ਵਿਜੀਲੈਂਸ ਵੱਲੋਂ ਡੀਸੀ ਦੇ ਪੀਏ ਸਮੇਤ ਦੋ ਮੁਲਾਜ਼ਮ 20000 ਰਿਸ਼ਵਤ ਲੈਂਦੇ ਕਾਬੂ

ਪੰਜਾਬ

ਵਿਜੀਲੈਂਸ ਵੱਲੋਂ ਡੀਸੀ ਦੇ ਪੀਏ ਸਮੇਤ ਦੋ ਮੁਲਾਜ਼ਮ 20000 ਰਿਸ਼ਵਤ ਲੈਂਦੇ ਕਾਬੂ


ਤਰਨ ਤਾਰਨ, 7 ਨਵੰਬਰ,ਬੋਲੇ ਪੰਜਾਬ ਬਿਊਰੋ :


ਜ਼ਿਲ੍ਹਾ ਤਰਨ ਤਾਰਨ ਵਿੱਚ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਤਰਨ ਤਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਪੀਏ ਸਮੇਤ ਦਫ਼ਤਰ ਦੇ ਮੁਲਾਜ਼ਮ ਨੂੰ 20000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਸੰਦੀਪ ਸਿੰਘ ਵੱਲੋਂ ਦਿੱਤੀ ਗਈ ਲਿਖਤ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲੋਕ ਸਭਾ ਇਲੈਕਸ਼ਨ ਵਿੱਚ ਫੋਟੋਗ੍ਰਾਫਰ ਵੱਲੋਂ ਆਪਣੇ ਕੈਮਰੇ ਇਲੈਕਸ਼ਨ ਦੌਰਾਨ ਲਗਾਏ ਗਏ ਸਨ। ਜਿਨਾਂ ਦੇ ਬਿੱਲ ਪਾਸ ਕਰਨ ਲਈ ਡਿਪਟੀ ਕਮਿਸ਼ਨਰ ਦੇ ਪੀਏ ਵੱਲੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਜਿਸ ਵਿੱਚ 20 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਪੀਏ ਵੱਲੋਂ ਲਈ ਗਈ ਸੀ ਅਤੇ ਅੱਜ 20 ਹਜ਼ਾਰ ਰੁਪਏ ਲੈਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਉਸਨੂੰ ਉਸਦੇ ਸਾਥੀ ਸਮੇਤ ਕਾਬੂ ਕਰ ਲਿਆ ਹੈ।

Leave a Reply

Your email address will not be published. Required fields are marked *