ਦਲਿਤ ਬਸਤੀਆਂ ‘ਚ ਭਾਜਪਾ ਦੀ ਚੋਣ ਮੁਹਿੰਮ ਨੇ ਵੋਟਾਂ ਮੰਗਣ ਲਈ ਘਰ-ਘਰ ਜਾ ਕੇ ਕੀਤੀ ਮੁਹਿੰਮ ਦਾ ਆਗਾਜ਼ —– ਕੈਂਥ
ਧਨੌਲਾ (ਬਰਨਾਲਾ), 8 ਨਵੰਬਰ ,ਬੋਲੇ ਪੰਜਾਬ ਬਿਊਰੋ :
ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਪ੍ਰਚਾਰ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਭਾਜਪਾ ਵਰਕਰਾਂ ਨੇ ਵਿਧਾਨ ਸਭਾ ਹਲਕਾ ਬਰਨਾਲਾ ਦੇ ਕਸਬੇ ਧਨੌਲਾ ਦੇ ਵਾਰਡ ਨੰਬਰ 2 ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਜੋਗੀ ਬਸਤੀ ਵਿੱਚ ਸਰਦਾਰ ਪਰਮਜੀਤ ਸਿੰਘ ਕੈਂਥ ਮੀਤ ਪ੍ਰਧਾਨ ਐਸ.ਸੀ ਮੋਰਚਾ ਪੰਜਾਬ ਇੰਚਾਰਜ ਵਿਧਾਨ ਸਭਾ ਹਲਕਾ ਬਰਨਾਲਾ ਦੀ ਅਗਵਾਈ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਕਲੋਨੀ ਦੇ ਮੁਖੀ ਛਿੰਦਾ ਨਾਥ ਨੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਮਿਲ ਕੇ ਭਾਜਪਾ ਨੂੰ ਮਜ਼ਬੂਤ ਕਰਾਂਗੇ।
ਸਰਦਾਰ ਕੈਂਥ ਨੇ ਦੱਸਿਆ ਕਿ ਲੋਕਾਂ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਵੱਧਦਾ ਜਾ ਰਿਹਾ ਹੈ, 20 ਨਵੰਬਰ ਨੂੰ ਵੋਟਾਂ ਰਾਹੀਂ ਕੇਵਲ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਵੋਟ ਪਾਉਣਗੇ ਭਾਜਪਾ ਦੀ ਸਰਕਾਰ ਹੈ ਉਹ ਗਰੀਬਾਂ ਦੇ ਹੱਕ ਵਿੱਚ ਹੈ ਅਸੀਂ ਸਾਰੇ ਗਰੀਬ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹਾਂ। ਇਸ ਮੌਕੇ ਛਿਡਾ ਨਾਥ, ਵੀਰਪਾਲ, ਰਾਜਕੁਮਾਰ, ਕੋਮਲ ਰਾਣੀ, ਮੀਰਾ ਅਤੇ ਹੋਰ ਨੌਜਵਾਨਾਂ ਤੇ ਔਰਤਾਂ ਅਤੇ ਮਰਦਾਂ ਨੇ ਸ਼ਮੂਲੀਅਤ ਕੀਤੀ |