ਗੋਲਕ ‘ਚੋਂ ਪੈਸੇ ਚੁਰਾਉਂਦਾ ਨੌਜਵਾਨ ਪ੍ਰਬੰਧਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਲੁਧਿਆਣਾ, 8 ਨਵੰਬਰ,ਬੋਲੇ ਪੰਜਾਬ ਬਿਊਰੋ ;
ਚੌਂਕੀ ਬੱਸ ਸਟੈਂਡ ਨੇੜੇ ਸੀਤਾ ਨਗਰ ਇਲਾਕੇ ‘ਚ ਸਥਿਤ ਇਕ ਮੰਦਰ ‘ਚ ਗੋਲਕ ‘ਚੋਂ ਨਕਦੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਪ੍ਰਬੰਧਕਾਂ ਨੇ ਕਾਬੂ ਕਰ ਕੇ ਇਲਾਕਾ ਪੁਲਸ ਦੇ ਹਵਾਲੇ ਕਰ ਦਿੱਤਾ। ਪ੍ਰਬੰਧਕਾਂ ਦਾ ਦੋਸ਼ ਹੈ ਕਿ ਮੁਲਜ਼ਮ ਚੋਰੀ ਤੋਂ ਇਲਾਵਾ ਬੇਅਦਬੀ ਕਰਨ ਦੇ ਇਰਾਦੇ ਨਾਲ ਮੰਦਿਰ ਵਿੱਚ ਆਇਆ ਹੈ। ਸੂਚਨਾ ਮਿਲਣ ਦੇ ਬਾਅਦ ਥਾਣਾ ਡਵੀਜ਼ਨ ਨੰਬਰ 5 ਅਤੇ ਚੌਕੀ ਬੱਸ ਸਟੈਂਡ ਦੀ ਪੁਲਸ ਮੌਕੇ ਉਤੇ ਪੁੱਜੀ।
ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਰਾਮ ਸਵਰੂਪ ਮੰਦਰ ਦੇ ਪ੍ਰਬੰਧਕਾਂ ਨੇ ਇਕ ਨੌਜਵਾਨ ‘ਤੇ ਗੋਲਕ ‘ਚੋਂ ਨਕਦੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ।ਫਿਲਹਾਲ ਪੁਲਸ ਨੇ ਉਕਤ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਇੱਕ ਵਿਸ਼ੇਸ਼ ਭਾਈਚਾਰੇ ਦੇ ਨੌਜਵਾਨ ਨੇ ਬੇਅਦਬੀ ਵੀ ਕਰਨੀ ਸੀ। ਪਰ ਦੋਸ਼ੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਕੋਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਫੜਿਆ ਗਿਆ ਨੌਜਵਾਨ ਮੂਲ ਰੂਪ ਵਿੱਚ ਹਰਦੋਈ (ਯੂ.ਪੀ) ਦਾ ਰਹਿਣ ਵਾਲਾ ਹੈ, ਜੋ ਕਿ ਬਠਿੰਡਾ ਵਿੱਚ ਕੰਮ ਕਰਦਾ ਹੈ। ਫਿਲਹਾਲ ਨੌਜਵਾਨ ਬਠਿੰਡਾ ਤੋਂ ਲੁਧਿਆਣਾ ਕਿਉਂ ਆਇਆ ਹੈ,ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।