ਕੰਡਕਟਰ ਬੱਸਾਂ ‘ਚ ਡਰਾਈਵਰ ਨਾਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ, ਪੀਆਰਟੀਸੀ ਵੱਲੋਂ ਨਵਾਂ ਹੁਕਮ ਜਾਰੀ

ਚੰਡੀਗੜ੍ਹ

ਕੰਡਕਟਰ ਬੱਸਾਂ ‘ਚ ਡਰਾਈਵਰ ਨਾਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ, ਪੀਆਰਟੀਸੀ ਵੱਲੋਂ ਨਵਾਂ ਹੁਕਮ ਜਾਰੀ


ਚੰਡੀਗੜ੍ਹ, 9 ਨਵੰਬਰ,ਬੋਲੇ ਪੰਜਾਬ ਬਿਊਰੋ :


ਪੀਆਰਟੀਸੀ ਵੱਲੋਂ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਮੁਤਾਬਕ ਹੁਣ ਪੀ.ਆਰ.ਟੀ.ਸੀ. ਦੇ ਕੰਡਕਟਰ ਡਰਾਈਵਰ ਨਾਲ ਅਗਲੀ ਸੀਟ ‘ਤੇ ਨਹੀਂ ਬੈਠ ਸਕਣਗੇ। ਕੰਡਕਟਰਾਂ ਨੂੰ ਪਿਛਲੇ ਪਾਸੇ ਖਿੜਕੀ ਦੇ ਨਾਲ ਵਾਲੀ ਸੀਟ ‘ਤੇ ਬੈਠਣਾ ਹੋਵੇਗਾ।ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਦਫ਼ਤਰ ਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੀਆਰਟੀਸੀ ਕੰਡਕਟਰ ਆਪਣੀ ਡਿਊਟੀ ਦੌਰਾਨ ਮੋਟਰ ਵਹੀਕਲ ਐਕਟ ਦੀ ਧਾਰਾ ਤਹਿਤ ਨਿਰਧਾਰਤ ਸੀਟਾਂ ’ਤੇ ਨਹੀਂ ਬੈਠਦੇ। ਕਈ ਲੋਕ ਬੱਸਾਂ ਵਿੱਚ ਇੰਜਣ ਵਾਲੀ ਸੀਟ ਜਾਂ ਡਰਾਈਵਰ ਦੇ ਨੇੜੇ ਬੈਠੇ ਪਾਏ ਜਾਂਦੇ ਹਨ।ਇਸ ਕਾਰਨ ਕੰਡਕਟਰ ਬੱਸਾਂ ਤੋਂ ਉਤਰਨ ਜਾਂ ਚੜ੍ਹਨ ਸਮੇਂ ਧਿਆਨ ਨਹੀਂ ਦਿੰਦੇ। ਇਸ ਕਾਰਨ ਹਾਦਸੇ ਦਾ ਡਰ ਵੀ ਬਣਿਆ ਹੋਇਆ ਹੈ।
ਇਸ ਸਬੰਧੀ ਮੁੱਖ ਦਫ਼ਤਰ ਵੱਲੋਂ ਪਹਿਲਾਂ ਵੀ ਹੁਕਮ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਸਨ। ਪਰ ਕੰਡਕਟਰਾਂ ਵੱਲੋਂ ਉਪਰੋਕਤ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਇਸ ਲਈ ਦੁਬਾਰਾ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਕੰਡਕਟਰ ਡਿਊਟੀ ਦੌਰਾਨ ਬੱਸ ਦੀ ਪਹਿਲੀ ਸੀਟ ‘ਤੇ ਜਾਂ ਇੰਜਣ ‘ਤੇ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠਾ ਪਾਇਆ ਗਿਆ ਤਾਂ ਉਨ੍ਹਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *