ਬੀ ਬੀ ਐਮ ਬੀ ਵਿੱਚ ਖਾਲੀ ਪਈਆਂ ਦਰਜਾ ਚਾਰ ਅਸਾਮੀਆਂ ਅਧੀਨ ਲਿਆ ਕੇ ਡੈਲੀਵੇਜ ਕਿਰਤੀਆਂ ਨੂੰ ਬਿਨਾਂ ਸ਼ਰਤ ਪੱਕਾ ਕਿੱਤਾ ਜਾਵੇ
ਨੰਗਲ,8, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਬੀ ਬੀ ਐਮ ਬੀ ਡੈਲੀਵੇਜ ਯੂਨੀਅਨ ਦੀ ਮੀਟਿੰਗ ਪ੍ਰਧਾਨ ਰਾਜਵੀਰ ਸਿੰਘ ਦੀ ਪ੍ਰਧਾਨਗੀ ਹੇਠ ਸ਼ਾਮ ਲਾਲ ਟੈਂਕੀ ਨੰਗਲ ਵਿਖ਼ੇ ਕੀਤੀ ਗਈ। ਜਿਸ ਵਿਚ ਯੂਨੀਅਨ ਆਗੂਆਂ ਅਤੇ ਸਮੂਹ ਕਿਰਤੀਆਂ ਨੇ ਹਿੱਸਾ ਲਿਆ। ਯੂਨੀਅਨ ਪ੍ਰਧਾਨ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀ ਬੀ ਐਮ ਬੀ ਵਿਭਾਗ ਵਿਚ ਦਰਜਾ ਚਾਰ ਦੀਆਂ ਸੈਂਕੜੇ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਵੀ ਡੈਲੀਵੇਜ ਕਿਰਤੀਆਂ ਪੱਕਾ ਕਰਨਾ ਤਾਂ ਦੂਰ ,ਡੈਲੀਵੇਜ ਕਿਰਤੀਆਂ ਨੂੰ ਲਗਾਤਾਰ ਕੰਮ ਵੀ ਨਹੀਂ ਦਿਤਾ ਜਾ ਰਿਹਾ ਹੈ ।ਬੀ ਬੀ ਐਮ ਬੀ ਵਿਭਾਗ ਵਲੋਂ ਲਗਾਤਾਰ ਕੰਮ ਨਾ ਦੇ ਕੇ ਡੈਲੀਵੇਜ ਕਿਰਤੀਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਜਿਸ ਕਰਕੇ ਡੈਲੀਵੇਜ ਕਿਰਤੀਆਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਅਤੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਤਾਂ ਡੈਲੀਵੇਜ ਕਿਰਤੀਆਂ ਨੂੰ ਲਗਾਤਾਰ ਕੰਮ ਨਹੀਂ ਦਿਤਾ ਜਾ ਰਿਹਾ ਹੈ, ਦੂਸਰੇ ਪਾਸੇ ਜੋ ਕਰਮਚਾਰੀ ਸੇਵਾਮੁਕਤ ਹੁੰਦਾ ਹੈ ਉਸ ਨੂੰ ਦੁਵਾਰਾ ਤੋਂ ਸੈਕਸ਼ਨ ਦੇ ਕੇ ਕੰਮ ਤੈ ਰੱਖ ਲਿਆ ਜਾਂਦਾ ਹੈ ਜਦੋ ਕਿ ਨਹਿਰ ਤੈ ਪੱਕੇ ਮੁਲਾਜਮਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ ।ਫਿਰ ਵੀ ਡੈਲੀਵੇਜ ਕਿਰਤੀਆਂ ਨੂੰ ਪੱਕਿਆ ਨਹੀਂ ਕਿੱਤਾ ਜਾ ਰਿਹਾ ਹੈ। ਜਦੋ ਕੇ ਨਹਿਰ ਦੀ ਦੇਖਭਾਲ ਲਈ ਹਰ ਸਮੇਂ ਵਰਕਰਾਂ ਦੀ ਲੋੜ ਪੈਂਦੀ ਹੈ। ਮੀਟਿੰਗ ਵਿਚ ਯੂਨੀਅਨ ਆਗੂਆਂ ਅਤੇ ਸਮੂਹ ਕਿਰਤੀਆਂ ਨੇ ਸਰਬਸੰਮਤੀ ਫ਼ੈਸਲਾ ਲਿਆ ਕਿ ਜਿਸ ਦਿਨ ਡੈਲੀਵੇਜ ਕਿਰਤੀਆਂ ਨੂੰ ਕੰਮ ਤੋਂ ਵਾਂਝੇ ਕਰਨ ਦਾ ਫੁਰਮਾਣ ਜਾਰੀ ਕੀਤਾ ਗਿਆ ਤਾਂ ਉਸ ਤੋਂ ਦੂਸਰੇ ਦਿਨ ਮੁੱਖ ਇੰਜੀਨੀਅਰ ਦੇ ਦਫਤਰ ਮੂਹਰੇ ਲਗਾਤਾਰ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ। ਜਿਸ ਦੀ ਜਿੰਮੇਵਾਰੀ ਬੀ ਬੀ ਐਮ ਬੀ ਮੈਨੇਜਮੈਂਟ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ ।ਮੀਟਿੰਗ ਵਿੱਚ ਕੇਲਾਸ਼, ਰਮਨ, ਗੁਰਚਰਨ, ਦਲੀਪ, ਦਰਸ਼ਨ, ਇੰਦਰਾਜ, ਨਰਿੰਦਰ, ਸ਼ਿਵਬਹਾਦਰ, ਰਾਮ ਹਰਕ, ਜਸਵੀਰ, ਇੰਦਲ, ਕੁਲਦੀਪ, ਕੁਲਵੰਤ, ਰਕੇਸ਼, ਬਲਕਾਰ, ਚੇਤਰਾਮ, ਸੰਤਰਾਮ, ਦੇਸਰਾਜ, ਕੁਲਵੰਤ, ਪ੍ਰਿਤਪਾਲ, ਸੰਦੀਪ, ਜੈ ਪ੍ਰਕਾਸ਼, ਆਦਿ ਹਾਜਿਰ ਸਨ