਿਆਣਾ ਵਿੱਚ 160 ਡਿਜ਼ਾਈਨਰ ਕਮਰੇ ਅਤੇ ਵਿਸ਼ਾਲ ਦਾਅਵਤ ਦੀਆਂ ਥਾਵਾਂ ਹੋਣਗੀਆਂ ਤੇ ਇੱਥੇ ਰਿਜੋਰਟ ਵਾਲੀ ਫੀਲਿੰਗ ਮਿਲੇਗੀ।


ਗ੍ਰੇ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਇੰਦਰ ਰਾਜ ਸਿੰਘ ਨੇ ਕਿਹਾ ਕਿ ਜੇਡਬਲਯੂ ਮੈਰੀਅਟ ਲੁਧਿਆਣਾ ਦੇ ਸਥਾਨਕ ਲੋਕਾਂ ਅਤੇ ਮੁਸਾਫਰਾਂ, ਦੋਵਾਂ ਲਈ ਸ਼ਾਨਦਾਰ ਮੰਜ਼ਿਲ ਬਣਨ ਲਈ ਤਿਆਰ ਹੈ। ਇਸ ਸੰਪੱਤੀ ਵਿੱਚ ਵਧੀਆ ਖਾਣੇ, ਰੈਸਟੋਰੈਂਟ, ਲਾਉਂਜ ਬਾਰ, ਸਵਿਮਿੰਗ ਪੂਲ ਅਤੇ ਲਾਬੀ ਲੌਂਜ ਸ਼ਾਮਲ ਹੋਣਗੇ। ਗ੍ਰੇ ਗਰੁੱਪ ਨੇ ਵਿਸ਼ਵ-ਪੱਧਰੀ ਸਹੂਲਤਾਂ ਵਾਲੇ ਮੈਂਬਰਸ਼ਿਪ ਅਧਾਰਤ ਲਗਜ਼ਰੀ ਕਲੱਬ ਵੀ ਲਾਂਚ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।