ਭੇਡਵਾਲ ਅਤੇ ਉਕਸੀ ਸੈਣੀਆਂ ਸਕੂਲਾਂ ਦੇ ਵਿਦਿਆਰਥੀਆਂ ਦੀ ਕੈਰੀਅਰ ਕਾਊਂਸਲਿੰਗ ਕੀਤੀ ਗਈ
ਰਾਜਪੁਰਾ 7 ਨਵੰਬਰ ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ ਦੀ ਅਗਵਾਈ ਅਤੇ ਇੰਦਰਪ੍ਰੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਟਿਆਲਾ ਦੀ ਦੇਖ-ਰੇਖ ਹੇਠ ਬਲਾਕ ਰਾਜਪੁਰਾ-1 ਦੇ ਵੱਖ-ਵੱਖ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਬਲਾਕ ਕਾਊਂਸਲਰ ਮਨਜੀਤ ਸਿੰਘ ਲੈਕਚਰਾਰ ਪੰਜਾਬੀ ਸਸਸਸ ਕਪੂਰੀ ਨੇ ਦੱਸਿਆ ਕਿ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਵੱਲੋਂ ਸ਼ਰੂਤੀ ਸ਼ੁਕਲਾ ਸਟੇਟ ਇੰਚਾਰਜ ਗਾਈਡੈਂਸ ਐਂਡ ਕਾਉਂਸਲਿੰਗ ਸੈੱਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੇਡਵਾਲ ਵਿਖੇ ਪ੍ਰਿੰਸੀਪਲ ਗੁਰਜੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਕਸੀ ਸੈਣੀਆਂ ਵਿਖੇ ਪ੍ਰਿੰਸੀਪਲ ਰਾਕੇਸ਼ ਬੱਬਰ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਗਈ। ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਲਈ ਲੋੜੀਂਦੀ ਅਕਾਦਮਿਕ ਅਤੇ ਵੋਕੇਸ਼ਨਲ ਸਿੱਖਿਆ ਅਤੇ ਸੰਬੰਧਿਤ ਡਿਗਰੀ ਜਾਂ ਡਿਪਲੋਮਾ ਕੋਰਸਾਂ ਦੇ ਨਾਲ ਨਾਲ ਵੱਖ-ਵੱਖ ਨੌਕਰੀਆਂ ਲਈ ਮੁਕਾਬਲੇ ਦੀਆਂ।ਪ੍ਰੀਖਿਆਵਾਂ ਅਤੇ ਇਹਨਾਂ ਦੀ ਤਿਆਰੀ ਸੰਬੰਧੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫਲ ਹੋਣ ਲਈ ਵੀ ਲੋੜੀਂਦੀ ਅਗਵਾਈ ਅਤੇ ਪ੍ਰੇਰਕ ਵਾਸਤਵਿਕ ਉਦਾਹਰਨਾਂ ਦਿੱਤੀਆਂ ਗਈਆਂ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਕਰੀਅਰ ਕਾਊਂਸਲਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ, ਡਾ: ਪ੍ਰਵੀਨ ਬੇਗਮ ਲੈਕਚਰਾਰ ਰਾਜਨੀਤੀ ਸ਼ਾਸਤਰ ਸਸਸਸ ਭੇਡਵਾਲ, ਰਵਿੰਦਰ ਕੌਰ ਲੈਕਚਰਾਰ ਅਰਥਸ਼ਾਸਤਰ ਸਸਸਸ ਉਕਸੀ ਸੈਣੀਆਂ ਨੇ ਵੀ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਸੰਬੰਧੀ ਲੈਕਚਰ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਵਿੱਚ ਬਲਕਾਰ ਸਿੰਘ ਲੈਕਚਰਾਰ ਹਿਸਟਰੀ, ਵੀਰ ਬਾਲਾ ਲੈਕਚਰਾਰ ਰਾਜਨੀਤੀ ਸ਼ਾਸਤਰ, ਨੀਲਮ ਪ੍ਰਭਾ ਲੈਕਚਰਾਰ ਪੰਜਾਬੀ, ਤਰਨਜੀਤ ਸਿੰਘ ਲੈਕਚਰਾਰ ਅੰਗਰੇਜ਼ੀ, ਗੁਰਮੀਤ ਕੌਰ ਲੈਕਚਰਾਰ ਪੰਜਾਬੀ, ਮਨਦੀਪ ਕੌਰ ਲੈਕਚਰਾਰ ਜੌਗਰਾਫੀ, ਸੁਰੇਸ਼ ਜੋਸ਼ੀ ਪੰਜਾਬੀ ਮਾਸਟਰ, ਯਾਦਵਿੰਦਰ ਸਿੰਘ ਲਾਇਬ੍ਰੇਰੀਅਨ ਅਤੇ ਹੋਰ ਵੀ ਮੌਜੂਦ ਸਨ।