ਬੈੱਡ ਅਤੇ ਫਰਿੱਜ ਦੇ ਨਾਲ-ਨਾਲ ਹੋਰ ਜਰੂਰੀ ਵਸਤਾਂ ਲੋੜਵੰਦ ਪਰਿਵਾਰ ਨੂੰ ਸਹਿਯੋਗ ਵੱਜੋਂ ਦਿੱਤੀਆਂ : ਰੋਟੇਰੀਅਨ ਵਿਮਲ ਜੈਨ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ
ਰਾਜਪੁਰਾ 10ਨਵੰਬਰ ,ਬੋਲੇ ਪੰਜਾਬ ਬਿਊਰੋ :
ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਰੋਟੇਰੀਅਨ ਵਿਮਲ ਜੈਨ ਪ੍ਰਧਾਨ ਅਤੇ ਸੰਜੀਵ ਮਿੱਤਲ ਫਾਊਂਡਰ ਚੇਅਰਮੈਨ ਰੋਟਰੀ ਪ੍ਰਾਇਮ ਅਤੇ ਮੈਂਬਰਾਂ ਨੇ ਲੋੜਵੰਦ ਪਰਿਵਾਰ ਦੀ ਘਰੇਲੂ ਜਰੂਰਤਾਂ ਦਾ ਸਮਾਨ ਦੇ ਕੇ ਸਹਾਇਤਾ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੋਟੇਰੀਅਨ ਜਿਤੇਨ ਸਚਦੇਵਾ ਨੇ ਦੱਸਿਆ ਕਿ ਪਿਛਲੇ ਦਿਨੀ ਦਿਵਾਲੀ ਤੋਂ ਇੱਕ ਦਿਨ ਬਾਅਦ ਦੁਰਗਾ ਮੰਦਰ ਨਜਦੀਕ ਸਮੀਰ ਕੁਮਾਰ ਅਤੇ ਪਰਿਵਾਰ ਦਾ ਘਰ ਅੱਗ ਨਾਲ ਸੜ੍ਹ ਗਿਆ ਸੀ। ਘਰ ਵਿੱਚ ਪਿਆ ਸਾਰਾ ਸਮਾਨ ਵੀ ਸੜ੍ਹਣ ਕਾਰਨ ਘਰ ਦਾ ਗੁਜਾਰਾ ਵੀ ਔਖਾ ਹੋਇਆ ਪਿਆ ਸੀ। ਇਸ ਤੇ ਰੋਟਰੀ ਕਲੱਬ ਪ੍ਰਾਇਮ ਨੇ ਆਪਣੀ ਨੈਤਿਕ ਅਤੇ ਸਮਾਜਿਕ ਜਿੰਮੇਵਾਰੀ ਸਮਝਦਿਆਂ ਸਮੀਰ ਕੁਮਾਰ ਅਤੇ ਉਹਨਾਂ ਦੇ ਪਰਿਵਾਰ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ। ਜਿਤੇਨ ਸਚਦੇਵਾ ਨੇ ਦੱਸਿਆ ਕਿ ਰੋਟੇਰੀਅਨ ਵਿਮਲ ਜੈਨ ਪ੍ਰਧਾਨ ਦੀ ਅਗਵਾਈ ਵਿੱਚ ਪੀੜਿਤ ਪਰਿਵਾਰ ਨੂੰ ਜਰੂਰੀ ਲੋੜੀਂਦਾ ਸਮਾਨ ਜਿਸ ਵਿੱਚ ਬੈੱਡ, ਅਲਮਾਰੀ, ਗੱਦੇ, ਚੱਦਰਾਂ, ਫਰਿੱਜ ਅਤੇ ਹੋਰ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਗਿਆ। ਰੋਟੇਰੀਅਨ ਵਿਮਲ ਜੈਨ ਨੇ ਕਿਹਾ ਕਿ ਇਹ ਪੀੜਿਤ ਪਰਿਵਾਰ ਤੇ ਕੋਈ ਅਹਿਸਾਨ ਨਹੀਂ ਸਗੋਂ ਸਮਾਜ ਲਈ ਪ੍ਰੇਰਨਾ ਹੈ ਕਿ ਲੋੜਵੰਦ ਦੀ ਮੌਕੇ ਤੇ ਮਦਦ ਕਰਨਾ ਹੀ ਸੇਵਾ ਹੈ।
ਇਸ ਮੌਕੇ ਰੋਟੇਰੀਅਨ ਲਲਿਤ ਕੁਮਾਰ ਲਵਲੀ ਸਕੱਤਰ, ਰੋਟੇਰੀਅਨ ਡਾ: ਸੰਦੀਪ ਸਿੱਕਾ, ਰੋਟੇਰੀਅਨ ਸੁਮਿਤ ਮਹਿਤਾ, ਸਚਿਨ ਮਿੱਤਲ, ਰੋਟੇਰੀਅਨ ਰਾਜਿੰਦਰ ਸਿੰਘ ਚਾਨੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।